ਸਪੋਰਟਸ ਡੈਸਕ : ਵੈਸਟਇੰਡੀਜ਼ ਕ੍ਰਿਕਟ ਟੀਮ ਦੇ ਦਿੱਗਜ ਖਿਡਾਰੀ ਕ੍ਰਿਸ ਗੇਲ ਇਨ੍ਹੀਂ ਦਿਨੀਂ ਸੁਰਖੀਆਂ ਵਿਚ ਬਣੇ ਹੋਏ ਹਨ। ਬੜਬੋਲੇ ਅਤੇ ਮਸਤਮੌਲਾ ਰਹਿਣ ਵਾਲੇ ਕ੍ਰਿਸ ਗੇਲ ਨੇ ਹਾਲ ਹੀ 'ਚ ਆਪਣੇ ਸਾਥੀ ਖਿਡਾਰੀ ਰਾਮਨਰੇਸ਼ ਸਰਵਨ 'ਤੇ ਵਿਵਾਦਤ ਟਿੱਪਣੀ ਕੀਤੀ ਸੀ। ਉਸ ਨੇ ਸਰਵਨ ਨੂੰ ਕੋਰੋਨਾ ਤੋਂ ਵੀ ਬੁਰਾ, ਸੱਪ ਅਤੇ ਕਾਫੀ ਕੁਝ ਕਿਹਾ ਸੀ। ਹਾਲਾਂਕਿ ਇਸ ਤੋਂ ਬਾਅਦ ਗੇਲ ਨੂੰ ਕਾਫੀ ਆਲੋਚਨਾਵਾਂ ਦਾ ਸਾਹਮਣਾ ਕਰਨਾ ਪਿਆ ਪਰ ਹੁਣ ਸਰਵਨ ਨੇ ਗੇਲ ਦੀ ਟਿੱਪਣੀਦਾ ਜਵਾਬ ਦਿੱਤਾ ਹੈ।
ਸਰਵਨ ਨੇ ਦਿੱਤਾ ਗੇਲ ਨੂੰ ਜਵਾਬ

ਰਾਮਨਰੇਸ਼ ਸਰਵਨ ਨੇ 87 ਟੈਸਟ, 181 ਵਨ ਡੇ ਅਤੇ 18 ਟੀ-20 ਮੈਚ ਖੇਡੇ ਹਨ। ਹੁਣ ਕ੍ਰਿਸ ਗੇਲ ਵੱਲੋਂ ਇਸ ਤਰ੍ਹਾਂ ਦੀ ਟਿੱਪਣੀ 'ਤੇ ਸਰਵਨ ਨੇ ਜਵਾਬ ਦਿੱਤਾ ਹੈ। ਉਸਨੇ ਕਿਹਾ ਕਿ ਕ੍ਰਿਸ ਗੇਲ ਦੀਆਂ ਗੱਲਾਂ 'ਤੇ ਮੈਂ ਕੋਈ ਪ੍ਰਤੀਕਿਰਿਆ ਨਹੀਂ ਦੇਣਾ ਚਾਹੁੰਗਾ, ਕਿਉਂਕਿ ਪੂਰੀ ਦੁਨੀਆ ਜਾਣਦੀ ਹੈ ਕਿ ਉਹ ਕਿਸ ਤਰ੍ਹਾਂ ਦੇ ਖਿਡਾਰੀ ਅਤੇ ਵਿਅਕਤੀ ਰਹੇ ਹਨ। ਰਹੀ ਗੱਲ ਮੇਰੇ ਰਿਕਾਰਡਸ ਦੀ, ਮੇਰੇ ਰਿਕਾਰਡ ਜਗ ਜ਼ਾਹਰ ਹਨ। ਮੈਂ ਗੇਲ ਨੂੰ ਜਵਾਬ ਦੇਣਾ ਇਸ ਲਈ ਜ਼ਰੂਰ ਨਹੀਂ ਸਮਝਿਆ ਕਿਉਂਕਿ ਉਸ ਨੇ ਜੋ ਕੁਝ ਵੀ ਕਿਹਾ ਉਹ ਪੂਰੀ ਤਰ੍ਹਾਂ ਬੇਬੁਨੀਆਦ ਅਤੇ ਬੇਮਤਲਬ ਸੀ।
ਕੀ ਹੈ ਮਾਮਲਾ

ਦਰਅਸਲ, ਕੁਝ ਦਿਨ ਪਹਿਲਾਂ ਕ੍ਰਿਸ ਗੇਲ ਨੇ ਆਪਣੇ ਯੂ. ਟਿਊਬ ਚੈਨਲ 'ਤੇ ਵੀਡੀਓ ਪੋਸਟ ਕੀਤੀ ਸੀ ਜਿਸ ਵਿਚ ਉਸ ਨੇ ਰਾਮਨਰੇਸ਼ ਸਰਵਨ 'ਤੇ ਕਾਫੀ ਵਿਵਾਦਤ ਟਿੱਪਣੀ ਕੀਤੀ ਸੀ। ਉਸ ਨੇ ਕਿਹਾ ਸੀ ਕਿ ਸਰਵਨ ਤੂੰ ਫਿਲਹਾਲ ਕੋਰੋਨਾ ਵਾਇਰਸ ਤੋਂ ਵੀ ਬੁਰਾ ਹੈ। ਜੋ ਤਲਾਵਾਹਸ ਦੇ ਨਾਲ ਮੇਰਾ ਘਟਨਾਕ੍ਰਮ ਹੋਇਆ ਹੈ ਉਸ ਵਿਚ ਤੇਰੀ ਵੱਡੀ ਭੂਮਿਕਾ ਸੀ, ਕਿਉਂਕਿ ਤੂੰ ਅਤੇ ਫ੍ਰੈਂਚਾਈਜ਼ੀ ਬਹੁਤ ਕਰੀਬ ਹੋ। ਮੇਰੇ ਪਿਛਲੇ ਜਨਮਦਿਨ 'ਤੇ ਤੂੰ ਜਮੈਕਾ ਵਿਚ ਸੀ ਅਤੇ ਭਾਸ਼ਣ ਦੇ ਰਿਹਾ ਸੀ ਕਿ ਸਾਡੀ ਦੋਸਤੀ ਕਿੱਥੇ ਤਕ ਪਹੁੰਚੀ ਹੈ। ਸਰਵਨ ਤੂੰ ਸੱਪ ਹੈ। ਤੂੰ ਵੱਡੀ ਸਜ਼ਾ ਦੇ ਲਾਇਕ ਹੈ। ਤੂੰ ਲੋਕਾਂ ਦੀ ਪਿੱਠ 'ਤੇ ਵਾਰ ਕਰਦਾ ਹੈ। ਤੇਰਾ ਕਦੋਂ ਬਦਲਣ ਦਾ ਇਰਾਦਾ ਹੈ। 'ਯੂਨੀਵਰਸਲ ਬਾਸ' ਦੇ ਸਾਹਮਣੇ ਆਉਣ ਅਤੇ 'ਯੋ ਕ੍ਰਿਸ' ਕਹਿਣ ਦੀ ਸੋਚਣਾ ਵੀ ਨਹੀਂ ਕਿਉਂਕਿ ਮੈਂ ਤੈਨੂੰ ਸਿੱਧੇ-ਸਿੱਧੇ ਕਹਿ ਰਿਹਾ ਹਾਂ, ਹੁਣ ਖਤਮ।
ਪਹਿਲਾਂ ਲੱਗਾ ਸੀ ਪਾਕਿ ਕ੍ਰਿਕਟਰ ਅਕਮਲ 'ਤੇ ਸਾਲ ਦਾ ਬੈਨ, ਹੁਣ ਮਿਲ ਸਕਦੀ ਹੈ ਛੂਟ
NEXT STORY