ਮੁੰਬਈ— ਸਾਬਕਾ ਨਿਸ਼ਾਨੇਬਾਜ਼ ਸੁਮਾ ਸ਼ਿਰੂਰ ਅਤੇ ਦੀਪਾਲੀ ਦੇਸ਼ਪਾਂਡੇ 2022 ਰਾਸ਼ਟਰਮੰਡਲ ਖੇਡਾਂ 'ਚੋਂ ਨਿਸ਼ਾਨੇਬਾਜ਼ੀ ਨੂੰ ਬਾਹਰ ਕੀਤੇ ਜਾਣ ਤੋਂ ਨਾਖੁਸ਼ ਹਨ ਪਰ ਨਾਲ ਹੀ ਉਸ ਦਾ ਮੰਨਣਾ ਹੈ ਕਿ ਭਾਰਤ ਇਸ ਪੱਧਰ ਤੋਂ ਅੱਗੇ ਵਧ ਗਿਆ ਹੈ ਅਤੇ ਵਿਸ਼ਵ ਪੱਧਰ 'ਤੇ ਖੇਡ 'ਚ ਦਬਦਬਾ ਬਣਾ ਰਿਹਾ ਹੈ। ਰਾਸ਼ਟਰਮੰਡਲ ਮਹਾਸੰਘ (ਸੀ. ਜੀ. ਐੱਫ.) ਦੇ ਕਾਰਜਕਾਰੀ ਬੋਰਡ ਨੇ ਹੁਣੇ ਜਿਹੇ ਬੈਠਕ ਕਰ ਕੇ 2022 ਬਰਮਿੰਘਮ ਖੇਡਾਂ 'ਚ ਮਹਿਲਾ ਕ੍ਰਿਕਟ, ਬੀਚ ਵਾਲੀਬਾਲ ਤੇ ਪੈਰਾ-ਟੇਬਲ ਟੈਨਿਸ ਨੂੰ ਸ਼ਾਮਲ ਕਰਨ ਦਾ ਫੈਸਲਾ ਕੀਤਾ ਸੀ। ਹਾਲਾਂਕਿ ਨਿਸ਼ਾਨੇਬਾਜ਼ੀ ਨੂੰ ਇਨ੍ਹਾਂ ਖੇਡਾਂ 'ਚੋਂ ਬਾਹਰ ਕਰ ਦਿੱਤਾ, ਜਿਸ ਨਾਲ ਭਾਰਤ ਨੂੰ ਵੱਡਾ ਝਟਕਾ ਲੱਗਾ। ਭਾਰਤ ਨੇ 2018 'ਚ ਗੋਲਡਕੋਸਟ 'ਚ ਹੋਈਆਂ ਪਿਛਲੀਆਂ ਰਾਸ਼ਟਰਮੰਡਲ ਖੇਡਾਂ 'ਚ ਸੱਤ ਸੋਨ ਤਮਗਿਆਂ ਸਮੇਤ ਕੁਲ 16 ਤਮਗੇ ਜਿੱਤੇ ਸਨ।
ਸ਼ਿਰੂਰ ਨੇ ਕਿਹਾ, ''ਬੇਸ਼ੱਕ ਇਹ ਕਾਫੀ ਨਿਰਾਸ਼ਾਜਨਕ ਹੈ, ਖਾਸ ਕਰ ਕੇ ਇਸ ਲਈ ਕਿਉਂਕਿ ਭਾਰਤੀ ਨਿਸ਼ਾਨੇਬਾਜ਼ੀ ਰਾਸ਼ਟਰਮੰਡਲ ਖੇਡਾਂ 'ਚ ਕਾਫੀ ਚੰਗਾ ਕਰ ਰਹੀ ਸੀ। ਭਾਰਤ ਨੇ ਵਿਸ਼ਵ ਪੱਧਰ 'ਤੇ ਚੰਗਾ ਪ੍ਰਦਰਸ਼ਨ ਕੀਤਾ ਅਤੇ ਇਸ 'ਚ ਰਾਸ਼ਟਰਮੰਡਲ ਖੇਡਾਂ ਦੇ ਨਿਸ਼ਾਨੇਬਾਜ਼ੀ ਮੁਕਾਬਲੇ ਦੀ ਅਹਿਮ ਭੂਮਿਕਾ ਰਹੀ।'' ਉਨ੍ਹਾਂ ਕਿਹਾ, ''ਇਹ ਬੇਹੱਦ ਨਿਰਾਸ਼ਾਜਨਕ ਹੈ। ਇਹ ਨੌਜਵਾਨ ਨਿਸ਼ਾਨੇਬਾਜ਼ਾਂ ਨੂੰ ਕੌਮਾਂਤਰੀ ਪੱਧਰ 'ਤੇ ਕੁਝ ਹੋਰ ਤਮਗੇ ਜਿੱਤਣ ਤੋਂ ਵਾਂਝਾ ਕਰ ਦੇਵੇਗਾ। ਮੈਨੂੰ ਬੇਹੱਦ ਦੁੱਖ ਹੈ ਕਿ ਇਹ ਹੁਣ ਇਨ੍ਹਾਂ ਖੇਡਾਂ ਦਾ ਹਿੱਸਾ ਨਹੀਂ ਹੈ।'' ਰਾਸ਼ਟਰਮੰਡਲ ਖੇਡਾਂ 'ਚ ਇਕ ਸੋਨ ਤਮਗੇ ਸਮੇਤ ਤਿੰਨ ਤਮਗੇ ਜਿੱਤਣ ਵਾਲੀ ਸ਼ਿਰੂਰ ਨੇ ਕਿਹਾ, ''ਮੈਂ ਇਹ ਕਹਿਣਾ ਚਾਹਾਂਗੀ ਕਿ ਸ਼ੁਕਰ ਹੈ ਕਿ ਭਾਰਤੀ ਨਿਸ਼ਾਨੇਬਾਜ਼ੀ ਰਾਸ਼ਟਰਮੰਡਲ ਖੇਡਾਂ ਦੇ ਪੱਧਰ ਤੋਂ ਅੱਗੇ ਵਧ ਗਈ ਹੈ ਅਤੇ ਹੁਣ ਵਿਸ਼ਵ ਪੱਧਰ 'ਤੇ ਸਾਡਾ ਦਬਦਬਾ ਹੈ।
ਹੌਰਸ ਰਾਈਡਿੰਗ ਦੀ ਨੈਸ਼ਨਲ ਚੈਂਪੀਅਨ ਗੁਰਨਾਜ਼ ਕੌਰ ਲਾਖਨ ਸ੍ਰੀ ਹਰਿਮੰਦਰ ਸਾਹਿਬ ਹੋਈ ਨਤਮਸਤਕ
NEXT STORY