ਨਵੀਂ ਦਿੱਲੀ (ਭਾਸ਼ਾ)- ਭਾਰਤ ਦੀ ਵਨਡੇ ਟੀਮ ਦੇ ਨਵੇਂ ਕਪਤਾਨ ਸ਼ੁਭਮਨ ਗਿੱਲ ਨੇ ਵੀਰਵਾਰ ਨੂੰ ਕਿਹਾ ਕਿ ਉਹ ਇਸ ਮਹੀਨੇ ਦੇ ਅਖੀਰ ’ਚ ਆਸਟਰੇਲੀਆ ਦੌਰੇ ਤੋਂ ਇਸ ਫਾਰਮੈੱਟ ਦੀ ਕਮਾਨ ਸੰਭਾਲਦੇ ਹੋਏ ਆਪਣੇ ਸਾਬਕਾ ਕਪਤਾਨ ਰੋਹਿਤ ਸ਼ਰਮਾ ਵਾਂਗ ਡ੍ਰੈਸਿੰਗ ਰੂਮ ’ਚ ਸ਼ਾਂਤ ਮਾਹੌਲ ਬਣਾਈ ਰੱਖਣ ਦੀ ਕੋਸ਼ਿਸ਼ ਕਰੇਗਾ। ਪਹਿਲਾਂ ਹੀ ਭਾਰਤੀ ਟੈਸਟ ਟੀਮ ਦੀ ਕਪਤਾਨੀ ਸੰਭਾਲ ਰਹੇ 25 ਸਾਲਾ ਗਿੱਲ 19 ਤੋਂ 25 ਅਕਤੂਬਰ ਤੱਕ ਆਸਟਰੇਲੀਆ ’ਚ ਹੋਣ ਵਾਲੀ 3 ਮੈਚਾਂ ਦੀ ਸੀਰੀਜ਼ ਨਾਲ ਆਪਣੀ ਵਨਡੇ ਕਪਤਾਨੀ ਦੀ ਸ਼ੁਰੂਆਤ ਕਰੇਗਾ।
ਗਿੱਲ ਤੋਂ ਜਦੋਂ ਸ਼ੁੱਕਰਵਾਰ ਤੋਂ ਵੈਸਟ ਇੰਡੀਜ਼ ਖਿਲਾਫ ਸ਼ੁਰੂ ਹੋਣ ਵਾਲੇ ਦੂਜੇ ਟੈਸਟ ਮੈਚ ਤੋਂ ਪਹਿਲਾਂ ਉਸ ਦੀ ਭੂਮਿਕਾ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ ਰੋਹਿਤ ਭਾਈ ਨੇ ਨਿਮਰਤਾ ਅਤੇ ਟੀਮ ’ਚ ਜੋ ਦੋਸਤੀ ਕਾਇਮ ਕੀਤੀ ਹੈ, ਮੈਂ ਉਸ ਨੂੰ ਅਪਣਾਉਣਾ ਚਾਹੁੰਦਾ ਹਾਂ।
ਗਿੱਲ ਨੇ ਰੋਹਿਤ ਅਤੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਦੇ ਭਵਿੱਖ ਬਾਰੇ ਚੱਲ ਰਹੀਆਂ ਅਟਕਲਾਂ ’ਤੇ ਵੀ ਵਿਰਾਮ ਲਾਉਣ ਦੀ ਕੋਸ਼ਿਸ਼ ਕੀਤੀ, ਜੋ ਹੁਣ ਸਿਰਫ਼ ਵਨਡੇ ਫਾਰਮੈਟ ’ਚ ਹੀ ਖੇਡਣਗੇ। ਉਨ੍ਹਾਂ ਨੇ ਟੀ-20 ਅੰਤਰਰਾਸ਼ਟਰੀ ਅਤੇ ਟੈਸਟ ਤੋਂ ਸੰਨਿਆਸ ਲੈ ਲਿਆ ਹੈ।
ਵਿਸ਼ਵ ਜੂਨੀਅਰ ਬੈਡਮਿੰਟਨ ਚੈਂਪੀਅਨਸ਼ਿਪ: ਭਾਰਤੀ ਮਿਕਸਡ ਟੀਮ ਨੇ ਕੋਰੀਆ ਨੂੰ ਹਰਾ ਕੇ ਸੈਮੀਫਾਈਨਲ ’ਚ ਥਾਂ ਬਣਾਈ
NEXT STORY