ਸਪੋਰਟਸ ਡੈਸਕ : ਕੋਲਕਾਤਾ ਨਾਈਟ ਰਾਈਡਰਜ਼ ਸਾਬਕਾ ਕਪਤਾਨ ਦਿਨੇਸ਼ ਕਾਰਤਿਕ ਨੇ ਕੁੱਝ ਦਿਨ ਪਹਿਲਾਂ ਇਹ ਕਹਿੰਦੇ ਹੋਏ ਅਸਤੀਫਾ ਦਿੱਤਾ ਕਿ ਉਹ ਬੱਲੇਬਾਜ਼ੀ 'ਤੇ ਧਿਆਨ ਦੇਣਾ ਚਾਹੁੰਦੇ ਹਨ ਅਤੇ ਇਯੋਨ ਮੋਰਗਨ ਨੂੰ ਨਵਾਂ ਕਪਤਾਨ ਬਣਾਇਆ ਗਿਆ ਹੈ। ਇਸ 'ਤੇ ਸਾਬਕਾ ਭਾਰਤੀ ਕ੍ਰਿਕਟਰ ਗੌਤਮ ਗੰਭੀਰ ਨੇ ਅਪਣੀ ਰਾਏ ਰੱਖੀ ਹੈ ਅਤੇ ਕਿਹਾ ਕਿ ਇਹ ਉਨ੍ਹਾਂ ਦੀ ਮਾਨਸਿਕਤਾ ਨੂੰ ਦਰਸ਼ਾਉਂਦਾ ਹੈ।
ਚੇਨਈ ਸੁਪਰ ਕਿੰਗਜ਼ ਅਤੇ ਕੇਕੇਆਰ ਵਿਚਾਲੇ ਹੋਣ ਵਾਲੇ ਮੈਚ ਤੋਂ ਪਹਿਲਾ ਗੰਭੀਰ ਨੇ ਕਿਹਾ, ਇਹ ਸਿਰਫ ਮਾਨਸਿਕਤਾ ਦਰਸ਼ਾਉਂਦਾ ਹੈ। ਤੁਸੀਂ ਕਪਤਾਨੀ ਛੱਡ ਦਿੱਤੀ ਕਿਉਂਕਿ ਤੁਸੀਂ ਬੱਲੇਬਾਜ਼ੀ 'ਤੇ ਧਿਆਨ ਕੇਂਦਰਿਤ ਕਰਨਾ ਚਾਹੁੰਦੇ ਸੀ ਪਰ ਇਹ ਕੰਮ ਨਹੀਂ ਕੀਤਾ, ਇਸ ਲਈ ਜਦੋਂ ਤੁਸੀਂ ਜ਼ਿੰਮੇਦਾਰੀਆਂ ਲੈਂਦੇ ਹੋ ਤਾਂ ਸ਼ਾਇਦ ਕਦੇ-ਕਦੇ ਇਹ ਵਧੀਆ ਹੁੰਦਾ ਹੈ। 2014 'ਚ ਜਦੋਂ ਮੈਂ ਇੱਕ ਬੁਰੇ ਦੌਰ ਤੋਂ ਲੰਘ ਰਿਹਾ ਸੀ, ਉਦੋਂ ਮੈਨੂੰ ਅਹਿਸਾਸ ਹੋਇਆ। ਜਦੋਂ ਅਸੀਂ ਟੂਰਨਾਮੈਂਟ ਸ਼ੁਰੂ ਕੀਤਾ ਤਾਂ ਮੈਂ ਲਗਾਤਾਰ ਤਿੰਨ ਵਾਰ ਜ਼ੀਰੋ 'ਤੇ ਆਉਟ ਹੋਇਆ। ਇਹ ਕਪਤਾਨੀ ਸੀ ਜਿਸ ਨੇ ਮੈਨੂੰ ਮਦਦ ਕੀਤੀ ਕਿ ਮੈਂ ਫ਼ਾਰਮ 'ਚ ਵਾਪਸ ਆ ਸਕਾਂ।
ਦੋ ਵਾਰ ਆਈ.ਪੀ.ਐੱਲ. ਦੇ ਜੇਤੂ ਕਪਤਾਨ ਨੇ ਕਿਹਾ ਕਿ ਇਹੀ ਵਜ੍ਹਾ ਹੈ ਕਿ ਜਦੋਂ ਮੈਂ ਬੱਲੇਬਾਜ਼ੀ ਨਹੀਂ ਕਰ ਰਿਹਾ ਸੀ, ਤਾਂ ਮੈਂ ਇਸ ਬਾਰੇ ਸੋਚ ਰਿਹਾ ਸੀ ਕਿ ਟੀਮ ਨੂੰ ਮੇਰੀ ਕਪਤਾਨੀ ਅਤੇ ਫ਼ੈਸਲਾ ਲੈਣ ਦੇ ਤਰੀਕੇ ਨੂੰ ਕਿਵੇਂ ਜਿੱਤਿਆ ਜਾਵੇ ਪਰ ਜਦੋਂ ਤੁਸੀ ਕਪਤਾਨੀ ਨਹੀਂ ਕਰ ਰਹੇ ਹੋ, ਤਾਂ ਤੁਸੀਂ ਆਪਣੀ ਬੱਲੇਬਾਜ਼ੀ ਬਾਰੇ ਹੋਰ ਵੀ ਜ਼ਿਆਦਾ ਸੋਚ ਰਹੇ ਹੋ। ਜ਼ਿਕਰਯੋਗ ਹੈ ਕਿ ਕੇਕੇਆਰ ਅੰਕ ਤਾਲਿਕਾ 'ਚ ਪੰਜਵੇਂ ਸਥਾਨ 'ਤੇ ਹੈ ਅਤੇ ਵੀਰਵਾਰ (29 ਅਕਤੂਬਰ) ਨੂੰ ਸੀ.ਐੱਸ.ਕੇ. ਖ਼ਿਲਾਫ਼ ਪਲੇਆਫ 'ਚ ਬਣੇ ਰਹਿਣ ਦੀ ਦੌੜ ਲਈ ਉਤਰੇਗਾ।
ਵਿਕਟਕੀਪਰ ਦੇ ਕੋਲ ਗੇਂਦ ਹੁੰਦਿਆਂ ਵੀ ਬੱਲੇਬਾਜ਼ ਨੇ ਬਣਾਈਆਂ 2 ਦੌੜਾਂ, ਵੀਡੀਓ
NEXT STORY