ਚੰਡੀਗੜ੍ਹ— ਹਰਿਆਣਾ ਸਰਕਾਰ ਨੇ ਬੁੱਧਵਾਰ ਨੂੰ ਐਲਾਨ ਕੀਤਾ ਹੈ ਕਿ ਆਗਾਮੀ ਟੋਕੀਓ ਓਲੰਪਿਕ ’ਚ ਸੋਨ ਤਮਗ਼ਾ ਜਿੱਤਣ ਵਾਲੇ ਸੂਬੇ ਦੇ ਖਿਡਾਰੀਆਂ ਨੂੰ 6 ਕਰੋੜ ਰੁਪਏ ਦਾ ਨਕਦ ਇਨਾਮ ਦਿੱਤਾ ਜਾਵੇਗਾ। ਸੂਬਾ ਸਰਕਾਰ ਚਾਂਦੀ ਦਾ ਤਮਗ਼ਾ ਜਿੱਤਣ ਵਾਲਿਆਂ ਨੂੰ ਚਾਰ ਕਰੋੜ ਰੁਪਏ ਤੇ ਕਾਂਸੀ ਦਾ ਤਮਗ਼ਾ ਜਿੱਤਣ ਵਾਲੇ ਜੇਤੂਆਂ ਨੂੰ 2.50 ਕਰੋੜ ਰੁਪਏ ਦਾ ਨਕਦ ਇਨਾਮ ਦੇਵੇਗੀ। ਸੂਬੇ ਦੇ ਖੇਡ ਮੰਤਰੀ ਸੰਦੀਪ ਸਿੰਘ ਨੇ ਇੱਥੇ ਕੌਮਾਂਤਰੀ ਓਲੰਪਿਕ ਦਿਹਾੜੇ ਦੇ ਮੌਕੇ ’ਤੇ ਮੁੱਖਮੰਤਰੀ ਮਨੋਹਰ ਲਾਲ ਖੱਟਰ ਦੇ ਨਾਲ ਓਲੰਪਿਕ ਤਮਗਾ ਜੇਤੂਆਂ ਨਾਲ ਮੁਲਾਕਾਤ ਕੀਤੀ।
ਸੰਦੀਪ ਨੇ ਇਹ ਵੀ ਕਿਹਾ ਕਿ ਟੋਕੀਓ ਓਲੰਪਿਕ ’ਚ ਹਿੱਸਾ ਲੈ ਰਹੇ 30 ਖਿਡਾਰੀਆਂ ਨੂੰ ਤਿਆਰੀਆਂ ਲਈ ਪੰਜ-ਪੰਜ ਲੱਖ ਰੁਪਏ ਮੁਹੱਈਆ ਕਰਾਏ ਜਾ ਚੁੱਕੇ ਹਨ। ਸੂਬਾ ਸਰਕਾਰ ਦੇ ਬਿਆਨ ਮੁਤਾਬਕ ਮੁੱਖਮੰਤਰੀ ਨੇ ਕਿਹਾ ਕਿ ਕੌਮਾਂਤਰੀ ਪ੍ਰਤੀਯੋਗਿਤਾ ’ਚ ਤਮਗ਼ਾ ਜਿੱਤਣ ਵਾਲਿਆਂ ਨੂੰ ਸਰਕਾਰੀ ਨੌਕਰੀ ਵੀ ਦਿੱਤੀ ਜਾਵੇਗੀ ਜਿਸ ਨਾਲ ਯੁਵਾ ਖੇਡਾਂ ਨੂੰ ਅਪਣਾਉਣ ਲਈ ਉਤਸ਼ਾਹਤ ਹੋਣ। ਇਸ ਤੋਂ ਇਲਾਵਾ ਸਰਕਾਰ ਸੂਬੇ ’ਚ ਖੇਡ ਸਰਗਰਮੀਆਂ ਵਧਾਉਣ ਲਈ ਸਟੇਡੀਅਮਾਂ ਦਾ ਨਿਰਮਾਣ ਤੇ ਮੁਰੰਮਤ ਵੀ ਕਰਾ ਰਹੀ ਹੈ।
ਏਸ਼ੇਜ ’ਚ ਪਰਿਵਾਰ ਨਾਲ ਨਹੀਂ ਲਿਜਾਣ ਦੀ ਸੰਭਾਵਨਾ ’ਤੇ ਵਰ੍ਹੇ ਵਾਨ, ਪੀਟਰਸਨ
NEXT STORY