ਹੈਦਰਾਬਾਦ— ਗੁਜਰਾਤ ਫਾਰਚੂਨ ਨੇ ਯੂ. ਪੀ. ਯੋਧਾ ਨੂੰ ਸ਼ੁੱਕਰਵਾਰ 44-19 ਨਾਲ ਹਰਾ ਕੇ ਪ੍ਰੋ ਕਬੱਡੀ ਲੀਗ ਸੀਜ਼ਨ 7 'ਚ ਵੱਡੀ ਜਿੱਤ ਦਰਜ ਕੀਤੀ। ਰੋਹਿਤ ਗੂਲੀਆ ਨੇ ਮੁਕਾਬਲੇ 'ਚ ਆਪਣਾ ਸੁਪਰ 10 ਪੂਰਾ ਕੀਤਾ ਤੇ ਪ੍ਰਵੇਸ਼ ਬੈਂਸਵਾਲ ਨੇ ਹਾਈ ਫਾਈਵ ਪੂਰਾ ਕਰ ਗੁਜਰਾਤ ਦੀ ਜਿੱਤ 'ਚ ਮਹੱਤਵਪੂਰਨ ਯੋਗਦਾਨ ਦਿੱਤਾ। ਯੂ. ਪੀ. ਯੋਧਾ ਦੀ ਹਾਰ ਦਾ ਕਾਰਨ ਉਸਦਾ ਅਨੁਭਵਹੀਨ ਡਿਫੈਂਸ ਰਿਹਾ ਜੋ ਕੁਝ ਖਾਸ ਨਹੀਂ ਚੱਲਿਆ। ਉਸਦੇ ਸਟਾਰ ਮੋਨੂੰ ਗੋਇਤ ਕੇਵਲ ਦੋ ਅੰਕ ਬਣਾਏ। ਗੁਜਰਾਤ ਨੇ 11ਵੇਂ ਮਿੰਟ 'ਚ ਯੋਧਾ ਨੂੰ ਆਲਆਊਟ ਕਰ 12-5 ਦੀ ਬੜ੍ਹਤ ਬਣਾ ਲਈ। ਦੂਜੇ ਹਾਫ ਦੇ ਸ਼ੁਰੂ ਹੁੰਦੇ ਹੀ ਗੁਜਰਾਤ ਨੇ ਯੂ. ਪੀ. ਯੋਧਾ ਨੂੰ ਇਕ ਹੋਰ ਵਾਰ ਆਲਆਊਟ ਕਰ ਕੇ 26-9 ਦੀ ਬੜ੍ਹਤ ਬਣਾ ਲਈ। ਮੈਚ 'ਚ 7 ਮਿੰਟ ਬਚੇ ਸਨ ਜਦੋਂ ਗੁਜਰਾਤ 32-13 ਨਾਲ ਅੱਗੇ ਰਿਹਾ। ਰੋਹਿਤ ਗੂਲੀਆ ਨੇ ਆਪਣਾ ਸੁਪਰ 10 ਪੂਰਾ ਕੀਤਾ ਤੇ ਗੁਜਰਾਤ ਮੈਚ 'ਤੇ ਆਪਣੀ ਮਜ਼ਬੂਤੀ ਪਕੜ ਬਣਾਈ ਰੱਖੀ। ਸੋਨੂੰ ਜਾਂਗਲਾਨ ਨੇ ਆਖਰ 'ਚ ਇਕ ਸੁਪਰ ਰੇਡ ਵੀ ਪੂਰੀ ਕੀਤੀ ਤੇ ਗੁਜਰਾਤ ਨੂੰ ਸ਼ਾਨਦਾਰ ਜਿੱਤ ਹਾਸਲ ਕਰਵਾਈ।
ਪੀ. ਕੇ. ਐੱਲ. ਦੇ ਉਦਘਾਟਨੀ ਸਮਾਰੋਹ 'ਚ ਪਹੁੰਚਣਗੇ ਕੋਹਲੀ
NEXT STORY