ਬਿਊਨਸ ਆਇਰਸ- ਮਾਸਟਰ ਤੇ ਅਮਰੀਕੀ ਓਪਨ ਦੇ ਸਾਬਕਾ ਜੇਤੂ ਅਰਜਨਟੀਨਾ ਦੇ ਗੋਲਫਰ ਏਂਜੇਲ ਕਾਬਰੇਰਾ ਨੂੰ ਆਪਣੀ ਸਾਬਕਾ ਜੋੜੀਦਾਰ ਨਾਲ ਕੁੱਟਮਾਰ ਕਰਨ ਦੇ ਦੋਸ਼ ਵਿਚ 2 ਸਾਲ ਦੀ ਸਜ਼ਾ ਸੁਣਾਈ ਗਈ ਹੈ। ਬਿਊਨਸ ਆਇਰਸ ਦੇ ਉੱਤਰ-ਪੱਛਮ ਵਿਚ ਸਥਿਤ ਕੋਰਡੋਬਾ ਸੂਬੇ ਦੀ ਇਕ ਅਦਾਲਤ ਨੇ 51 ਸਾਲ ਦੇ ਗੋਲਫਰ ਕਾਬਰੇਰਾ ਨੂੰ ਸੇਸਿਲਿਆ ਟੋਰੇਸ ਮਾਨਾ ਨਾਲ ਕੁੱਟਮਾਰ, ਧਮਕਾਉਣ ਤੇ ਤੰਗ ਪ੍ਰੇਸ਼ਾਨ ਕਰਨ ਦਾ ਦੋਸ਼ੀ ਪਾਇਆ ਗਿਆ ਹੈ। ਸੇਸਿਲਿਆ 2016 ਤੋਂ 2018 ਵਿਚਾਲੇ ਉਸਦੀ ਜੋੜੀਦਾਰ ਰਹੀ।
ਇਹ ਖ਼ਬਰ ਪੜ੍ਹੋ-Euro 2020 : ਇੰਗਲੈਂਡ ਪਹੁੰਚਿਆ ਫਾਈਨਲ 'ਚ, ਇਟਲੀ ਨਾਲ ਹੋਵੇਗੀ ਖਿਤਾਬੀ ਟੱਕਰ
ਕਾਬਰੇਰਾ ਨੇ ਸੁਣਵਾਈ ਦੌਰਾਨ ਕਿਸੇ ਵੀ ਤਰ੍ਹਾਂ ਦੇ ਗਲਤ ਕੰਮ ਤੋਂ ਇਨਕਾਰ ਕੀਤਾ ਸੀ। ਉਸ ਨੂੰ ਤੁਰੰਤ ਪ੍ਰਭਾਵ ਨਾਲ ਆਪਣੀ ਸਜ਼ਾ ਕੱਟਣੀ ਪਵੇਗੀ। ਲੌਰਾ ਬਾਤਿਸਤੇਲੀ ਨੇ ਟੀ. ਵੀ. ਚੈਨਲ ਟੋਡੋ ਨੋਟਿਸਿਆਸ ਨੂੰ ਦੱਸਿਆ ਕਿ ਉਸਦੀ ਸਥਿਤੀ ਇਸ ਤੋਂ ਵੀ ਜ਼ਿਆਦਾ ਗੁੰਝਲਦਾਰ ਹੈ। ਉਸਦੇ ਵਿਰੁੱਧ ਹੋਰ ਵੀ ਦੋਸ਼ ਹੈ, ਜਿਸ ਦੇ ਲਈ ਗ੍ਰਿਫਤਾਰੀ ਦਾ ਵਾਰੰਟ ਜਾਰੀ ਕੀਤਾ ਗਿਆ ਹੈ ਤੇ ਹੋਰ ਵੀ ਪੀੜਤ ਹੈ।
ਇਹ ਖ਼ਬਰ ਪੜ੍ਹੋ- ਇੰਗਲੈਂਡ ਵਿਰੁੱਧ ਜ਼ੀਰੋ 'ਤੇ ਆਊਟ ਹੋਏ ਬਾਬਰ ਆਜ਼ਮ, ਬਣਾਇਆ ਇਹ ਰਿਕਾਰਡ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਕ੍ਰੋਏਸ਼ੀਆ ਰੈਪਿਡ ਸ਼ਤਰੰਜ : ਜੌਰਡਨ ਨੂੰ ਹਰਾ ਕੇ ਆਨੰਦ ਨੇ ਕੀਤੀ ਚੰਗੀ ਸ਼ੁਰੂਆਤ
NEXT STORY