ਮੈਲਬੋਰਨ— ਪਾਕਿਸਤਾਨੀ ਗੇਂਦਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਟੈਸਟ ਮੈਚ ਦੇ ਦੂਜੇ ਦਿਨ ਬੁੱਧਵਾਰ ਨੂੰ ਪਹਿਲੀ ਪਾਰੀ 'ਚ ਆਸਟ੍ਰੇਲੀਆ ਨੂੰ 318 ਦੌੜਾਂ 'ਤੇ ਢੇਰ ਕਰ ਦਿੱਤਾ। ਆਸਟ੍ਰੇਲੀਆ ਨੇ ਅੱਜ ਤਿੰਨ ਵਿਕਟਾਂ ’ਤੇ 187 ਦੌੜਾਂ ਤੋਂ ਅੱਗੇ ਖੇਡ ਦੀ ਸ਼ੁਰੂਆਤ ਕੀਤੀ। ਸਵੇਰ ਦੇ ਪਹਿਲੇ ਸੈਸ਼ਨ 'ਚ 204 ਦੇ ਸਕੋਰ 'ਤੇ ਆਸਟ੍ਰੇਲੀਆ ਦੀ ਚੌਥੀ ਵਿਕਟ ਡਿੱਗਣ ਨਾਲ ਸ਼ਾਹੀਨ ਅਫਰੀਦੀ ਨੇ ਟ੍ਰੈਵਿਸ ਹੈੱਡ ਨੂੰ 17 ਦੌੜਾਂ 'ਤੇ ਪੈਵੇਲੀਅਨ ਭੇਜਿਆ।
ਇਹ ਵੀ ਪੜ੍ਹੋ- ਬਜਰੰਗ ਪੂਨੀਆ ਦੇ ਅਖਾੜੇ 'ਚ ਪਹੁੰਚੇ ਰਾਹੁਲ ਗਾਂਧੀ, ਕਈ ਪਹਿਲਵਾਨਾਂ ਨਾਲ ਕੀਤੀ ਮੁਲਾਕਾਤ
ਇਸ ਤੋਂ ਬਾਅਦ ਮਾਰਨਸ ਲਾਬੂਸ਼ੇਨ ਵੀ 63 ਦੌੜਾਂ ਬਣਾ ਕੇ ਆਊਟ ਹੋ ਗਏ। ਜਮਾਲ ਨੇ ਉਨ੍ਹਾਂ ਨੂੰ ਸ਼ਫੀਕ ਦੇ ਹੱਥੋਂ ਕੈਚ ਆਊਟ ਕਰਵਾਇਆ। ਉਸਮਾਨ ਖਵਾਜਾ 42 ਦੌੜਾਂ ਬਣਾ ਕੇ, ਮਿਸ਼ੇਲ ਮਾਰਸ਼ 41 ਦੌੜਾਂ ਬਣਾ ਕੇ, ਡੇਵਿਡ ਵਾਰਨਰ 38 ਦੌੜਾਂ ਬਣਾ ਕੇ ਅਤੇ ਸਟੀਵ ਸਮਿਥ 26 ਦੌੜਾਂ ਬਣਾ ਕੇ ਆਊਟ ਹੋਏ। ਬਾਕੀ ਬੱਲੇਬਾਜ ਦੋਹਰੇ ਅੰਕੜੇ ਵਿੱਚ ਵੀ ਸਕੋਰ ਨਹੀਂ ਬਣਾ ਸਕੇ। ਆਸਟ੍ਰੇਲੀਆ ਦੀਆਂ ਵਿਕਟਾਂ ਨਿਯਮਤ ਅੰਤਰਾਲ 'ਤੇ ਡਿੱਗਦੀਆਂ ਰਹੀਆਂ ਅਤੇ ਪੂਰੀ ਟੀਮ 318 ਦੌੜਾਂ 'ਤੇ ਸਿਮਟ ਗਈ।
ਇਹ ਵੀ ਪੜ੍ਹੋ- ਮੁਜੀਬ, ਨਵੀਨ ਅਤੇ ਫਾਰੂਕੀ ਦੇ ਖ਼ਿਲਾਫ਼ ਅਫਗਾਨਿਸਤਾਨ ਕ੍ਰਿਕਟ ਬੋਰਡ ਸਖਤ, IPL 2024 'ਚ ਨਹੀਂ ਖੇਡ ਪਾਉਣਗੇ
ਇਸ ਤੋਂ ਪਹਿਲਾਂ ਕੱਲ੍ਹ ਤਿੰਨ ਮੈਚਾਂ ਦੀ ਟੈਸਟ ਲੜੀ ਦੇ ਦੂਜੇ ਮੈਚ ਵਿੱਚ ਪਾਕਿਸਤਾਨ ਦੇ ਕਪਤਾਨ ਸ਼ਾਨ ਮਸੂਦ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਸੀ। ਮੀਂਹ ਕਾਰਨ ਹੋਏ ਇਸ ਮੈਚ 'ਚ ਆਸਟ੍ਰੇਲੀਆ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪਹਿਲੀ ਪਾਰੀ 'ਚ ਤਿੰਨ ਵਿਕਟਾਂ 'ਤੇ 187 ਦੌੜਾਂ ਬਣਾਈਆਂ। ਪਾਕਿਸਤਾਨ ਲਈ ਆਮਿਰ ਜਮਾਲ ਨੇ 3 ਵਿਕਟਾਂ ਲਈਆਂ, ਜਦਕਿ ਮੀਰ ਹਮਜ਼ਾ ਅਤੇ ਹਸਨ ਅਲੀ, ਸ਼ਾਹੀਨ ਸ਼ਾਹ ਅਫਰੀਦੀ ਨੇ 2-2 ਵਿਕਟਾਂ ਲਈਆਂ, ਆਗਾ ਸਲਮਾਨ ਨੇ ਇਕ ਬੱਲੇਬਾਜ਼ ਨੂੰ ਆਊਟ ਕੀਤਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਬਜਰੰਗ ਪੂਨੀਆ ਦੇ ਅਖਾੜੇ 'ਚ ਪਹੁੰਚੇ ਰਾਹੁਲ ਗਾਂਧੀ, ਕਈ ਪਹਿਲਵਾਨਾਂ ਨਾਲ ਕੀਤੀ ਮੁਲਾਕਾਤ
NEXT STORY