ਪਰਥ— ਭਾਰਤ ਅਤੇ ਆਸਟਰੇਲੀਆ ਵਿਚਾਲੇ ਅੱਜ ਦੂਜੇ ਟੈਸਟ ਮੈਚ ਦੇ ਪਹਿਲੇ ਦਿਨ ਦਾ ਖੇਡ ਖੇਡਿਆ ਗਿਆ। ਵਿਰਾਟ ਕੋਹਲੀ ਅਕਸਰ ਮੈਚ 'ਚ ਆਪਣੀ ਬੱਲੇਬਾਜ਼ੀ ਲਈ ਜਾਣੇ ਜਾਂਦੇ ਹਨ ਪਰ ਇਸ ਵਾਰ ਉਨ੍ਹਾਂ ਨੇ ਫੀਲਡਿੰਗ 'ਚ ਕਮਾਲ ਕਰ 'ਤਾ। ਕੋਹਲੀ ਦੀ ਫੁਰਤੀਲੀ ਫੀਲਡਿੰਗ ਦੇ ਚਲਦੇ ਭਾਰਤ ਨੇ ਤੀਜੇ ਸੈਸ਼ਨ ਦੀ ਸ਼ੁਰੂਆਤ ਵਿਕਟ ਦੇ ਨਾਲ ਕੀਤੀ।
ਟੀ ਬ੍ਰੇਕ ਦੇ ਠੀਕ ਬਾਅਦ 55ਵੇਂ ਓਵਰ ਦੀ ਪਹਿਲੀ ਗੇਂਦ 'ਤੇ ਇਸ਼ਾਂਤ ਸ਼ਰਮਾ ਨੇ ਪੀਟਰ ਹੈਂਡਸਕਾਂਬ ਨੂੰ ਇਕ ਸ਼ਾਨਦਾਰ ਡਿਲੀਵਰੀ ਦਿੱਤੀ। ਇਸ ਗੇਂਦ 'ਤੇ ਪੀਟਰ ਹੈਂਡਸਕਾਂਬ ਨੂੰ ਸ਼ਾਟ ਖੇਡਣ ਲਈ ਮਜਬੂਰ ਹੋਣਾ ਪਿਆ। ਗੇਂਦ ਸਰੀਰ ਦੇ ਕਾਫੀ ਕਰੀਬ ਸੀ। ਇਸ ਲਈ ਪੀਟਰ ਨੇ ਕਟ ਕਰਕੇ ਇਸ ਨੂੰ ਸਲਿਪ ਦੇ ਉੱਪਰ ਤੋਂ ਕੱਢਣ ਦੀ ਕੋਸ਼ਿਸ਼ ਕੀਤੀ। ਗੇਂਦ ਦੀ ਰਫਤਾਰ ਬਹੁਤ ਤੇਜ਼ ਸੀ ਅਤੇ ਉਹ ਹਵਾ ਨਾਲ ਗੱਲਾਂ ਕਰਦੀ ਹੋਏ ਤੇਜ਼ੀ ਨਾਲ ਨਿਕਲ ਗਈ ਸੀ ਉਦੋਂ ਹੀ ਅਚਾਨਕ ਦੂਜੇ ਸਲਿਪ 'ਤੇ ਖੜ੍ਹੇ ਵਿਰਾਟ ਕੋਹਲੀ ਨੇ ਬਿਹਤਰੀਨ ਛਲਾਂਗ ਲਾਉਂਦੇ ਹੋਏ ਇਕ ਹੱਥ ਨਾਲ ਕੈਚ ਫੜ ਲਿਆ। ਵਿਰਾਟ ਕੋਹਲੀ ਦੇ ਇਸ ਸ਼ਾਨਦਾਰ ਕੈਚ ਦੀ ਬਦੌਲਤ ਭਾਰਤ ਨੇ ਪੀਟਰ ਹੈਂਡਸਕਾਂਬ ਨੂੰ ਸਸਤੇ 'ਚ ਪਵੇਲੀਅਨ ਭੇਜ ਦਿੱਤਾ। ਪੀਟਰ 16 ਗੇਂਦਾਂ 'ਤੇ 7 ਦੌੜਾਂ ਬਣਾ ਕੇ ਆਊਟ ਹੋਏ।
ਹੇਠਾਂ ਵੀਡੀਓ 'ਚ ਵੇਖੋ ਕੋਹਲੀ ਦਾ ਸ਼ਾਨਦਾਰ ਕੈਚ
ਕਦੀ ਖੁਦਕੁਸ਼ੀ ਕਰਨਾ ਚਾਹੁੰਦਾ ਸੀ ਇਹ ਕ੍ਰਿਕਟਰ
NEXT STORY