ਪਟਾਯਾ (ਥਾਈਲੈਂਡ), (ਭਾਸ਼ਾ)– ਭਾਰਤ ਦੇ ਸੁਹਾਸ ਪਥਿਰਾਜ, ਪ੍ਰਮੋਦ ਭਗਤ ਤੇ ਕ੍ਰਿਸ਼ਣ ਨਾਗਰ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦੇ ਹੋਏ ਐਤਵਾਰ ਨੂੰ ਇੱਥੇ ਪੈਰਾ ਬੈਡਮਿੰਟਨ ਵਿਸ਼ਵ ਚੈਂਪੀਅਨਸ਼ਿਪ ਦੀ ਕ੍ਰਮਵਾਰ ਪੁਰਸ਼ ਸਿੰਗਲਜ਼ ਐੱਸ. ਐਲੱ. 4, ਐੱਸ. ਐੱਲ. 3 ਤੇ ਐੱਸ. ਐੱਚ. 6 ਪ੍ਰਤੀਯੋਗਿਤਾ ਵਿਚ ਸੋਨ ਤਮਗੇ ਜਿੱਤੇ। ਪੈਰਾਲੰਪਿਕ ਚਾਂਦੀ ਤਮਗਾ ਜੇਤੂ ਦੁਨੀਆ ਦੇ ਤੀਜੇ ਨੰਬਰ ਦੇ ਖਿਡਾਰੀ ਪਥਿਰਾਜ ਨੇ ਐੱਸ. ਐੱਲ. 4 (ਸਰੀਰ ਦੇ ਹੇਠਲੇ ਅੰਗਾਂ ਵਿਚ ਮਾਮੂਲੀ ਸਮੱਸਿਆ) ਫਾਈਨਲ ਵਿਚ ਇੰਡੋਨੇਸ਼ੀਆ ਦੇ ਫ੍ਰੇਡੀ ਸੇਤਿਆਵਾਨ ਨੂੰ 21-18, 21-18 ਨਾਲ ਹਰਾ ਕੇ ਆਪਣਾ ਪਹਿਲਾ ਖਿਤਾਬ ਜਿੱਤਿਆ।
ਪੈਰਾ ਏਸ਼ੀਆਈ ਖੇਡਾਂ ਵਿਚ ਇਕ ਸੋਨ ਤੇ ਦੋ ਕਾਂਸੀ ਤਮਗੇ ਜਿੱਤਣ ਵਾਲੇ ਭਗਤ ਨੇ ਐੱਸ. ਐੱਲ. 3 (ਸਰੀਰ ਦੇ ਹੇਠਲੇ ਅੰਗਾਂ ਵਿਚ ਜ਼ਿਆਦਾ ਸਮੱਸਿਆ) ਫਾਈਨਲ ਵਿਚ ਇੰਗਲੈਂਡ ਦੇ ਡੇਨੀਅਲ ਬੇਥੇਲ ਨੂੰ 14-21, 21-15, 21-14 ਨਾਲ ਹਰਾਇਆ। 35 ਸਾਲ ਦੇ ਭਾਗਤ ਨੇ ਸੁਕਾਂਤ ਕਦਮ ਦੇ ਨਾਲ ਪੁਰਸ਼ ਡਬਲਜ਼ ਵਿਚ ਕਾਂਸੀ ਤੇ ਮਨੀਸ਼ਾ ਰਾਮਦਾਸ ਦੇ ਨਾਲ ਮਿਕਸਡ ਡਬਲਜ਼ ਵਿਚ ਵੀ ਕਾਂਸੀ ਤਮਗੇ ਜਿੱਤੇ। ਇਨ੍ਹਾਂ ਤਿੰਨ ਤਮਗਿਆਂ ਨਾਲ ਉਸਦੇ ਵਿਸ਼ਵ ਚੈਂਪੀਅਨਸ਼ਿਪ ਵਿਚ ਕੁਲ 14 ਤਮਗੇ ਹੋ ਗਏ ਹਨ, ਜਿਸ ਵਿਚ ਵੱਖ-ਵੱਖ ਵਰਗਾਂ ਵਿਚ 6 ਸੋਨ, 3 ਚਾਂਦੀ ਤੇ 5 ਕਾਂਸੀ ਤਮਗੇ ਸ਼ਾਮਲ ਹਨ।
ਐੱਸ. ਐੱਚ. 6 (ਘੱਟ ਲੰਬਾਈ) ਸ਼੍ਰੇਣੀ ਵਿਚ ਪੈਰਾਲੰਪਿਕ ਸੋਨ ਤਮਗਾ ਜੇਤੂ ਕ੍ਰਿਸ਼ਣਾ ਨਾਗਰ ਵੀ ਪੁਰਸ਼ ਸਿੰਗਲਜ਼ ਫਾਈਨਲ ਵਿਚ ਚੀਨ ਦੇ ਲਿਨ ਨੇਲੀ ’ਤੇ 22-20, 22-20 ਨਾਲ ਜਿੱਤ ਹਾਸਲ ਕਰਕੇ ਚੈਂਪੀਅਨ ਬਣਿਆ। ਮਹਿਲਾ ਸਿੰਗਲਜ਼ ਐੱਸ. ਯੂ. (ਸਰੀਰ ਦੇ ਉਪਰਲੇ ਅੰਗਾਂ ਵਿਚ ਸਮੱਸਿਆ) ਵਿਚ ਮਨੀਸ਼ਾ ਰਾਮਦਾਸ ਨੇ ਫਾਈਨਲ ਵਿਚ ਚੀਨ ਦੇ ਯਾਂਗ ਕਿਊ ਸ਼ਿਆ ਵਿਰੁੱਧ 16-21, 16-21 ਦੀ ਹਾਰ ਨਾਲ ਚਾਂਦੀ ਤਮਗਾ ਜਿੱਤਿਆ।
ਭਾਰਤੀ ਪੁਰਸ਼ ਹਾਕੀ ਟੀਮ ਨੇ ਆਇਰਲੈਂਡ ਨੂੰ 4-0 ਨਾਲ ਹਰਾਇਆ
NEXT STORY