ਨਵੀਂ ਦਿੱਲੀ- ਰਾਜਸਥਾਨ ਰਾਇਲਜ਼ ਦੇ ਆਲਰਾਊਂਡਰ ਸ਼੍ਰੇਅਸ ਗੋਪਾਲ ਨੂੰ ਭਾਰਤੀ ਟੀਮ ਦੇ 3 ਗੇਂਦਬਾਜ਼ਾਂ ਦੀ ਗੇਂਦਬਾਜ਼ੀ ਐਕਸ਼ਨ ਦੀ ਨਕਲ ਕਰਦੇ ਹੋਏ ਦੇਖਿਆ ਗਿਆ। ਗੋਪਾਲ ਟ੍ਰੇਨਿੰਗ ਸੈਸ਼ਨ ਦੇ ਦੌਰਾਨ ਜਸਪ੍ਰੀਤ ਬੁਮਰਾਹ, ਆਰ. ਅਸ਼ਵਿਨ ਤੇ ਹਰਭਜਨ ਸਿੰਘ ਵਰਗੇ ਗੇਂਦਬਾਜ਼ਾਂ ਦੀ ਤਰ੍ਹਾਂ ਗੇਂਦ ਕਰਵਾਉਂਦੇ ਹੋਏ ਨਜ਼ਰ ਆਏ। ਬੁਮਰਾਹ, ਅਸ਼ਵਿਨ ਤੇ ਹਰਭਜਨ ਇਸ ਸਮੇਂ ਆਈ. ਪੀ. ਐੱਲ. 2021 'ਚ ਅਲੱਗ-ਅਲੱਗ ਫ੍ਰੈਚਾਇਜ਼ੀ ਵਲੋਂ ਖੇਡ ਰਹੇ ਹਨ। ਰਾਜਸਥਾਨ ਰਾਇਲਜ਼ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਜੋ ਵੀਡੀਓ ਸ਼ੇਅਰ ਕੀਤੀ ਹੈ, ਉਸ 'ਚ ਗੋਪਾਲ ਬੁਮਰਾਹ ਦੀ ਗੇਂਦਬਾਜ਼ੀ ਐਕਸ਼ਨ ਨਾਲ ਸ਼ੁਰੂਆਤ ਕਰਦੇ ਹਨ। ਇਸਦੇ ਤੋਂ ਬਾਅਦ ਅਸ਼ਵਿਨ ਤੇ ਆਖਿਰ 'ਚ ਹਰਭਜਨ ਸਿੰਘ ਦੀ ਤਰ੍ਹਾਂ ਗੇਂਦਬਾਜ਼ੀ ਕਰ ਰਹੇ ਹਨ।
ਇਹ ਖ਼ਬਰ ਪੜ੍ਹੋ- ਮੇਸੀ ਨੇ ਦਿਵਾਈ ਬਾਰਸੀਲੋਨਾ ਨੂੰ ਸ਼ਾਨਦਾਰ ਜਿੱਤ
ਗੋਪਾਲ ਮੌਜੂਦਾ ਆਈ. ਪੀ. ਐੱਲ. 'ਚ ਹੁਣ ਤੱਕ ਸਿਰਫ ਇਕ ਮੈਚ ਖੇਡ ਸਕੇ ਹਨ। ਉਨ੍ਹਾਂ ਨੂੰ ਪਹਿਲੀ ਵਾਰ ਇਸ ਸੀਜ਼ਨ ਰਾਇਲ ਚੈਲੰਜਰਜ਼ ਬੈਂਗਰੁਲੂ ਵਿਰੁੱਧ ਮੌਕਾ ਮਿਲਿਆ ਸੀ। ਹਾਲਾਂਕਿ ਇਸ ਮੈਚ 'ਚ ਉਨ੍ਹਾਂ ਨੂੰ ਵਿਕਟ ਹਾਸਲ ਨਹੀਂ ਹੋਈ।
ਇਹ ਖ਼ਬਰ ਪੜ੍ਹੋ- ECB ਨੇ ਦਿੱਤਾ ਵੱਡਾ ਬਿਆਨ, IPL ਨਹੀਂ ਖੇਡ ਸਕੇਗਾ ਆਰਚਰ
ਜ਼ਿਕਰਯੋਗ ਹੈ ਕਿ ਰਾਇਲ ਚੈਲੰਜਰਜ਼ ਬੈਂਗਲੁਰੂ (ਆਰ. ਸੀ. ਬੀ.) ਨੇ ਦੇਵਦੱਤ ਪੱਡੀਕਲ (ਅਜੇਤੂ 101 ਦੌੜਾਂ) ਦੇ ਸ਼ਾਨਦਾਰ ਸੈਂਕੜੇ ਅਤੇ ਕਪਤਾਨ ਵਿਰਾਟ ਕੋਹਲੀ (ਅਜੇਤੂ 72 ਦੌੜਾਂ) ਦੀ ਸ਼ਾਨਦਾਰ ਅਰਧ ਸੈਂਕੜੇ ਵਾਲੀ ਪਾਰੀ ਨਾਲ ਵੀਰਵਾਰ ਨੂੰ ਇੱਥੇ ਇੰਡੀਅਨ ਪ੍ਰੀਮੀਅਰ ਲੀਗ ਟੀ-20 ਮੈਚ 'ਚ ਰਾਜਸਥਾਨ ਰਾਇਲਜ਼ ਨੂੰ 21 ਗੇਂਦਾਂ ਰਹਿੰਦੇ 10 ਵਿਕਟਾਂ ਨਾਲ ਕਰਾਰੀ ਹਾਰ ਦੇ ਕੇ ਇਸ ਸੈਸ਼ਨ 'ਚ ਲਗਾਤਾਰ ਚੌਥੀ ਜਿੱਤ ਦਰਜ ਕੀਤੀ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਆਊਟ ਦਿੱਤੇ ਜਾਣ ਤੋਂ ਬਾਅਦ ਅੰਪਾਇਰ 'ਤੇ ਭੜਕੇ ਰੋਹਿਤ, ਵੀਡੀਓ ਵਾਇਰਲ
NEXT STORY