ਲਿਲੀ— ਟੈਨਿਸ ਵਿਸ਼ਵ ਦੀਆਂ ਪ੍ਰਮੁੱਖ ਖੇਡਾਂ 'ਚ ਆਪਣਾ ਖਾਸ ਸਥਾਨ ਰਖਦਾ ਹੈ। ਟੈਨਿਸ ਦੇ ਕਈ ਕੌਮੀ ਅਤੇ ਕੌਮਾਂਤਰੀ ਮੈਚ ਹੁੰਦੇ ਹਨ।
ਇਸੇ ਲੜੀ 'ਚ ਬੇਨਾਇਟ ਪੇਅਰੇ ਅਤੇ ਲੁਕਾਸ ਪੋਈਲੀ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਸਾਬਕਾ ਚੈਂਪੀਅਨ ਫਰਾਂਸ ਨੇ ਸਪੇਨ ਖਿਲਾਫ ਡੇਵਿਸ ਕੱਪ ਵਿਸ਼ਵ ਗਰੁੱਪ ਸੈਮੀਫਾਈਨਲ 'ਚ 2-0 ਦੀ ਮਜ਼ਬੂਤ ਬੜ੍ਹਤ ਬਣਾ ਲਈ ਹੈ ਜਦਕਿ ਦੂਜੇ ਸੈਮੀਫਾਈਨਲ 'ਚ ਕ੍ਰੋਏਸ਼ੀਆ ਨੇ ਅਮਰੀਕਾ 'ਤੇ 2-0 ਦੀ ਬੜ੍ਹਤ ਬਣਾ ਲਈ ਹੈ। ਪੇਅਰੇ ਨੇ ਫਰਾਂਸ ਲਈ ਡੇਵਿਸ ਕੱਪ 'ਚ ਸ਼ਾਨਦਾਰ ਡੈਬਿਊ ਕਰਦੇ ਹੋਏ ਸ਼ੁੱਕਰਾਵਰ ਨੂੰ ਪਾਬਲੋ ਕਾਰੇਨੋ ਬੁਸਤਾ ਨੂੰ ਆਸਾਨੀ ਨਾਲ ਲਗਭਗ ਦੋ ਘੰਟੇ 'ਚ 7-5, 6-1, 6-0 ਨਾਲ ਹਰਾ ਕੇ ਫਰਾਂਸ ਨੂੰ 1-0 ਨਾਲ ਅੱਗੇ ਕਰ ਦਿੱਤਾ।
ਡੇਵਿਸ ਕੱਪ : ਜਾਪਾਨ ਨੇ ਵਿਸ਼ਵ ਗਰੁੱਪ 'ਚ ਜਗ੍ਹਾ ਬਰਕਰਾਰ ਰੱਖੀ
NEXT STORY