ਨਵੀਂ ਦਿੱਲੀ - ਵੈਸਟਇੰਡੀਜ਼ ਦੌਰਾ ਖਤਮ ਹੋਣ ਤੋਂ ਬਾਅਦ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਤਾਜ਼ਾ ਫੋਟੋਸ਼ੂਟ ਕਰਵਾਇਆ ਹੈ, ਜਿਸ ਵਿਚ ਉਹ ਸਿਰਫ ਨਿੱਕਰ ਪਹਿਨੇ ਹੀ ਦਿਸ ਰਿਹਾ ਹੈ, ਜਦਕਿ ਇਸ ਤੋਂ ਇਲਾਵਾ ਉਸ ਨੇ ਕੁਝ ਨਹੀਂ ਪਾਇਆ ਹੋਇਆ। ਕੋਹਲੀ ਨੇ ਖੁਦ ਸੋਸ਼ਲ ਮੀਡੀਆ 'ਤੇ ਇਸ ਫੋਟੋ ਨੂੰ ਸ਼ੇਅਰ ਕੀਤਾ ਤੇ ਵਾਇਰਲ ਹੋ ਗਈ। ਨਾਲ ਹੀ ਲਿਖਿਆ ਹੈ, ''ਜਦੋਂ ਤਕ ਅਸੀਂ ਆਪਣੇ ਅੰਦਰ ਦੇਖਦੇ ਹਾਂ, ਸਾਨੂੰ ਕੁਝ ਵੀ ਬਾਹਰ ਲੱਭਣ ਦੀ ਲੋੜ ਨਹੀਂ ਹੈ।'' ਕੋਹਲੀ ਨੇ ਜਿਵੇਂ ਹੀ ਇਹ ਫੋਟੋ ਪੋਸਟ ਕੀਤੀ ਤਾਂ ਉਸਦੀ ਟ੍ਰੋਲਿੰਗ ਸ਼ੁਰੂ ਹੋ ਗਈ।
ਜ਼ਿਕਰਯੋਗ ਹੈ ਕਿ ਭਾਰਤੀ ਕਪਤਾਨ ਲਈ ਵੈਸਟਇੰਡੀਜ਼ ਦੌਰਾ ਬੇਹੱਦ ਚੰਗਾ ਰਿਹਾ ਹੈ। ਟੀ-20, ਵਨ ਡੇ ਤੇ ਬਾਅਦ ਵਿਚ ਟੈਸਟ ਸੀਰੀਜ਼ ਵਿਚ ਟੀਮ ਇੰਡੀਆ ਨੇ ਜਿੱਤ ਹਾਸਲ ਕੀਤੀ। ਕੋਹਲੀ ਦਾ ਰਿਕਾਰਡ ਵਨ ਡੇ ਸੀਰੀਜ਼ ਵਿਚ ਸ਼ਾਨਦਾਰ ਰਿਹਾ। ਉਸ ਨੇ ਦੋ ਲਗਾਤਾਰ ਸੈਂਕੜੇ ਵੀ ਲਾਏ। ਇਸ ਦੇ ਨਾਲ ਹੀ ਉਹ ਟੈਸਟ ਕ੍ਰਿਕਟ ਵਿਚ ਭਾਰਤ ਵਲੋਂ ਸਭ ਤੋਂ ਵੱਧ 28 ਟੈਸਟ ਜਿੱਤਣ ਵਾਲਾ ਪਹਿਲਾ ਭਾਰਤੀ ਕਪਤਾਨ ਵੀ ਬਣ ਗਿਆ। ਕੋਹਲੀ ਵਲੋਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਗਈ ਇਸ ਫੋਟੋ ਨੂੰ ਪਹਿਲੇ ਹੀ ਘੰਟੇ ਵਿਚ ਇੰਸਟਾਗ੍ਰਾਮ 'ਤੇ ਤਕਰੀਬਨ 8 ਲੱਖ ਤੇ ਟਵਿਟਰ 'ਤੇ 5.7 ਹਜ਼ਾਰਾਂ ਲੋਕਾਂ ਨੇ ਲਾਈਕ ਕੀਤਾ ਤੇ 500 ਦੇ ਕਰੀਬ ਫੈਂਸ ਨੇ ਸ਼ੇਅਰ ਕੀਤਾ।
ਲੋਕਾਂ ਨੇ ਇੰਝ ਕੀਤੇ ਟਰੋਲ—
ਵਨ ਡੇ ਕਪਤਾਨ ਮਿਤਾਲੀ ਤੇ ਟੀ-20 ਕਪਤਾਨ ਹਰਮਨਪ੍ਰੀਤ
NEXT STORY