ਸਪੋਰਟਸ ਡੈਸਕ- ਭਾਰਤੀ ਟੀਮ ਦੇ ਸਲਾਮੀ ਬੱਲੇਬਾਜ਼ ਸ਼ੁੱਭਮਨ ਗਿੱਲ ਨੇ ਵੀਰਵਾਰ ਨੂੰ ਬੰਗਲਾਦੇਸ਼ ਖਿਲਾਫ ਹਾਲਾਤ ਅਨੁਸਾਰ ਆਪਣੇ ਵਨਡੇ ਕਰੀਅਰ ਦਾ ਸਭ ਤੋਂ ਹੌਲੀ ਸੈਂਕੜਾ ਬਣਾਇਆ। ਸ਼ੁੱਭਮਨ ਗਿੱਲ ਦਾ ਇਹ ਸੈਂਕੜਾ ਇਸ ਤਰ੍ਹਾਂ ਦੇ ਸਮੇਂ ਆਇਆ, ਜਦੋਂ ਭਾਰਤ ਵਿਰਾਟ ਕੋਹਲੀ, ਸ਼੍ਰੇਅਸ ਅਈਅਰ ਅਤੇ ਅਕਸ਼ਰ ਪਟੇਲ ਦੀਆਂ ਵਿਕਟਾਂ ਗੁਆ ਕੇ ਮੁਸ਼ਕਿਲ ਵਿਚ ਸੀ। ਇਸ ਤਰ੍ਹਾਂ ਦੇ ਮੁਸ਼ਕਿਲ ਸਮੇਂ ’ਚ ਗਿੱਲ ਨੇ ਸਮਝਦਾਰੀ ਨਾਲ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੂੰ ਜਿੱਤ ਦੁਆਈ। ਇਹ ਉਸ ਦਾ 8ਵਾਂ ਵਨਡੇ ਸੈਂਕੜਾ ਹੈ।
2019 ਵਿਸ਼ਵ ਕੱਪ ਤੋਂ ਬਾਅਦ ਇਹ ਕਿਸੇ ਵੀ ਭਾਰਤੀ ਬੱਲੇਬਾਜ਼ ਵੱਲੋਂ ਵਨਡੇ ’ਚ ਸਭ ਤੋਂ ਹੌਲੀ ਸੈਂਕੜਾ ਹੈ। ਗਿੱਲ ਨੂੰ ਉਸ ਦੀ ਜੇਤੂ ਸੈਂਕੜੇ ਵਾਲੀ ਪਾਰੀ ਲਈ ‘ਪਲੇਅਰ ਆਫ ਦ ਮੈਚ’ ਨਾਲ ਨਵਾਜ਼ਿਆ ਗਿਆ।
ਗਿੱਲ ਨੇ ਕਿਹਾ ਕਿ ਇਹ ਨਿਸ਼ਚਿਤ ਤੌਰ ’ਤੇ ਮੇਰਾ ਸਭ ਤੋਂ ਚੰਗੇ ਸੈਂਕੜਿਆਂ ’ਚੋਂ ਇਕ ਸੀ। ਆਈ. ਸੀ. ਸੀ. ਟੂਰਨਾਮੈਂਟ ’ਚ ਇਹ ਮੇਰਾ ਪਹਿਲਾ ਸੈਂਕੜਾ ਹੈ। ਮੈਂ ਬੇਹੱਦ ਖੁਸ਼ ਹਾਂ। ਪਿੱਚ ਆਸਾਨ ਨਹੀਂ ਸੀ। ਸ਼ੁਰੂਆਤ ’ਚ ਆਫ ਸਟੰਪ ਦੇ ਬਾਹਰ ਦੀ ਗੇਂਦ ਬੱਲੇ ’ਤੇ ਠੀਕ ਤਰ੍ਹਾਂ ਨਹੀਂ ਆ ਰਹੀ ਸੀ। ਇਸ ਲਈ ਮੈਂ ਤੇਜ਼ ਗੇਂਦਬਾਜ਼ਾਂ ਖਿਲਾਫ ਕ੍ਰੀਜ਼ ਦਾ ਇਸਤੇਮਾਲ ਕਰ ਕੇ ਗੇਂਦ ਨੂੰ ਸਰਕਲ ਦੇ ਉੱਪਰ ਖੇਡਣ ਦਾ ਯਤਨ ਕੀਤਾ।
ਦਿੱਗਜ ਭਾਰਤੀ ਕ੍ਰਿਕਟਰ ਦਾ ਹੋਇਆ Accident, ਤੇਜ਼ ਰਫ਼ਤਾਰ ਗੱਡੀ ਨੇ ਮਾਰੀ ਟੱਕਰ
NEXT STORY