ਕੋਲਕਾਤਾ- ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੇ ਪ੍ਰਧਾਨ ਸੌਰਭ ਗਾਂਗੁਲੀ ਨੇ ਬੁੱਧਵਾਰ ਨੂੰ ਏ. ਟੀ. ਕੇ. ਮੋਹਨ ਬਾਗਾਨ ਦੇ ਨਿਰਦੇਸ਼ਕ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਆਈ. ਐੱਸ. ਐੱਲ. ਟੀਮ ਬਾਗਾਨ ਦੀ ਮਲਕੀਅਤ ਰੱਖਣ ਵਾਲੇ ਆਰ. ਪੀ. ਐੱਸ. ਜੀ. ਗਰੁੱਪ ਦੇ ਆਈ. ਪੀ. ਐੱਲ. ਦੀ ਲਖਨਊ ਟੀਮ ਖਰੀਦਣ ਦੇ 2 ਦਿਨ ਬਾਅਦ ਕ੍ਰਿਕਬਜ ਤੋਂ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਸੰਭਾਵਿਕ ਹਿੱਤਾਂ ਦੇ ਟਕਰਾਅ ਤੋਂ ਬਚਣ ਲਈ ਉਨ੍ਹਾਂ ਨੇ ਨਿਰਦੇਸ਼ਕ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਆਰ. ਪੀ. ਐੱਸ. ਜੀ. ਗਰੁੱਪ ਦੀ ਲਖਨਊ ਟੀਮ ਖਰੀਦਣ ਤੋਂ ਬਾਅਦ ਮੀਡੀਆ ਵਿਚ ਖਬਰਾਂ ਆਈਆਂ ਸਨ ਕਿ ਬੀ. ਸੀ. ਸੀ. ਆਈ. ਪ੍ਰਧਾਨ ਅਤੇ ਕੰਪਨੀ ਦੇ ਨਿਰਦੇਸ਼ਕ ਦੇ ਤੌਰ ਉੱਤੇ ਹਿੱਤਾਂ ਦੇ ਟਕਰਾਅ ਦੀ ਸੰਭਾਵਨਾ ਬਣਦੀ ਹੈ, ਜਿਸ ਨੂੰ ਵੇਖਦੇ ਹੋਏ ਗਾਂਗੁਲੀ ਨੇ ਕੰਪਨੀ ਦੇ ਨਿਰਦੇਸ਼ਕ ਅਹੁਦੇ ਤੋਂ ਅਸਤੀਫਾ ਦੇ ਦਿੱਤਾ।
ਇਹ ਖਬਰ ਪੜ੍ਹੋ- ਟੈਸਟ ਡੈਬਿਊ ਦੀ ਬਜਾਏ ਪਰਿਵਾਰ ਨੂੰ ਪਹਿਲ ਦੇਵੇਗਾ ਸੀਨ ਏਬਟ, ਇਹ ਹੈ ਵੱਡੀ ਵਜ੍ਹਾ
ਲਖਨਊ ਟੀਮ ਖਰੀਦ ਮਾਮਲੇ ਵਿਚ ਕੋਲਕਾਤਾ ਦੇ ਉਦਯੋਗਪਤੀ ਅਤੇ ਕੇਂਦਰੀ ਸੱਤਾ ਦੇ ਚਹੇਤੇ ਸੰਜੀਵ ਗੋਇਨਕਾ ਅਤੇ ਸੌਰਭ ਗਾਂਗੁਲੀ ਦੀ ਮਿਲੀਭੁਗਤ ਨੂੰ ਲੈ ਕੇ ਹਿੱਤਾਂ ਦੇ ਟਕਰਾਅ ਦਾ ਮੁੱਦਾ ਤੁਲ ਫੜ ਰਿਹਾ ਸੀ।
ਇਹ ਖਬਰ ਪੜ੍ਹੋ- ਟੀ-20 ਰੈਂਕਿੰਗ 'ਚ 5ਵੇਂ ਸਥਾਨ 'ਤੇ ਖਿਸਕੇ ਵਿਰਾਟ ਕੋਹਲੀ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਲਲਿਤ ਮੋਦੀ ਨੇ ਨਵੀਂ IPL ਫਰੈਂਚਾਇਜ਼ੀ ਦੇ ਮਾਲਿਕ CVC ਦੇ ਸੱਟੇਬਾਜ਼ੀ ਕੰਪਨੀਆਂ ਨਾਲ ਸਬੰਧ 'ਤੇ ਸਵਾਲ ਚੁੱਕੇ
NEXT STORY