ਮੁੰਬਈ : ਬੰਗਲਾਦੇਸ਼ ਦੇ ਕ੍ਰਿਕਟਰ ਇਨ੍ਹੀ ਦਿਨੀ ਘਰੇਲੂ ਮੰਗਾਂ ਨੂੰ ਲੈ ਕੇ ਆਪਣੇ ਬੋਰਡ ਤੋਂ ਨਾਰਾਜ਼ ਹਨ। ਬੰਗਲਾਦੇਸ਼ ਦੇ ਆਲਰਾਊਂਡਰ ਸ਼ਾਕਿਬ ਅਲ ਹਸਨ ਨੇ ਤਾਂ ਆਗਾਮੀ ਭਾਰਤ ਦੌਰੇ 'ਤੇ ਆਉਣ ਤੋਂ ਮਨ੍ਹਾ ਕਰ ਦਿੱਤਾ ਸੀ। ਬੰਗਲਾਦੇਸ਼ ਭਾਰਤ ਦੌਰਾ ਕਰੇਗੀ ਜਾਂ ਨਹੀਂ ਇਸ ਨੂੰ ਲੈ ਕੇ ਅਜੇ ਸ਼ੱਕ ਹੈ। ਇਸ ਵਿਚਾਲੇ ਬੀ. ਸੀ. ਸੀ. ਆਈ. ਪ੍ਰਧਾਨ ਬਣਦਿਆਂ ਹੀ ਗਾਂਗੁਲੀ ਐਕਸ਼ਨ ਵਿਚ ਆ ਗਏ ਹਨ। ਉਸ ਨੇ ਭਰੋਸਾ ਦਿਵਾਇਆ ਹੈ ਕਿ ਬੰਗਲਾਦੇਸ਼ ਦਾ ਭਾਰਤ ਦੌਰਾ ਯੋਜਨਾ ਮੁਤਾਬਕ ਹੀ ਹੋਵੇਗਾ ਕਿਉਂਕਿ ਉਨ੍ਹਾਂ ਦੇ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਉਨ੍ਹਾਂ ਨੂੰ ਸਹਿਮਤੀ ਦੇ ਦਿੱਤੀ ਹੈ। ਰਾਸ਼ਟਰੀ ਟੀਮ ਦੇ ਖਿਡਾਰੀਆਂ ਨੇ ਸੋਮਵਾਰ ਨੂੰ ਤਦ ਤਕ ਕਿਸੇ ਵੀ ਕ੍ਰਿਕਟ ਸਰਗਰਮੀ ਵਿਚ ਹਿੱਸਾ ਲੈਣ ਤੋਂ ਇਨਕਾਰ ਕਰ ਦਿੱਤਾ ਸੀ, ਜਦ ਤਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ ਜਿਸ ਵਿਚ ਤਨਖਾਹ ਵਿਚ ਵਾਧਾ ਸ਼ਾਮਲ ਹੈ। ਇਸ ਨਾਲ ਆਗਾਮੀ ਦੌਰੇ 'ਤੇ ਸ਼ੱਕ ਦੇ ਬੱਦਲ ਛਾਹ ਗਏ ਸੀ। ਹਾਲਾਂਕਿ ਗਾਂਗੁਲੀ ਨੇ ਕਿਹਾ ਕਿ ਬੰਗਲਾਦੇਸ਼ 3 ਨਵੰਬਰ ਤੋਂ ਸ਼ੁਰੂ ਹੋਣ ਵਾਲੇ ਦੌਰੇ ਵਿਚ ਹਿੱਸਾ ਲਵੇਗਾ।

ਗਾਂਗੁਲੀ ਨੇ ਬੀ. ਸੀ. ਸੀ. ਆਈ. ਪ੍ਰਧਾਨ ਦਾ ਅਹੁਦਾ ਸੰਭਾਲਦਿਆਂ ਪੱਤਰਕਾਰਾਂ ਨੂੰ ਕਿਹਾ ਕਿ ਇਹ ਉਨ੍ਹਾਂ ਦੀ ਅੰਦਰੂਨੀ ਮਾਮਲਾ ਹੈ ਪਰ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਕੋਲਕਾਤਾ ਵਿਚ ਟੈਸਟ ਲਈ ਆਵੇਗੀ। ਜੇਕਰ ਉਨ੍ਹਾਂ ਨੇ ਆਪਣੀ ਸਹਿਮਤੀ ਦੇ ਦਿੱਤੀ ਹੈ ਤਾਂ ਹੀ ਮੈਨੂੰ ਨਹੀਂ ਲਗਦਾ ਕਿ ਰਾਸ਼ਟਰੀ ਟੀਮ ਅਜਿਹਾ ਕਰੇਗੀ।'' 3 ਨਵੰਬਰ ਤੋਂ ਸ਼ੁਰੂ ਹੋਣ ਵਾਲੇ ਦੌਰੇ ਵਿਚ ਬੰਗਲਾਦੇਸ਼ ਨੂੰ 3 ਟੀ-20 ਕੌਮਾਂਤਰੀ ਅਤੇ ਵਰਲਡ ਚੈਂਪੀਅਨਸ਼ਿਪ ਦੇ ਅਧੀਨ 2 ਟੈਸਟ ਮੈਚ ਖੇਡਣੇ ਹਨ।
ਪ੍ਰਵੀਣ ਨੇ ਵੁਸ਼ੂ ਵਰਲਡ ਚੈਂਪੀਅਨਸ਼ਿਪ 'ਚ ਸੋਨ ਤਮਗਾ ਜਿੱਤ ਰਚਿਆ ਇਤਿਹਾਸ
NEXT STORY