ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਦੇ ਸਲਾਮੀ ਬੱਲੇਬਾਜ਼ ਰਹਿ ਚੁੱਕੇ ਗੌਤਮ ਗੰਭੀਰ ਨੇ ਵਿਸ਼ਵ ਕੱਪ ਫਾਈਲਜ਼ ਮੈਚ ਲਈ 3 ਟੀਮਾਂ ਨੂੰ ਦਾਅਵੇਦਾਰ ਦੱਸਿਆ ਹੈ, ਇਨ੍ਹਾਂ ਵਿਚੋਂ ਇਕ ਟੀਮ ਦਾ ਫਾਈਨਲ ਵਿਚ ਪਹੁੰਚਣਾ ਤੈਅ ਹੈ ਜਦਕਿ 2 ਟੀਮਾਂ ਵਿਚੋਂ ਕਿਸੇ ਇਕ ਨੂੰ ਫਾਈਨਲ ਵਿਚ ਪਹੁੰਚਣ ਦੀ ਗੱਲ ਕਹੀ ਹੈ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਜਿਸ ਟੀਮ ਦਾ ਫਾਈਨਲ ਵਿਚ ਪਹੁੰਚਣਾ ਤੈਅ ਹੈ ਉਹ ਭਾਰਤ ਨਹੀਂ ਹੈ। 30 ਮਈ ਨੂੰ ਇੰਗਲੈਂਡ ਅਤੇ ਵੇਲਸ ਵਿਚ ਵਿਸ਼ਵ ਕੱਪ ਦਾ ਆਗਾਜ਼ ਹੋਣਾ ਹੈ।

ਮੀਡੀਆ ਨੂੰ ਦਿੱਤੇ ਇੰਟਰਵਿਊ ਵਿਚ ਗੰਭੀਰ ਨੇ ਦੱਸਆਿ ਕਿ ਡਿਫੈਂਡਿੰਗ ਆਸਟਰੇਲੀਆ ਦਾ ਫਾਈਨਲ ਵਿਚ ਪਹੁੰਚਣਾ ਤੈਅ ਹੈ, ਜਦਕਿ ਭਾਰਤ ਜਾਂ ਇੰਗਲੈਂਡ ਵਿਚੋਂੀਂ ਇਕ ਟੀਮ ਫਾਈਨਲ ਵਿਚ ਆਸਟਰੇਲੀਆ ਦਾ ਸਾਹਮਣਾ ਕਰ ਸਕਦੀ ਹੈ। ਗੰਭੀਰ ਨੇ ਕਿਹਾ, ''ਮੇਰੀ ਨਜ਼ਰ ਵਿਚ ਆਸਟਰੇਲੀਆ ਸਭ ਤੋਂ ਮਜ਼ਬੂਤ ਦਾਅਵੇਦਾਰ ਹੈ ਅਤੇ ਉਸਨੂੰ ਫਾਈਨਲ ਖੇਡਣਾ ਹੀ ਚਾਹੀਦਾ ਹੈ। ਆਸਟਰੇਲੀਆ ਦਾ ਵਨ ਡੇ ਵਿਚ ਪ੍ਰਦਰਸ਼ਨ ਪਿਛਲੇ ਕੁੱਝ ਸਮੇਂ ਤੋਂ ਖਰਾਬ ਰਿਹਾ ਸੀ ਪਰ ਹਾਲ ਹੀ 'ਚ ਭਾਰਤ ਅਤੇ ਪਾਕਿਸਤਾਨ ਖਿਲਾਫ ਆਸਟਰੇਲੀਆ ਨੇ ਵਨ ਡੇ ਵਿਚ ਸ਼ਾਨਦਾਰ ਵਾਪਸੀ ਕੀਤੀ। ਫਾਈਨਲ ਵਿਚ ਆਸਟਰੇਲੀਆ ਖਿਲਾਫ ਇੰਗੈਂਡ ਜਾਂ ਭਾਰਤ ਵਿਚੋਂ ਕੋਈ ਟੀਮ ਖੇਡ ਸਕਦੀ ਹੈ। ਇੰਗਲੈਂਡ ਨੂੰ ਚੁਣਨ ਦੀ ਵਜ੍ਹਾ ਇਹ ਨਹੀਂ ਕਿ ਟੀਮ ਆਪਣੇ ਘਰੇਲੂ ਮੈਦਾਨ 'ਤੇ ਖੇਡੇਗੀ ਸਗੋਂ ਪਿਛਲੇ ਕੁਝ ਸਮੇਂ ਵਿਚ ਟੀਮ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਹੈ। ਇੰਗਲੈਂਡ ਕੋਲ ਹਰ ਨੰਬਰ 'ਤੇ ਖੇਡਣ ਲਈ ਵਧੀਆ ਖਿਡਾਰੀ ਹੈ। ਉੱਥੇ ਹੀ ਟੀਮ ਇੰਡੀਆ ਕਪਤਾਨ ਵਿਰਾਟ ਕੋਹਲੀ ਅਤੇ ਉਪ-ਕਪਤਾਨ ਰੋਹਿਤ ਸ਼ਰਮਾ 'ਤੇ ਕਾਫੀ ਨਿਰਭਰ ਰਹੇਗੀ। ਜਿੱਥੇ ਤੱਕ ਗੇਂਦਬਾਜ਼ੀ ਦੀ ਗੱਲ ਹੈ ਜਸਪ੍ਰੀਤ ਬੁਮਰਾਹ ਐਕਸ ਫੈਕਟਰ ਸਾਬਤ ਹੋ ਸਕਦੇ ਹਨ।
IPKL : ਮੁੰਬਈ-ਚੇਨਈ ਨੇ ਖੇਡਿਆ ਸੀਜ਼ਨ ਦਾ ਪਹਿਲਾ ਟਾਈ
NEXT STORY