ਸਪੋਰਟਸ ਡੈਸਕ : ਮਿਚੇਲ ਸਟਾਰਕ ਦੀ ਤੂਫਾਨੀ ਗੇਂਦਬਾਜੀ ਦੇ ਦਮ ਉੱਤੇ ਆਸਟ੍ਰੇਲੀਆ ਨੇ ਆਈ.ਸੀ.ਸੀ ਵਿਸ਼ਵ ਕੱਪ 2019 ਦੇ 10ਵੇਂ ਮੈਚ ਵਿੱਚ ਵੈਸਟਇੰਡੀਜ਼ ਨੂੰ 15 ਰਨਾਂ ਵਲੋਂ ਹਰਾ ਕੇ ਜਿੱਤ ਪ੍ਰਾਪਤ ਕੀਤੀ। ਅਜਿਹੇ 'ਚ ਮੈਚ 'ਚ ਇਕ ਨਵਾਂ ਮੋਡ ਸਾਹਮਣੇ ਆਇਆ ਹੈ। ਜਿੱਥੇ ਵਿੰਡੀਜ਼ ਖਿਡਾਰੀ ਕ੍ਰਿਸ ਗੇਲ ਨੂੰ ਮੈਚ 'ਚ ਗਲਤ ਆਊਟ ਦਿੱਤਾ ਗਿਆ। ਜਿਸ ਤੋਂ ਬਾਅਦ ਅੰਪਾਇਰ ਕ੍ਰਿਸ ਗੈਫਨੇ ਦੇ ਗਲਤ ਫੈਸਲੇ 'ਤੇ ਸਵਾਲ ਖੜੇ ਹੋ ਗਏ ਹਨ।
ਵੈਸਟਇੰਡੀਜ਼ ਦੀ ਪਾਰੀ ਦੇ ਪੰਜਵੇਂ ਓਵਰ ਦੀ ਪੰਜਵੀ ਗੇਂਦ 'ਤੇ ਮਿਚੇਲ ਸਟਾਰਕ ਨੇ ਕ੍ਰਿਸ ਗੇਲ ਨੂੰ ਯਾਰਕਰ ਗੇਂਦ ਸੁੱਟੀ, ਜੋ ਕਿ ਨੋ-ਬਾਲ ਸੀ। ਪਰ ਅੰਪਾਇਰਿੰਗ ਕਰ ਰਹੇ ਕ੍ਰਿਸ ਗੈਫਨੇ ਨੇ ਇਸ 'ਤੇ ਧਿਆਨ ਨਹੀਂ ਦਿੱਤਾ ਤੇ ਉਸ ਨੂੰ ਨੋ-ਬਾਲ ਨਹੀਂ ਦਿੱਤੀ। ਵੱਡੀ ਗੱਲ ਇਹ ਹੋਈ ਕਿ ਅਗਲੀ ਹੀ ਗੇਂਦ 'ਤੇ ਕ੍ਰਿਸ ਗੇਲ ਬੋਲਡ ਹੋ ਗਏ। ਇੱਥੇ ਜੇਕਰ ਅੰਪਾਇਰ ਗੈਫਨੇ ਸਟਾਰਕ ਦੀ ਨੋ ਬਾਲ ਨੂੰ ਵੇਖ ਲੈਂਦੇ ਤੇ ਨੋ-ਬਾਲ ਦੇ ਦਿੰਦੇ ਤਾਂ ਕ੍ਰਿਸ ਗੇਲ ਜਿਸ ਗੇਂਦ 'ਤੇ ਆਊਟ ਹੋਏ ਉਹ ਫ੍ਰੀ ਹਿੱਟ ਹੁੰਦੀ ਪਰ ਅੰਪਾਇਰ ਦੀ ਇਸ ਗਲਤੀ ਨੇ ਕ੍ਰਿਸ ਗੇਲ ਨੂੰ ਪਵੇਲੀਅਨ ਜਾਣ 'ਤੇ ਮਜਬੂਰ ਕਰ ਦਿੱਤਾ।
ਅੰਪਾਇਰ ਦੇ ਫੈਸਲੇ 'ਤੇ ਦਿੱਗਜ ਕੁਮੈਂਟੇਟਰ ਦਾ ਗੁੱਸਾ ਫੁੱਟਿਆ
ਕ੍ਰਿਸ ਗੈਫਨੀ ਦੀ ਇਸ ਗਲਤੀ ਨੂੰ ਵੇਖ ਕੁਮੈਂਟਰੀ ਕਰ ਰਹੇ ਸੁਨੀਲ ਗਾਵਸਕਰ ਨੇ ਕਿਹਾ ਕਿ ਇਸ ਨੂੰ ਮੁਆਫ ਨਹੀਂ ਕੀਤਾ ਜਾ ਸਕਦਾ ਹੈ। ਅਜਿਹੀ ਗੱਲਤੀ ਬਰਦਾਸ਼ਤ ਦੇ ਬਾਹਰ ਹਨ। ਗਾਵਸਕਰ ਨੇ ਸਲਾਹ ਦਿੱਤੀ ਕਿ ਥਰਡ ਅੰਪਾਇਰ ਨੂੰ ਹਰ ਗੇਂਦ ਚੈੱਕ ਕਰਨੀ ਚਾਹੀਦੀ ਹੈ।
ਧੋਨੀ ਦੇ ਦਸਤਾਨਿਆਂ 'ਤੇ ਪਾਕਿ ਮੰਤਰੀ ਦਾ ਬਿਆਨ, 'ਕ੍ਰਿਕਟ ਖੇਡਣ ਗਏ ਹਨ ਮਹਾਭਾਰਤ ਲਈ ਨਹੀਂ'
NEXT STORY