ਮੁੰਬਈ- ਭਾਰਤੀ ਸੀਨੀਅਰ ਮਹਿਲਾ ਚੋਣ ਕਮੇਟੀ ਨੇ ਦੱਖਣੀ ਅਫਰੀਕਾ ਵਿਰੁੱਧ 24 ਸਤੰਬਰ ਤੋਂ ਸ਼ੁਰੂ ਹੋਣ ਵਾਲੀ ਟੀ-20 ਤੇ ਵਨ ਡੇ ਸੀਰੀਜ਼ ਲਈ ਭਾਰਤੀ ਟੀਮਾਂ ਦਾ ਐਲਾਨ ਕਰ ਦਿੱਤਾ ਹੈ, ਜਿਸ ਵਿਚ ਮਿਤਾਲੀ ਰਾਜ ਨੂੰ ਵਨ ਡੇ ਟੀਮ ਦਾ ਤੇ ਹਰਮਨਪ੍ਰੀਤ ਕੌਰ ਨੂੰ ਟੀ-20 ਦਾ ਕਪਤਾਨ ਬਣਾਇਆ ਗਿਆ ਹੈ। ਦੱਖਣੀ ਅਫਰੀਕਾ ਮਹਿਲਾ ਟੀਮ ਦਾ ਭਾਰਤ ਦੌਰਾ 24 ਸਤੰਬਰ ਤੋਂ ਸ਼ੁਰੂ ਹੋਵੇਗਾ। ਟੀ-20 ਸੀਰੀਜ਼ ਦੇ ਪੰਜ ਮੈਚ ਸੂਰਤ ਵਿਚ ਖੇਡੇ ਜਾਣਗੇ, ਜਦਕਿ 3 ਵਨ ਡੇ ਮੈਚਾਂ ਦੀ ਸੀਰੀਜ਼ ਵਡੋਦਰਾ ਵਿਚ ਖੇਡੀ ਜਾਵੇਗੀ। ਭਾਰਤ ਦੀ ਸਭ ਤੋਂ ਤਜਰਬੇਕਾਰ ਬੱਲੇਬਾਜ਼ ਮਿਤਾਲੀ ਰਾਜ ਨੇ ਹਾਲ ਹੀ ਵਿਚ ਟੀ-20 ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਸੀ। ਉਸ ਨੂੰ ਵਨ ਡੇ ਟੀਮ ਦੀ ਕਪਤਾਨੀ ਸੌਂਪੀ ਗਈ ਹੈ।
ਵਨ ਡੇ ਟੀਮ : ਮਿਤਾਲੀ ਰਾਜ (ਕਪਤਾਨ), ਜੇਮਿਮਾ ਰੋਡ੍ਰਿਗਜ਼, ਹਰਮਨਪ੍ਰੀਤ ਕੌਰ (ਉਪ ਕਪਤਾਨ), ਪੂਨਮ ਰਾਊਤ, ਸਮ੍ਰਿਤੀ ਮੰਧਾਨਾ, ਦੀਪਤੀ ਸ਼ਰਮਾ, ਤਾਨੀਆ ਭਾਟੀਆ (ਵਿਕਟਕੀਪਰ), ਝੂਲਨ ਗੋਸਵਾਮੀ, ਸ਼ਿਖਾ ਪਾਂਡੇ, ਮਾਨਸੀ ਜੋਸ਼ੀ, ਏਕਤਾ ਬਿਸ਼ਟ, ਡੀ. ਹੇਮਲਤਾ, ਰਾਜੇਸ਼ਵਰੀ ਗਾਇਕਵਾੜ ਤੇ ਪ੍ਰਿਯਾ ਪੂਨੀਆ।
ਟੀ-20 ਟੀਮ (ਪਹਿਲੇ ਤਿੰਨ ਮੈਚਾਂ ਲਈ) : ਹਰਮਨਪ੍ਰੀਤ ਕੌਰ (ਕਪਤਾਨ), ਸਮ੍ਰਿਤੀ ਮੰਧਾਨਾ (ਉਪ ਕਪਤਾਨ), ਜੇਮਿਮਾ ਰੋਡ੍ਰਿਗਜ਼, ਦੀਪਤੀ ਸ਼ਰਮਾ, ਤਾਨੀਆ ਭਾਟੀਆ (ਵਿਕਟਕੀਪਰ), ਪੂਨਮ ਯਾਦਵ, ਸ਼ਿਖਾ ਪਾਂਡੇ, ਅਰੁੰਧਤੀ ਰੈੱਡੀ, ਪੂਜਾ ਵਸਤਰਕਰ, ਰਾਧਾ ਯਾਦਵ, ਵੇਦਾ ਕ੍ਰਿਸ਼ਣਾਮੂਰਤੀ, ਹਰਲੀਨ ਦੇਓਲ, ਅਨੁਜਾ ਪਾਟਿਲ, ਸ਼ੇਫਾਲੀ ਵਰਮਾ ਤੇ ਮਾਨਸੀ ਜੋਸ਼ੀ।
ਰਾਇਡੂ ਨੇ ਦੱਸਿਆ, ਕਿਉਂ ਉਸਨੇ ਸੰਨਿਆਸ ਤੋਂ 2 ਮਹੀਨੇ ਬਾਅਦ ਕਰ ਲਈ ਵਾਪਸੀ
NEXT STORY