ਨਵੀਂ ਦਿੱਲੀ (ਭਾਸ਼ਾ)- ਭਾਰਤ ਦੇ ਸਾਬਕਾ ਆਫ ਸਪਿਨਰ ਰਵਿਚੰਦਰਨ ਅਸ਼ਵਿਨ ਨੇ ਸਪੱਸ਼ਟ ਕੀਤਾ ਕਿ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਫੈਸਲਾ ਉਸ ਦਾ ਨਿੱਜੀ ਸੀ। ਪਿਛਲੇ ਸਾਲ ਆਸਟ੍ਰੇਲੀਆ ਦੌਰੇ ਦੌਰਾਨ ਟੈਸਟ ਕ੍ਰਿਕਟ ਛੱਡਣ ਲਈ ਕਿਸੇ ਨੇ ਉਸ ’ਤੇ ਦਬਾਅ ਨਹੀਂ ਬਣਾਇਆ ਸੀ। ਇਸ 39 ਸਾਲਾ ਖਿਡਾਰੀ ਨੇ ਪਿਛਲੇ ਸਾਲ ਬ੍ਰਿਸਬੇਨ ’ਚ 2024-25 ਦੀ ਬਾਰਡਰ-ਗਾਵਸਕਰ ਟਰਾਫੀ ਦੇ ਤੀਜੇ ਟੈਸਟ ਮੈਚ ਤੋਂ ਬਾਅਦ ਸੰਨਿਆਸ ਦਾ ਐਲਾਨ ਕਰ ਕੇ ਕ੍ਰਿਕਟ ਜਗਤ ਨੂੰ ਹੈਰਾਨ ਕਰ ਦਿੱਤਾ ਸੀ। ਇਸ ਤੋਂ ਬਾਅਦ ਉਸ ਨੇ ਇਸ ਸਾਲ ਅਗਸਤ ’ਚ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਤੋਂ ਵੀ ਸੰਨਿਆਸ ਲੈ ਲਿਆ। ਹੁਣ ਉਹ ਦੁਨੀਆ ਭਰ ਦੀਆਂ ਟੀ-20 ਲੀਗਾਂ ’ਚ ਖੇਡਣ ਲਈ ਸੁਤੰਤਰ ਹੈ। ਉਹ ਸਾਲ ਦੇ ਅਖੀਰ ’ਚ ਆਸਟ੍ਰੇਲੀਆ ਦੀ ਬਿੱਗ ਬੈਸ਼ ਲੀਗ ’ਚ ਖੇਡਣ ਵਾਲਾ ਪਹਿਲਾ ਭਾਰਤੀ ਕ੍ਰਿਕਟਰ ਬਣੇਗਾ।
ਅਸ਼ਵਿਨ ਨੇ ਕਿਹਾ, ‘‘ਕਿਸੇ ਨੇ ਮੈਨੂੰ ਨਹੀਂ ਕਿਹਾ ਕਿ ਸਨਿਆਸ ਲੈਣਾ ਚਾਹੀਦਾ ਹੈ। ਕਿਸੇ ਨੇ ਮੈਨੂੰ ਨਹੀਂ ਕਿਹਾ ਕਿ ਟੀਮ ’ਚ ਤੇਰੀ ਥਾਂ ਨਹੀਂ ਹੈ। ਸੱਚਾਈ ਇਹ ਹੈ ਕਿ ਜਦ ਮੈਂ ਇਹ ਫੈਸਲਾ ਲੈਣ ਲੱਗਾ ਤਾਂ 2-3 ਲੋਕਾਂ ਨੇ ਮੈਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸੀ ਪਰ ਫੈਸਲਾ ਮੇਰਾ ਸੀ। ਉਹ ਤਾਂ ਚਾਹੁੰਦੇ ਸਨ ਕਿ ਮੈਂ ਹੋਰ ਖੇਡਾਂ।’’ ਉਸ ਨੇ ਦੱਸਿਆ ਕਿ ਰੋਹਿਤ ਸ਼ਰਮਾ (ਉਸ ਵੇਲੇ ਕਪਤਾਨ) ਨੇ ਵੀ ਮੈਨੂੰ ਸੋਚਣ ਲਈ ਕਿਹਾ ਸੀ। ਗੌਤਮ ਗੰਭੀਰ ਨੇ ਵੀ ਕਿਹਾ ਸੀ ਕਿ ਫੈਸਲੇ ਬਾਰੇ ਦੁਬਾਰਾ ਸੋਚ ਪਰ ਮੈਂ ਇਸ ਬਾਰੇ (ਸੰਨਿਆਸ) ਅਜੀਤ ਅਗਰਕਰ ਨਾਲ ਜ਼ਿਆਦਾ ਗੱਲ ਨਹੀਂ ਕੀਤੀ।
ਵੈਸਟਇੰਡੀਜ਼ ਖਿਲਾਫ ਇਕ ਹੋਰ ਵੱਡੀ ਜਿੱਤ ਦਰਜ ਕਰਨ ਉਤਰੇਗਾ ਭਾਰਤ
NEXT STORY