ਨਵੀਂ ਦਿੱਲੀ— ਭਾਰਤੀ ਟੀਮ ਇਸ ਸਮੇਂ ਨਿਊਜ਼ੀਲੈਂਡ ਖਿਲਾਫ 3 ਮੈਚਾਂ ਦੀ ਵਨਡੇ ਸੀਰੀਜ਼ ਖੇਡ ਰਹੀ ਰਹੀ ਹੈ। ਇਸ ਤੋਂ ਇਲਾਵਾ ਨਿਊਜ਼ੀਲੈਂਡ ਤੇ ਸ਼੍ਰੀਲੰਕਾ ਖਿਲਾਫ ਟੀ-20 ਸੀਰੀਜ਼ ਦੇ ਲਈ ਵੀ ਭਾਰਤੀ ਟੀਮ ਦਾ ਐਲਾਨ ਹੋ ਚੁੱਕਿਆ ਹੈ। ਟੀਮ ਦੇ ਖੱਬੇ ਹੱਥ ਦੇ ਬੱਲੇਬਾਜ਼ ਯੁਵਰਾਜ ਸਿੰਘ ਤੇ ਸੁਰੇਸ਼ ਰੈਨਾ ਨੂੰ ਟੀਮ 'ਚ ਜਗ੍ਹਾਂ ਨਹੀਂ ਦਿੱਤੀ ਗਈ ਕਿਉਂਕਿ ਉਹ ਯੋ ਯੋ ਫਿਟਨੇਸ ਟੈਸਟ ਪਾਰ ਨਹੀਂ ਕਰ ਸਕੇ ਸਨ ਪਰ ਭਾਰਤ ਦੇ ਸਾਬਕਾ ਬੱਲੇਬਾਜ਼ ਸੌਰਵ ਗਾਂਗੁਲੀ ਨੇ ਇਸ ਗੱਲ ਦਾ ਸਖਤ ਵਿਰੋਧ ਕੀਤਾ ਹੈ।
ਉਨ੍ਹਾਂ ਨੇ ਕਿਹਾ ਕਿ ਯੋ ਯੋ ਟੈਸਟ ਤਾਂ ਇਕ ਬਹਾਨਾ ਹੈ ਤਾਂਕਿ ਯੁਵਰਾਜ ਤੇ ਰੈਨਾ ਨੂੰ ਟੀਮ ਤੋਂ ਬਾਹਰ ਰੱਖਿਆ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਇਹ ਮੇਰੀ ਸਮਝ ਤੋਂ ਪਰੇ ਹੈ ਕਿ 10-15 ਸਾਲ ਦਾ ਤਜਰਬਾ ਹੋਣ ਦੇ ਬਾਵਜੂਦ ਵੀ ਉਨ੍ਹਾਂ ਨੂੰ ਅਚਾਨਕ ਟੀਮ ਤੋਂ ਬਾਹਰ ਰੱਖਿਆ ਗਿਆ ਹੈ। ਗਾਂਗੁਲੀ ਨੇ ਕਿਹਾ ਕਿ ਯੁਵਰਾਜ ਨੇ ਟੀਮ ਨੂੰ ਵਿਸ਼ਵ ਕੱਪ ਜਿੱਤਾਉਣ 'ਚ ਅਹਿਮ ਯੋਗਦਾਨ ਦਿੱਤਾ ਸੀ ਤੇ ਉਸ ਨੂੰ ਕੈਂਸਰ ਵੀ ਸੀ ਅਤੇ ਹੁਣ ਟੈਸਟ ਨੂੰ ਮਹੱਤਵ ਕਿਸ ਤਰ੍ਹਾਂ ਦਿੱਤਾ ਜਾ ਸਕਦਾ ਹੈ। ਉਨ੍ਹਾਂ ਨੇ ਚੋਣਕਾਰਾਂ ਦੇ ਇਸ ਫੈਸਲੇ ਦਾ ਸਖਤ ਵਿਰੋਧ ਕੀਤਾ।
ਜ਼ਿਕਰਯੋਗ ਹੈ ਕਿ ਯੁਵਰਾਜ ਸਿੰਘ ਨੂੰ 2011 ਵਿਸ਼ਵ ਕੱਪ ਦੇ ਵੈਸਟਇੰਡੀਜ਼ ਖਿਲਾਫ ਖੂਨ ਦੀ ਉਲਟੀਆਂ ਆਈਆਂ ਸਨ, ਉਸਦੇ ਬਾਵਜੂਦ ਵੀ ਯੁਵਰਾਜ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਿਆ। ਯੁਵਰਾਜ ਨੇ ਸੈਮੀਫਾਈਨਲ 'ਚ ਆਸਟਰੇਲੀਆ ਦੇ ਖਿਲਾਫ ਵੀ ਵਧੀਆ ਪਾਰੀ ਖੇਡੀ ਸੀ ਜਿਸਦੀ ਬਦੌਲਤ ਟੀਮ ਨੇ ਮੈਚ ਅਸਾਨੀ ਨਾਲ ਜਿੱਤ ਲਿਆ ਸੀ। ਹੁਣ ਯੁਵੀ ਨੂੰ ਲਗਾਤਾਰ ਫਿਟਨੇਸ ਦੀ ਵਜ੍ਹਾ ਨਾਲ ਟੀਮ ਚੋਂ ਬਾਹਰ ਰਹਿਣਾ ਪੈ ਰਿਹਾ ਹੈ।
ਮੁਸਲਿਮ ਖਿਡਾਰੀਆਂ ਨੂੰ ਲੈ ਕੇ ਕੀਤੇ ਗਏ ਟਵਿੱਟ 'ਤੇ ਹਰਭਜਨ ਨੇ ਦਿੱਤਾ ਜਵਾਬ
NEXT STORY