ਰੇਲੀਗ (ਅਮਰੀਕਾ)- ਭਾਰਤੀ ਗੋਲਫਰ ਅਰਜੁਨ ਅਟਵਾਲ ਨੇ ਸ਼ਾਨਦਾਰ ਵਾਪਸੀ ਕਰਕੇ ਕੋਰਨ ਫੇਰੀ ਟੂਰ ਦੇ ਰੇਕਸ ਹਾਸਿਪਟਲ ਓਪਨ ਦੇ ਆਖਰੀ ਦੌਰ ਵਿਚ ਤਿੰਨ ਅੰਡਰ 68 ਦਾ ਕਾਰਡ ਖੇਡਿਆ ਅਤੇ ਆਖਰੀ 'ਚ 49ਵੇਂ ਸਥਾਨ 'ਤੇ ਰਹੇ। ਦੋ ਮਹੀਨੇ ਤੋਂ ਵੀ ਜ਼ਿਆਦਾ ਸਮੇਂ ਬਾਅਦ ਖੇਡ ਰਹੇ ਅਟਵਾਲ ਨੇ ਚਾਰ ਦੌਰ 'ਚ 66-68-71-68 ਦਾ ਸਕੋਰ ਬਣਾਇਆ ਅਤੇ ਉਸਦਾ ਕੁੱਲ ਅੱਠ ਅੰਡਰ 276 ਰਿਹਾ।
ਇਹ ਖ਼ਬਰ ਪੜ੍ਹੋ- ICC ਨੇ ਇੰਗਲੈਂਡ 'ਤੇ ਲਗਾਇਆ ਜੁਰਮਾਨਾ, ਇਹ ਹੈ ਵਜ੍ਹਾ
ਅਟਵਾਲ ਨੇ ਆਖਰੀ ਦੌਰ 'ਚ 10ਵੇਂ ਹੋਲ ਨਾਲ ਸ਼ੁਰੂਆਤ ਕੀਤੀ ਅਤੇ ਪੰਜਵੇਂ ਹੋਲ ਤੱਕ ਪਾਰ ਸਕੋਰ ਬਣਾਇਆ। 5ਵਾਂ ਹੋਲ ਉਸਦਾ ਦਿਨ 'ਚ 14ਵਾਂ ਹੋਲ ਸੀ। ਇਸ ਤੋਂ ਬਾਅਦ ਉਨ੍ਹਾਂ ਨੇ 6ਵੇਂ ਤੋਂ 8ਵੇਂ ਹੋਲ ਦੇ ਵਿਚ ਬਰਡੀ ਬਣਾਈ ਅਤੇ 9ਵੇਂ ਹੋਲ 'ਚ ਪਾਰ ਸਕੋਰ ਦੇ ਨਾਲ ਟੂਰਨਾਮੈਂਟ ਖਤਮ ਕੀਤਾ। ਚਿਲੀ ਦੇ ਮਿਤੋ ਪਰੇਰਾ ਨੇ ਪਲੇਅ ਆਫ 'ਚ ਸਟੀਫਨ ਜਾਗੇਰ ਨੂੰ ਹਰਾ ਕੇ ਖਿਤਾਬ ਜਿੱਤਿਆ ਅਤੇ ਪੀ. ਜੀ. ਏ. ਟੂਰ ਦਾ ਆਪਣਾ ਕਾਰਡ ਸੁਰੱਖਿਅਤ ਰੱਖਿਆ।
ਇਹ ਖ਼ਬਰ ਪੜ੍ਹੋ- ਭਾਰਤ ਦਾ ਸ਼੍ਰੀਲੰਕਾ ਦੌਰਾ, ਖੇਡੇ ਜਾਣਗੇ ਤਿੰਨ ਵਨ ਡੇ ਤੇ ਟੀ20 ਮੈਚ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
WTC Final : ਜਡੇਜਾ ਨੂੰ ਲੈ ਕੇ ਕਨੇਰੀਆ ਨੇ ਕੀਤੀ ਭਵਿੱਖਬਾਣੀ, ਕਹੀਆਂ ਵੱਡੀਆਂ ਗੱਲਾਂ
NEXT STORY