ਨਾਰਵੇ (ਨਿਕਲੇਸ਼ ਜੈਨ)– ਮੈਗਨਸ ਕਾਰਲਸਨ ਸ਼ਤਰੰਜ ਟੂਰ ਫਾਈਨਲ ਟੂਰਨਾਮੈਂਟ ਵਿਚ ਰੋਮਾਂਚਕ ਮੁਕਾਬਲੇ ਜਾਰੀ ਹਨ ਤੇ 2-1 ਨਾਲ ਪਿੱਛੇ ਚੱਲ ਰਹੇ ਵਿਸ਼ਵ ਚੈਂਪੀਅਨ ਮੈਗਨਸ ਕਾਰਲਸਨ ਨੇ ਬੈਸਟ ਆਫ 7 ਦਿਨ ਦੇ ਮੁਕਾਬਲਿਆਂ ਦੇ ਚੌਥੇ ਦਿਨ ਆਪਣੇ ਵਿਰੋਧੀ ਅਮਰੀਕਾ ਦੇ ਹਿਕਾਰੂ ਨਾਕਾਮੁਰਾ ਨੂੰ 2.5-1.5 ਨਾਲ ਹਰਾ ਕੇ ਸਕੋਰ 2-2 ਨਾਲ ਬਰਾਬਰ ਕਰ ਲਿਆ ਹੈ। ਦੋਵਾਂ ਵਿਚਾਲੇ ਪਹਿਲੇ ਦੋ ਰੈਪਿਡ ਮੁਕਾਬਲੇ ਡਰਾਅ ਰਹੇ ਤੇ ਇਸ ਤੋਂ ਬਾਅਦ ਹੋਏ ਤੀਜੇ ਮੁਕਾਬਲੇ ਵਿਚ ਕਾਰਲਸਨ ਨੇ ਇਟਾਲੀਅਨ ਓਪਨਿੰਗ ਵਿਚ ਬੇਹੱਦ ਹੀ ਸ਼ਾਨਦਾਰ ਬਾਜ਼ੀ ਖੇਡਦੇ ਹੋਏ ਸਿਰਫ 36 ਚਾਲਾਂ ਵਿਚ ਖੇਡ ਆਪਣੇ ਨਾਂ ਕਰ ਲਈ। ਇਸ ਤੋਂ ਬਾਅਦ ਆਖਰੀ ਰੈਪਿਡ ਮੁਕਾਬਲਾ ਡਰਾਅ ਰਿਹਾ ਤੇ ਕਾਰਲਸਨ ਬਿਨਾਂ ਟਾਈਬ੍ਰੇਕ ਦੇ ਦਿਨ ਨੂੰ ਆਪਣੇ ਨਾਂ ਕਰਨ ਵਿਚ ਕਾਮਯਾਬ ਰਿਹਾ।
ਪ੍ਰਤੀਯੋਗਿਤਾ ਵਿਚ ਅਜੇ ਵੀ 3 ਦਿਨ ਦੀ ਖੇਡ ਬਾਕੀ ਬਚੀ ਹੈ ਤੇ ਜਿਹੜਾ ਵੀ 2 ਦਿਨ ਆ ਪਣੇ ਨਾਂ ਕਰ ਲਵਾਗੇ, ਉਹ ਜੇਤੂ ਹੋਵੇਗਾ। ਇਸ ਆਨਲਾਈਨ ਪ੍ਰਤੀਯੋਗਿਤਾ ਵਿਚ ਜੇਤੂ ਨੂੰ 1 ਕਰੋੜ 5 ਲੱਖ ਤੇ ਉਪ ਜੇਤੂ ਨੂੰ 50 ਲੱਖ ਰੁਪਏ ਦੀ ਇਨਾਮੀ ਰਾਸ਼ੀ ਮਿਲੇਗੀ।
ਕੋਹਲੀ ਨੇ ਅੰਤਰਰਾਸ਼ਟਰੀ ਕ੍ਰਿਕਟ ’ਚ ਕੀਤੇ 12 ਸਾਲ ਪੂਰੇ, ਸ਼ੇਅਰ ਕੀਤੀ ਫੋਟੋ
NEXT STORY