ਨਵੀਂ ਦਿੱਲੀ— ਸਾਬਕਾ ਭਾਰਤੀ ਕ੍ਰਿਕਟਰ ਗੌਤਮ ਗੰਭੀਰ ਮੈਦਾਨ 'ਤੇ ਆਪਣੇ ਤੇਜ਼ ਸ਼ਾਟਸ ਅਤੇ ਮੈਦਾਨ ਦੇ ਬਾਹਰ ਓਨੇ ਹੀ ਹਾਜ਼ਰ ਜਵਾਬ ਬਿਆਨਾਂ ਲਈ ਜਾਣੇ ਜਾਂਦੇ ਹਨ। ਮੁੱਦਾ ਭਾਵੇਂ ਕ੍ਰਿਕਟ ਦਾ ਹੋਵੇ ਜਾਂ ਉਸ ਤੋਂ ਅਲਗ। ਗੰਭੀਰ ਨੇ ਕਦੀ ਵੀ ਆਪਣੀ ਰਾਏ ਸਾਹਮਣੇ ਰੱਖਣ 'ਚ ਹਿਚਕ ਨਹੀਂ ਦਿਖਾਈ ਹੈ। ਦਿੱਲੀ ਲਈ ਆਪਣੇ ਆਖ਼ਰੀ ਰਣਜੀ ਮੈਚ ਦੇ ਬਾਅਦ ਹੁਣ ਗੰਭੀਰ ਨੇ ਟੀਮ ਇੰਡੀਆ ਦੇ ਕੋਚ ਰਵੀ ਸ਼ਾਸਤਰੀ ਨੂੰ ਲੰਮੇਂ ਹੱਥੀਂ ਲਿਆ ਹੈ।
ਗੰਭੀਰ ਨੇ ਪੱਤਰਕਾਰਾਂ ਨਾਲ ਗੱਲਬਾਤ 'ਚ ਸ਼ਾਸਤੀ ਦੇ ਮੌਜੂਦਾ ਟੀਮ ਨੂੰ ਵਿਦੇਸ਼ੀ ਦੌਰਾ ਕਰਨ ਵਾਲੀ ਸਰਵਸ੍ਰੇਸ਼ਠ ਟੀਮ ਦਸਣ ਵਾਲੇ ਬਿਆਨ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ। ਵਿਸ਼ਵ ਕੱਪ ਦੇ ਹੀਰੋ ਨੇ ਕਿਹਾ, ''ਮੈਨੂੰ ਯਕੀਨ ਹੈ ਕਿ ਜਿੰਨ੍ਹਾਂ ਲੋਕਾਂ ਨੇ ਕਦੀ ਕੁਝ ਨਹੀਂ ਜਿੱਤਿਆ ਹੁੰਦਾ ਉਹ ਹੀ ਅਹਿਜੇ ਬਿਆਨ ਦਿੰਦੇ ਹਨ। ਮੈਨੂੰ ਨਹੀਂ ਪਤਾ ਕਿ ਆਸਟਰੇਲੀਆ 'ਚ ਹੋਈ ਵਿਸ਼ਵ ਚੈਂਪੀਅਨਸ਼ਿਪ ਦੇ ਇਲਾਵਾ ਸ਼ਾਸਤਰੀ ਨੇ ਆਪਣੇ ਕਰੀਅਰ 'ਚ ਕੁਝ ਹਾਸਲ ਕੀਤਾ ਹੈ। ਮੈਨੂੰ ਨਹੀਂ ਲਗਦਾ ਕਿ ਉਹ ਵਿਦੇਸ਼ਾਂ 'ਚ ਮਿਲੀ ਕਿਸੇ ਵੱਡੀ ਜਿੱਤ ਦਾ ਹਿੱਸਾ ਸਨ। ਜੇਕਰ ਤੁਸੀਂ ਖੁਦ ਕਦੀ ਕੁਝ ਨਹੀਂ ਜਿੱਤਿਆ ਹੈ ਤਾਂ ਹੀ ਤੁਸੀਂ ਇਸ ਤਰ੍ਹਾਂ ਦੇ ਬਿਆਨ ਦਿੰਦੇ ਹੋ। ਮੈਨੂੰ ਲਗਦਾ ਹੈ ਕਿ ਲੋਕ ਉਸ ਨੂੰ ਗੰਭੀਰਤਾ ਨਾਲ ਨਹੀਂ ਲੈਣਗੇ। ਮੈਨੂੰ ਲਗਦਾ ਹੈ ਕਿ ਉਨ੍ਹਾਂ ਨੇ ਜ਼ਿਆਦਾ ਕ੍ਰਿਕਟ ਨਹੀਂ ਦੇਖਿਆ ਹੈ। ਜੇਕਰ ਦੇਖਿਆ ਹੁੰਦਾ ਤਾਂ ਉਹ ਇਸ ਤਰ੍ਹਾਂ ਦੇ ਬਿਆਨ ਨਹੀਂ ਦਿੰਦੇ।''
ਗੰਭੀਰ ਨੇ ਸ਼ਾਸਤਰੀ ਦੇ ਬਿਆਨ ਨੂੰ ਬਚਕਾਨਾ ਅਤੇ ਅਪ੍ਰਪੱਕ ਦੱਸਿਆ। ਸਾਬਕਾ ਕ੍ਰਿਕਟਰ ਨੇ ਕਿਹਾ, ''ਇਹ ਕਾਫੀ ਬਚਕਾਨਾ ਸੀ। ਜੇਕਰ ਤੁਸੀਂ 4-1 ਨਾਲ ਵੀ ਜਿੱਤ ਗਏ ਹੁੰਦੇ ਤਾਂ ਵੀ ਤੁਸੀਂ ਇਹ ਨਹੀਂ ਕਹਿ ਸਕਦੇ ਸੀ ਕਿ ਇਹ ਵਿਦੇਸ਼ੀ ਦੌਰਾ ਕਰਨ ਵਾਲੀ ਸਰਵਸ੍ਰੇਸ਼ਠ ਟੀਮ ਹੈ। ਤੁਸੀਂ ਉਦੋਂ ਵੀ ਨਿਮਰ ਰਹਿੰਦੇ ਅਤੇ ਕਹਿੰਦੇ ਕਿ ਅਸੀਂ ਇਸ ਨੂੰ ਲੈ ਕੇ ਅੱਗੇ ਵਧਣਾ ਚਾਹੁੰਦੇ ਹਾਂ ਅਤੇ ਲਗਾਤਾਰ ਸੁਧਾਰ ਕਰਦੇ ਰਹਿਣਾ ਚਾਹੁੰਦੇ ਹਨ। ਤੁਸੀਂ ਇਹ ਨਹੀਂ ਕਹਿੰਦੇ ਕਿ ਇਹ ਵਿਦੇਸ਼ ਜਾਣ ਵਾਲੀ ਸਰਵਸ੍ਰੇਸ਼ਠ ਭਾਰਤੀ ਟੀਮ ਹੈ। ਇਹ ਬਚਕਾਨਾ ਹੈ, ਮੈਨੂੰ ਭਰੋਸਾ ਹੈ ਕਿ ਲੋਕ ਇਸ ਨੂੰ ਗੰਭੀਰਤਾ ਨਾਲ ਨਹੀਂ ਲੈਣਗੇ। ਮੈਂ ਦੂਜਿਆਂ ਬਾਰੇ ਨਹੀਂ ਕਹਿ ਸਕਦਾ ਪਰ ਮੈਂ ਇਸ ਤਰ੍ਹਾਂ ਦੇ ਅਪ੍ਰਪੱਕ ਬਿਆਨ ਨੂੰ ਗੰਭੀਰਤਾ ਨਹੀਂ ਲੈ ਸਕਦਾ।'' ਵੈਸੇ ਗੰਭੀਰ ਪਹਿਲੇ ਖਿਡਾਰੀ ਨਹੀਂ ਹਨ ਜਿਨ੍ਹਾਂ ਨੂੰ ਇਹ ਬਿਆਨ ਬਚਕਾਨਾ ਲੱਗਾ ਹੋਵੇ। ਉਨ੍ਹਾਂ ਤੋਂ ਪਹਿਲਾਂ ਭਾਰਤੀ ਕ੍ਰਿਕਟ ਦੇ ਧਾਕੜ ਖਿਡਾਰੀ ਸੁਨੀਲ ਗਾਵਸਕਰ ਅਤੇ ਸੌਰਵ ਗਾਂਗੁਲੀ ਵੀ ਸ਼ਾਸਤਰੀ ਦੇ ਇਸ ਬਿਆਨ ਦੀ ਆਲੋਚਨਾ ਕਰ ਚੁੱਕੇ ਹਨ।
ਵਿਰਾਟ ਦੇ ਇਸ ਸ਼ਾਨਦਾਰ ਕੈਚ ਨੂੰ ਵੇਖ ਕੇ ਬੋਲ ਉਠੋਗੇ ਵਾਹ-ਵਾਹ (ਵੀਡੀਓ)
NEXT STORY