ਨੈਸ਼ਨਲ ਡੈਸਕ- ਆਸਾਮ ਤੋਂ ਇਕ ਸ਼ਰਮਸਾਰ ਕਰਨ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਡਿਬਰੂਗੜ੍ਹ ਜ਼ਿਲ੍ਹੇ 'ਚ ਇਕ ਚਾਹ ਦੇ ਬਾਗ ’ਚ 8 ਸਾਲ ਦੀ ਬੱਚੀ ਨਾਲ ਕਥਿਤ ਤੌਰ ’ਤੇ ਜਬਰ-ਜ਼ਨਾਹ ਕੀਤਾ ਗਿਆ ਅਤੇ ਫਿਰ ਉਸ ਦਾ ਕਤਲ ਕਰ ਦਿੱਤਾ ਗਿਆ। ਪੁਲਸ ਨੇ ਦੱਸਿਆ ਕਿ ਇਹ ਘਟਨਾ ਨਾਮਰੂਪ ਥਾਣਾ ਖੇਤਰ ਦੇ ਕਚਹਿਰੀ ਪਾਥਰ ਸਥਿਤ ਚਾਹ ਦੇ ਇਕ ਛੋਟੇ ਜਿਹੇ ਬਾਗ ’ਚ ਹੋਈ, ਜਦੋਂ ਬੱਚੀ ਲੱਕੜਾਂ ਇਕੱਠੀਆਂ ਕਰਨ ਲਈ ਬਾਹਰ ਗਈ ਸੀ।
ਜਾਣਕਾਰੀ ਦਿੰਦੇ ਹੋਏ ਇਕ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਉੱਥੇ ਕੋਲ ਹੀ ਮੱਛੀਆਂ ਫੜ ਰਿਹਾ ਸੀ। ਜਦੋਂ ਉਸ ਨੇ ਬੱਚੀ ਨੂੰ ਇਕੱਲਿਆਂ ਵੇਖਿਆ ਤਾਂ ਉਸ ਨੇ ਕਥਿਤ ਤੌਰ ’ਤੇ ਉਸ ਨਾਲ ਜਬਰ-ਜ਼ਨਾਹ ਕੀਤਾ ਅਤੇ ਗਲ਼ਾ ਘੁੱਟ ਕੇ ਉਸ ਦਾ ਕਤਲ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਮੁਲਜ਼ਮ ਨੇ ਲਾਸ਼ ਨੂੰ ਨਾਲੇ ’ਚ ਲੁੱਕਾ ਦਿੱਤਾ ਅਤੇ ਉਸ ਨੂੰ ਘਾਹ-ਫੂਸ ਨਾਲ ਢੱਕ ਦਿੱਤਾ।
ਇਹ ਵੀ ਪੜ੍ਹੋ- 'ਮੈਂ ਮਰਨ ਜਾ ਰਿਹਾਂ...', ਲਾਈਵ ਆ ਕੇ ਮੁੰਡੇ ਨੇ ਚਾਕੂ ਨਾਲ ਵਿੰਨ੍ਹ ਲਈ ਆਪਣੀ ਛਾਤੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਵੱਡੀ ਖ਼ੁਸ਼ਖ਼ਬਰੀ ! ਅੱਜ 30 ਲੱਖ ਕਿਸਾਨਾਂ ਦੇ ਖ਼ਾਤਿਆਂ 'ਚ ਆਉਣਗੇ 3,200 ਕਰੋੜ ਰੁਪਏ
NEXT STORY