ਮੁੰਬਈ- ਦਬਾਅ 'ਚ ਚਲ ਰਹੀ ਚੇਨਈ ਸੁਪਰਕਿੰਗਜ਼ ਦੀ ਟੀਮ ਨੂੰ ਅਗਲੇ ਕੁਝ ਹੋਰ ਮੁਕਾਬਲਿਆਂ 'ਚ ਸੀਨੀਅਰ ਖਿਡਾਰੀ ਮੋਈਨ ਅਲੀ ਦੀਆਂ ਸੇਵਾਵਾਂ ਨਹੀਂ ਮਿਲਣਗੀਆਂ ਪਰ ਮੁੱਖ ਕੋਚ ਸਟੀਫਨ ਫਲੇਮਿੰਗ ਨੂੰ ਉਮੀਦ ਹੈ ਕਿ ਇੰਗਲੈਂਡ ਦਾ ਇਹ ਆਲਰਾਊਂਡਰ ਇਕ ਹਫ਼ਤੇ 'ਚ ਸੱਟ ਤੋਂ ਉੱਭਰ ਜਾਵੇਗਾ।
ਮੋਈਨ ਨੂੰ ਸ਼ਨੀਵਾਰ ਨੂੰ ਟ੍ਰੇਨਿੰਗ ਸੈਸ਼ਨ ਦੇ ਦੌਰਾਨ ਗਿੱਟੇ 'ਤੇ ਸੱਟ ਲੱਗੀ ਸੀ ਤੇ ਉਹ ਸੋਮਵਾਰ ਨੂੰ ਪੰਜਾਬ ਕਿੰਗਜ਼ ਦੇ ਖ਼ਿਲਾਫ਼ ਮੁਕਾਬਲੇ 'ਚ ਨਹੀਂ ਉਤਰੇ ਜਿਸ 'ਚ ਸੁਪਰ ਕਿੰਗਜ਼ ਨੂੰ 11 ਦੌੜਾਂ ਨਾਲ ਹਰਾ ਦਾ ਸਾਹਮਣਾ ਕਰਨਾ ਪਿਆ।
ਮੋਈਨ ਸੁਪਰ ਕਿੰਗਜ਼ ਵਲੋਂ ਪਿਛਲਾ ਮੁਕਾਬਲਾ 17 ਅਪ੍ਰੈਲ ਨੂੰ ਖੇਡੇ ਸਨ ਤੇ ਇਸ ਮੈਚ 'ਚ ਵੀ ਟੀਮ ਨੂੰ ਗੁਜਰਾਤ ਟਾਈਟਨਸ ਦੇ ਖ਼ਿਲਾਫ਼ ਤਿੰਨ ਵਿਕਟਾਂ ਨਾਲ ਹਾਰ ਝਲਣੀ ਪਈ ਸੀ। ਫਲੇਮਿੰਗ ਨੇ ਸੋਮਵਾਰ ਨੂੰ ਮੈਚ ਦੇ ਬਾਅਦ ਪ੍ਰੈੱਸ ਕਾਨਫਰੰਸ 'ਚ ਕਿਹਾ, 'ਉਸ ਦਾ ਗਿੱਟਾ ਮੁੜ ਗਿਆ ਸੀ, ਐੱਕਸਰੇਅ 'ਚ ਖ਼ੁਲ੍ਹਾਸਾ ਹੋਇਆ ਕਿ ਫ੍ਰੈਕਚਰ ਨਹੀਂ ਹੈ, ਪਰ ਇਸ ਤੋਂ ਉੱਭਰਨ 'ਚ ਸਮਾਂ ਲਗਦਾ ਹੈ, ਸ਼ਾਇਦ 7 ਦਿਨ। ਉਮੀਦ ਕਰਦੇ ਹਾਂ ਕਿ ਇਹ ਤੇਜ਼ੀ ਨਾਲ ਉੱਭਰੇਗਾ ਕਿਉਂਕਿ ਫ੍ਰੈਕਚਰ ਨਹੀਂ ਹੈ।
ਕੁਝ ਲੋਕ ਮੇਰੇ ਕੋਲੋਂ ਸੜਦੇ ਸਨ, ਇਸ ਲਈ ਮੈਨੂੰ ਆਪਣੀ ਚਮੜੀ ਮੋਟੀ ਕਰਨੀ ਪਈ: ਰਵੀ ਸ਼ਾਸਤਰੀ
NEXT STORY