ਨਵੀਂ ਦਿੱਲੀ : ਦਿੱਲੀ ਸਰਕਾਰ ਨੇ ਸ਼ੁੱਕਰਵਾਰ ਤੋਂ ਸ਼ੁਰੂ ਹੋ ਰਹੇ ਪਹਿਲੇ 'ਦਿੱਲੀ ਖੇਡ ਮਹਾਕੁੰਭ' ਲਈ ਯੂਥ ਆਈਕਨ ਅਤੇ ਅਰਜੁਨ ਐਵਾਰਡੀ ਭਾਰਤੀ ਕ੍ਰਿਕਟਰ ਸ਼ਿਖਰ ਧਵਨ ਨੂੰ ਆਪਣਾ ਬ੍ਰਾਂਡ ਅੰਬੈਸਡਰ ਨਿਯੁਕਤ ਕੀਤਾ ਹੈ। ਦਿੱਲੀ ਸਰਕਾਰ ਦੇ ਸਿੱਖਿਆ ਅਤੇ ਖੇਡ ਵਿਭਾਗ ਦਾ ਮੁੱਖ ਉਦੇਸ਼ ਇਸ ਮੰਚ ਰਾਹੀਂ ਰਾਜਧਾਨੀ ਵਿੱਚ ਜ਼ਮੀਨੀ ਪੱਧਰ 'ਤੇ ਖੇਡਾਂ ਦੀ ਭਾਗੀਦਾਰੀ ਨੂੰ ਵਧਾਉਣਾ ਅਤੇ ਉਭਰਦੀਆਂ ਪ੍ਰਤਿਭਾਵਾਂ ਦੀ ਪਛਾਣ ਕਰਨਾ ਹੈ।
12 ਜ਼ਿਲ੍ਹਿਆਂ ਵਿੱਚ 16 ਥਾਵਾਂ 'ਤੇ ਹੋਣਗੇ ਮੁਕਾਬਲੇ
ਇਸ ਟੂਰਨਾਮੈਂਟ ਦਾ ਆਯੋਜਨ ਦਿੱਲੀ ਦੇ ਸਾਰੇ 12 ਜ਼ਿਲ੍ਹਿਆਂ ਦੀਆਂ 16 ਥਾਵਾਂ 'ਤੇ ਕੀਤਾ ਜਾਵੇਗਾ, ਜਿਸ ਵਿੱਚ ਹਜ਼ਾਰਾਂ ਨੌਜਵਾਨ ਐਥਲੀਟ ਬਾਸਕਟਬਾਲ, ਫੁੱਟਬਾਲ, ਐਥਲੈਟਿਕਸ, ਕਬੱਡੀ, ਕੁਸ਼ਤੀ, ਸਕੁਐਸ਼ ਅਤੇ ਵਾਲੀਬਾਲ ਵਰਗੀਆਂ ਖੇਡਾਂ ਵਿੱਚ ਆਪਣੀ ਪ੍ਰਤਿਭਾ ਦੇ ਜੌਹਰ ਦਿਖਾਉਣਗੇ। ਇਸ ਮੌਕੇ ਦਿੱਲੀ ਦੇ ਖੇਡ ਮੰਤਰੀ ਆਸ਼ੀਸ਼ ਸੂਦ ਨੇ ਕਿਹਾ ਕਿ ਸ਼ਿਖਰ ਧਵਨ ਦਾ ਇਸ ਮੁਹਿੰਮ ਨਾਲ ਜੁੜਨਾ ਨੌਜਵਾਨਾਂ ਲਈ ਵੱਡੀ ਪ੍ਰੇਰਨਾ ਸਾਬਿਤ ਹੋਵੇਗਾ ਅਤੇ ਭਵਿੱਖ ਦੇ ਖੇਡ ਸਿਤਾਰਿਆਂ ਦੀ ਪਛਾਣ ਕਰਨ ਵਿੱਚ ਮਦਦ ਮਿਲੇਗੀ।
ਧਵਨ ਦਾ ਦਿੱਲੀ ਨੂੰ 'ਖੇਡ ਰਾਜਧਾਨੀ' ਬਣਾਉਣ ਦਾ ਸੰਕਲਪ
ਆਪਣੀ ਨਿਯੁਕਤੀ 'ਤੇ ਖੁਸ਼ੀ ਜ਼ਾਹਰ ਕਰਦਿਆਂ ਸ਼ਿਖਰ ਧਵਨ ਨੇ ਦਿੱਲੀ ਸਰਕਾਰ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ, "ਇੱਕ ਪੇਸ਼ੇਵਰ ਐਥਲੀਟ ਵਜੋਂ, ਮੈਂ ਪ੍ਰਤਿਭਾ ਦਿਖਾਉਣ ਲਈ ਸਹੀ ਮੰਚ ਦੀ ਅਹਿਮੀਅਤ ਨੂੰ ਸਮਝਦਾ ਹਾਂ। ਮੈਂ ਆਪਣੇ ਉੱਦਮ 'ਦਾ ਵਨ ਸਪੋਰਟਸ' ਰਾਹੀਂ ਨੌਜਵਾਨਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਪਹਿਲਾਂ ਹੀ ਵਚਨਬੱਧ ਹਾਂ। ਮੈਨੂੰ ਉਮੀਦ ਹੈ ਕਿ ਮੈਂ ਉਭਰਦੇ ਖਿਡਾਰੀਆਂ ਨੂੰ ਖੁਦ 'ਤੇ ਵਿਸ਼ਵਾਸ ਕਰਨ ਲਈ ਪ੍ਰੇਰਿਤ ਕਰ ਸਕਾਂਗਾ, ਤਾਂ ਜੋ ਦਿੱਲੀ ਨੂੰ ਦੇਸ਼ ਦੀ ਖੇਡ ਰਾਜਧਾਨੀ ਬਣਾਇਆ ਜਾ ਸਕੇ"।
T20 WC:ਬਰੂਕ ਅਤੇ ਬੈਥਲ ਦੇ ਅਰਧ-ਸੈਂਕੜੇ, ਇੰਗਲੈਂਡ ਨੇ ਨੇਪਾਲ ਨੂੰ ਦਿੱਤਾ 185 ਦੌੜਾਂ ਦਾ ਟੀਚਾ
NEXT STORY