ਕਰਾਚੀ– ਪਾਕਿਸਤਾਨ ਇਸ ਮਹੀਨੇ ਦੇ ਆਖਿਰ ਵਿਚ 6 ਟੀਮਾਂ ਦੇ ਮਹਿਲਾ ਵਨ ਡੇ ਕ੍ਰਿਕਟ ਵਿਸ਼ਵ ਕੱਪ ਕੁਆਲੀਫਾਇਰ ਦੀ ਮੇਜ਼ਬਾਨੀ ਕਰੇਗਾ। ਪਾਕਿਸਤਾਨ ਕ੍ਰਿਕਟ ਬੋਰਡ ਦੇ ਇਕ ਅਧਿਕਾਰੀ ਨੇ ਸੋਮਵਾਰ ਨੂੰ ਇਸਦੀ ਪੁਸ਼ਟੀ ਕੀਤੀ ਕਿ ਉਹ ਮਿਤੀਆਂ ਤੇ ਸਥਾਨਾਂ ਲਈ ਆਈ. ਸੀ. ਸੀ. ਦੇ ਸੰਪਰਕ ਵਿਚ ਹਨ।
6 ਟੀਮਾਂ ਪਾਕਿਸਤਾਨ, ਸਕਾਟਲੈਂਡ, ਆਇਰਲੈਂਡ, ਸ਼੍ਰੀਲੰਕਾ, ਥਾਈਲੈਂਡ ਤੇ ਵੈਸਟਇੰਡੀਜ਼ ਹਨ। ਅਧਿਕਾਰੀ ਨੇ ਦੱਸਿਆ ਕਿ ਇਹ ਮੈਚ ਕਰਾਚੀ, ਮੁਲਤਾਨ ਤੇ ਫੈਸਲਾਬਾਦ ਵਿਚ ਹੋ ਸਕਦੇ ਹਨ ਕਿਉਂਕਿ ਪਾਕਿਸਤਾਨ ਸੁਪਰ ਲੀਗ ਦਾ 10ਵਾਂ ਸੈਸ਼ਨ ਵੀ 11 ਅਪ੍ਰੈਲ ਤੋਂ ਸ਼ੁਰੂ ਹੋ ਰਿਹਾ ਹੈ।
IND vs AUS : ਆਸਟ੍ਰੇਲੀਆ ਨੂੰ ਲੱਗਾ ਚੌਥਾ ਝਟਕਾ, ਜੋਸ ਇੰਗਲਿਸ ਹੋਇਆ ਆਊਟ
NEXT STORY