ਨਵੀਂ ਦਿੱਲੀ : ਦਿੱਲੀ ਹਾਈ ਕੋਰਟ ਨੇ ਮੰਗਲਵਾਰ ਨੂੰ ਕੌਮੀ ਰਾਜਧਾਨੀ ਦੇ ਛਤਰਸਾਲ ਸਟੇਡੀਅਮ ਵਿੱਚ ਸਾਬਕਾ ਜੂਨੀਅਰ ਕੌਮੀ ਕੁਸ਼ਤੀ ਚੈਂਪੀਅਨ ਸਾਗਰ ਧਨਖੜ ਦੀ ਹੱਤਿਆ ਨਾਲ ਸਬੰਧਤ ਮਾਮਲੇ ਵਿੱਚ 2 ਵਾਰ ਦੇ ਓਲੰਪਿਕ ਤਗ਼ਮਾ ਜੇਤੂ ਪਹਿਲਵਾਨ ਸੁਸ਼ੀਲ ਕੁਮਾਰ ਨੂੰ ਜ਼ਮਾਨਤ ਦੇ ਦਿੱਤੀ ਹੈ।
ਇਹ ਵੀ ਪੜ੍ਹੋ- ਅਦਾਕਾਰਾ ਤਮੰਨਾ ਭਾਟੀਆ ਦੀ ਮੌਤ ਦੀ ਖ਼ਬਰ! ਵੀਡੀਓ ਨੇ ਉਡਾਏ ਸਭ ਦੇ ਹੋਸ਼
ਜਸਟਿਸ ਸੰਜੀਵ ਨਰੂਲਾ ਨੇ ਕੁਮਾਰ ਨੂੰ ਰਾਹਤ ਦਿੱਤੀ ਅਤੇ ਉਸ ਨੂੰ 50,000 ਰੁਪਏ ਦਾ ਨਿੱਜੀ ਮੁਚੱਲਕਾ ਅਤੇ ਇੰਨੀ ਹੀ ਰਕਮ ਦੀਆਂ 2 ਜ਼ਮਾਨਤਾਂ 'ਚ ਜਮ੍ਹਾਂ ਕਰਨ ਦਾ ਹੁਕਮ ਦਿੱਤਾ। ਕੁਮਾਰ ਅਤੇ ਹੋਰਾਂ ‘ਤੇ ਮਈ 2021 ਵਿੱਚ ਕਥਿਤ ਤੌਰ ’ਤੇ ਜਾਇਦਾਦ ਨਾਲ ਸਬੰਧਤ ਇਕ ਝਗੜੇ ’ਚ ਧਨਖੜ ਅਤੇ ਉਸ ਦੇ ਦੋਸਤਾਂ ‘ਤੇ ਕਥਿਤ ਤੌਰ ‘ਤੇ ਮਾਰੂ ਹਮਲਾ ਕਰਨ ਦਾ ਦੋਸ਼ ਸੀ।
ਇਹ ਵੀ ਪੜ੍ਹੋ- ਮਸ਼ਹੂਰ ਗਾਇਕਾ ਦੀ ਭਿਆਨਕ ਕਾਰ ਹਾਦਸੇ 'ਚ ਮੌਤ, ਸੰਗੀਤ ਜਗਤ 'ਚ ਛਾਇਆ ਮਾਤਮ
ਪੋਸਟ-ਮਾਰਟਮ ਰਿਪੋਰਟ ਅਨੁਸਾਰ ਧਨਖੜ ਨੂੰ ਕੋਈ ਭਾਰੀ ਚੀਜ਼ ਵੱਜਣ ਕਾਰਨ ਦਿਮਾਗੀ ਨੁਕਸਾਨ ਹੋਇਆ ਸੀ। ਸੁਸ਼ੀਲ ਕੁਮਾਰ ਦੀ ਨੁਮਾਇੰਦਗੀ ਕਰ ਰਹੇ ਵਕੀਲ ਆਰ. ਕੇ. ਮਲਿਕ ਨੇ ਕਿਹਾ ਕਿ ਪਹਿਲਵਾਨ ਪਿਛਲੇ ਸਾਢੇ ਤਿੰਨ ਸਾਲਾਂ ਤੋਂ ਜੇਲ੍ਹ ਵਿੱਚ ਹੈ ਅਤੇ ਇਸਤਗਾਸਾ ਪੱਖ ਨੇ 200 ਗਵਾਹਾਂ ਦਾ ਹਵਾਲਾ ਦਿੱਤਾ ਹੈ ਪਰ ਹੁਣ ਤੱਕ ਸਿਰਫ 31 ਗਵਾਹਾਂ ਦੀ ਹੀ ਗਵਾਹੀ ਕਰਵਾਈ ਗਈ ਹੈ ਅਤੇ ਮੁਕੱਦਮੇ ਨੂੰ ਪੂਰਾ ਹੋਣ ਵਿੱਚ ਲੰਮਾ ਸਮਾਂ ਲੱਗੇਗਾ। ਕੁਮਾਰ ਨੂੰ ਦੇਰੀ ਦੇ ਆਧਾਰ ‘ਤੇ ਰਾਹਤ ਦਿੱਤੀ ਜਾਣੀ ਚਾਹੀਦੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਤ ਲੌਰੀਅਸ ‘ਵਰਲਡ ਕਮਬੈਕ ਆਫ ਦਿ ਯੀਅਰ’ ਐਵਾਰਡ ਲਈ ਨਾਮਜ਼ਦ
NEXT STORY