ਅਲ ਖੋਰ (ਕਤਰ) (ਏ.ਪੀ.) : ਜਰਮਨੀ ਲਗਾਤਾਰ ਦੂਜੇ ਟੂਰਨਾਮੈਂਟ ਵਿਚ ਵਿਸ਼ਵ ਕੱਪ ਦੇ ਗਰੁੱਪ ਪੜਾਅ ਤੋਂ ਹੀ ਬਾਹਰ ਹੋ ਗਿਆ। ਚਾਰ ਵਾਰ ਦੇ ਚੈਂਪੀਅਨ ਨੇ ਵੀਰਵਾਰ ਨੂੰ ਕੋਸਟਾ ਰਾਈਸ ਨੂੰ 4-2 ਨਾਲ ਹਰਾਇਆ ਪਰ 16ਵੇਂ ਦੌਰ 'ਚ ਪ੍ਰਵੇਸ਼ ਕਰਨ ਲਈ ਇਹ ਕਾਫੀ ਨਹੀਂ ਸੀ। ਸਪੇਨ 'ਤੇ ਜਾਪਾਨ ਦੀ 2-1 ਨਾਲ ਜਿੱਤ ਨੇ ਦੋਵਾਂ ਟੀਮਾਂ ਨੂੰ ਅੱਗੇ ਜਾਣ ਦਾ ਮੌਕਾ ਦਿੱਤਾ, ਜਾਪਾਨੀ ਟੀਮ ਗਰੁੱਪ ਦੇ ਸਿਖਰ 'ਤੇ ਰਹੀ।
ਇਹ ਖ਼ਬਰ ਵੀ ਪੜ੍ਹੋ - ਮੋਰੱਕੋ ਨੇ ਫੀਫਾ ਵਿਸ਼ਵ ਕੱਪ ਦੇ ਨਾਕਆਊਟ 'ਚ ਬਣਾਈ ਜਗ੍ਹਾ, ਕ੍ਰੋਏਸ਼ੀਆ ਆਖਰੀ 16 'ਚ ਪੁੱਜਿਆ
ਜ਼ਿਕਰਯੋਗ ਹੈ ਕਿ ਪਿਛਲੇ ਵਿਸ਼ਵ ਕੱਪ ਵਿਚ ਜਰਮਨੀ ਦੀ ਟੀਮ ਡਿਫੈਂਡਿੰਗ ਚੈਂਪੀਅਨ ਵਜੋਂ ਖੇਡਣ ਆਈ ਸੀ ਪਰ ਉਦੋਂ ਵੀ ਟੂਰਨਾਮੈਂਟ ਤੋਂ ਛੇਤੀ ਬਾਹਰ ਹੋ ਗਈ ਸੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਫੀਫਾ 2022 : ਜਾਪਾਨ ਨੇ ਸਪੇਨ ਨੂੰ 2-1 ਨਾਲ ਹਰਾਇਆ
NEXT STORY