ਬਠਿੰਡਾ- ਸਿੱਖਿਆ ਅਤੇ ਖੋਜ ਦੇ ਖੇਤਰ ਵਿੱਚ ਮੋਹਰੀ ਯੂਨੀਵਰਸਿਟੀਆਂ ਵਿੱਚੋਂ ਇਕ ਪੰਜਾਬ ਕੇਂਦਰੀ ਯੂਨੀਵਰਸਿਟੀ ਬਠਿੰਡਾ (ਸੀ. ਯੂ. ਪੰਜਾਬ) ਨੇ ਮਾਨਯੋਗ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦੇ ਮਾਰਗਦਰਸ਼ਨ ਅਤੇ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਦੀ ਗਤੀਸ਼ੀਲ ਅਗਵਾਈ ਹੇਠ ਇਸ ਸਾਲ ਨੈਸ਼ਨਲ ਇੰਸਟੀਚਿਊਸ਼ਨਲ ਰੈਂਕਿੰਗ ਫਰੇਮਵਰਕ (ਐੱਨ. ਆਈ. ਆਰ. ਐੱਫ਼.)-ਇੰਡੀਆ ਰੈਂਕਿੰਗਜ਼ 2025 ਦੀ 'ਯੂਨੀਵਰਸਿਟੀ ਸ਼੍ਰੇਣੀ' ਵਿੱਚ 77ਵਾਂ ਰੈਂਕ ਪ੍ਰਾਪਤ ਕਰਕੇ ਇਕ ਹੋਰ ਮਹੱਤਵਪੂਰਨ ਮੀਲ ਪੱਥਰ ਹਾਸਲ ਕੀਤਾ ਹੈ। ਯੂਨੀਵਰਸਿਟੀ ਨੇ ਪਿਛਲੇ ਸਾਲ (ਐੱਨ. ਆਈ. ਆਰ. ਐੱਫ਼. 2024) ਦੇ 83ਵੇਂ ਸਥਾਨ ਦੇ ਮੁਕਾਬਲੇ ਇਸ ਸਾਲ ਆਪਣੀ ਰੈਂਕਿੰਗ ਵਿੱਚ 6 ਸਥਾਨਾਂ ਦਾ ਸੁਧਾਰ ਕੀਤਾ ਹੈ। ਇਸ ਪ੍ਰਾਪਤੀ ਸਦਕਾ ਪੰਜਾਬ ਕੇਂਦਰੀ ਯੂਨੀਵਰਸਿਟੀ ਨੇ ਲਗਾਤਾਰ ਸੱਤਵੇਂ ਸਾਲ ਭਾਰਤ ਦੀਆਂ ਚੋਟੀ ਦੀਆਂ 100 ਯੂਨੀਵਰਸਿਟੀਆਂ ਦੀ ਸੂਚੀ ਵਿੱਚ ਆਪਣਾ ਸਥਾਨ ਕਾਇਮ ਰੱਖਣ ਦੀ ਪਰੰਪਰਾ ਜਾਰੀ ਰੱਖੀ ਹੈ।
ਇਹ ਵੀ ਪੜ੍ਹੋ: ਹੜ੍ਹਾਂ ਕਾਰਨ ਪੰਜਾਬ ਦਾ ਇਹ ਹਾਈਵੇਅ ਹੋਇਆ ਬੰਦ ! ਜਲੰਧਰ ਆਉਣ-ਜਾਣ ਵਾਲੇ ਲੋਕ ਦੇਣ ਧਿਆਨ
ਇਸ ਸਾਲ ਯੂਨੀਵਰਸਿਟੀ ਨੇ ਫਾਰਮੇਸੀ ਸ਼੍ਰੇਣੀ 'ਚ 20ਵਾਂ ਰੈਂਕ ਅਤੇ ਕਾਨੂੰਨ ਸ਼੍ਰੇਣੀ 'ਚ 40ਵਾਂ ਰੈਂਕ ਪ੍ਰਾਪਤ ਕਰਕੇ ਸ਼ਾਨਦਾਰ ਪ੍ਰਗਤੀ ਦਰਜ ਕਰਦੇ ਹੋਏ ਅਕਾਦਮਿਕ ਉੱਤਮਤਾ ਅਤੇ ਆਧੁਨਿਕ ਖੋਜ ਦੇ ਕੇਂਦਰ ਵਜੋਂ ਆਪਣੀ ਸਥਿਤੀ ਨੂੰ ਹੋਰ ਮਜ਼ਬੂਤ ਕੀਤਾ ਹੈ। ਆਪਣੇ ਪ੍ਰਦਰਸ਼ਨ ਨੂੰ ਜਾਰੀ ਰੱਖਦੇ ਹੋਏ ਸੀ. ਯੂ. ਪੀ. ਬੀ. ਨੇ ਐੱਨ. ਆਈ. ਆਰ. ਐੱਫ਼. ਇੰਡੀਆ ਰੈਂਕਿੰਗਜ਼ 2025 ਦੀ ਸਮੁੱਚੀ ਸ਼੍ਰੇਣੀ ਵਿੱਚ "ਰੈਂਕ-ਬੈਂਡ 100-150" 'ਚ ਆਪਣਾ ਸਥਾਨ ਪ੍ਰਾਪਤ ਕੀਤਾ ਹੈ।

ਐੱਨ. ਆਈ. ਆਰ. ਐੱਫ਼. 2025 ਦੇ ਨਤੀਜੇ ਵੀਰਵਾਰ ਨੂੰ ਮਾਨਯੋਗ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦੁਆਰਾ ਜਾਰੀ ਕੀਤੇ ਗਏ। "ਯੂਨੀਵਰਸਿਟੀ ਸ਼੍ਰੇਣੀ" 'ਚ ਸੀ. ਯੂ. ਪੰਜਾਬ ਨੇ ਨਿਰੰਤਰ ਸੁਧਾਰ ਦਰਜ ਕੀਤਾ ਹੈ, ਜਿੱਥੇ ਇਸ ਨੇ ਐੱਨ. ਆਈ. ਆਰ. ਐੱਫ਼. 2024 ਵਿੱਚ ਹਾਸਲ ਕੀਤੇ 47.11 ਅੰਕਾਂ ਦੇ ਮੁਕਾਬਲੇ ਐੱਨ. ਆਈ. ਆਰ. ਐੱਫ਼. 2025 ਦੇ ਸਖ਼ਤ ਮੁਕਾਬਲੇ ਵਿੱਚ 49.53 ਅੰਕ ਪ੍ਰਾਪਤ ਕਰਕੇ ਆਪਣੇ ਸਕੋਰ ਵਿੱਚ ਮਹੱਤਵਪੂਰਨ ਵਾਧਾ ਦਰਜ ਕੀਤਾ ਹੈ।
ਇਹ ਵੀ ਪੜ੍ਹੋ: ਹੜ੍ਹਾਂ ਦੌਰਾਨ ਪੰਜਾਬ 'ਚ ਅਨੋਖਾ ਵਿਆਹ! ਲਾੜੇ ਨੂੰ ਵੇਖਦੇ ਰਹਿ ਗਏ ਲੋਕ

ਗੌਰਤਲਬ ਹੈ ਕਿ ਪਿਛਲੇ ਸੱਤ ਸਾਲਾਂ ਦੌਰਾਨ ਸੀ.ਯੂ. ਪੰਜਾਬ ਨੂੰ ਹਮੇਸ਼ਾ ਭਾਰਤ ਦੀਆਂ ਚੋਟੀ ਦੀਆਂ 100 ਯੂਨੀਵਰਸਿਟੀਆਂ ਵਿੱਚ ਆਪਣਾ ਸਥਾਨ ਬਣਾਏ ਰੱਖਣ ਦਾ ਮਾਣ ਪ੍ਰਾਪਤ ਹੋਇਆ ਹੈ। ਇਸ ਅਰਸੇ ਦੌਰਾਨ ਯੂਨੀਵਰਸਿਟੀ ਦੀ ਰੈਂਕਿੰਗ ਕੁਝ ਇਸ ਤਰ੍ਹਾਂ ਰਹੀ। 2019 - 95ਵਾਂ, 2020 - 87ਵਾਂ, 2021 - 84, 2022-81ਵਾਂ, 2023-100ਵਾਂ, 2024-83ਵਾਂ ਅਤੇ ਹੁਣ 2025-77ਵਾਂ ਜੋ ਹੁਣ ਤੱਕ ਦਾ ਸਭ ਤੋਂ ਵਧੀਆ ਸਥਾਨ ਹੈ। ਐੱਨ. ਆਈ. ਆਰ. ਐੱਫ਼. ਇੰਡੀਆ ਰੈਂਕਿੰਗ ਪੰਜ ਮਾਪਦੰਡਾਂ 'ਤੇ ਆਧਾਰਿਤ ਹੈ। ਇਨ੍ਹਾਂ ਮਾਪਦੰਡਾਂ ਦੇ ਵੇਰਵੇ ਹਨ: "ਅਧਿਆਪਨ, ਸਿੱਖਿਆ ਅਤੇ ਸ੍ਰੋਤ" "ਖੋਜ ਅਤੇ ਕਿੱਤਾਮੁਖੀ ਅਮਲ" "ਗ੍ਰੈਜੁਏਸ਼ਨ ਨਤੀਜੇ" "ਦੂਜਿਆਂ ਤੱਕ ਪਹੁੰਚ ਅਤੇ ਸਮਾਵੇਸ਼" ਅਤੇ "ਧਾਰਨਾ"।
ਇਸ ਪ੍ਰਾਪਤੀ 'ਤੇ ਖ਼ੁਸ਼ੀ ਜਤਾਉਂਦਿਆਂ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਨੇ ਕਿਹਾ ਕਿ ਇਹ ਸਫ਼ਲਤਾ ਯੂਨੀਵਰਸਿਟੀ ਦੇ ਅਧਿਆਪਕਾਂ, ਅਧਿਕਾਰੀਆਂ, ਸਟਾਫ਼, ਖੋਜਾਰਥੀਆਂ, ਵਿਦਿਆਰਥੀਆਂ ਅਤੇ ਸਾਰੇ ਹਿੱਸੇਦਾਰਾਂ ਦੀ ਸਖ਼ਤ ਮਿਹਨਤ ਅਤੇ ਸਮਰਪਣ ਦਾ ਨਤੀਜਾ ਹੈ ਉਨ੍ਹਾਂ ਨੇ ਫਾਰਮਾਸਿਊਟੀਕਲ ਸਾਇੰਸਜ਼ ਐਂਡ ਨੈਚੁਰਲ ਪ੍ਰੋਡਕਟਸ ਵਿਭਾਗ ਅਤੇ ਫਾਰਮਕੋਲੋਜੀ ਵਿਭਾਗ ਦੇ ਕਾਰਜਾਂ ਦੀ ਪ੍ਰਸ਼ੰਸਾ ਕੀਤੀ, ਜਿਨ੍ਹਾਂ ਸਦਕਾ ਯੂਨੀਵਰਸਿਟੀ ਦੀ 'ਫਾਰਮੇਸੀ ਸ਼੍ਰੇਣੀ' ਵਿੱਚ ਲਗਾਤਾਰ ਚੌਥੀ ਵਾਰ ਦੇਸ਼ ਦੀਆਂ ਚੋਟੀ ਦੀਆਂ 25 ਫਾਰਮੇਸੀ ਸੰਸਥਾਵਾਂ ਵਿੱਚੋਂ ਸਥਾਨ ਹਾਸਲ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਭਾਰਤ ਦੀਆਂ ਚੋਟੀ ਦੀਆਂ 40 ਕਾਨੂੰਨ ਸੰਸਥਾਵਾਂ ਵਿੱਚ ਸਥਾਨ ਪ੍ਰਾਪਤ ਕਰਨ ਲਈ ਕਾਨੂੰਨ ਵਿਭਾਗ ਦੇ ਯੋਗਦਾਨ ਨੂੰ ਵੀ ਰੇਖਾਂਕਿਤ ਕੀਤਾ।
ਇਹ ਵੀ ਪੜ੍ਹੋ: ਡੇਰਾ ਬਿਆਸ ਦੀ ਸੰਗਤ ਲਈ ਵੱਡੀ ਖ਼ਬਰ! ਹੜ੍ਹਾਂ ਵਿਚਾਲੇ ਲਿਆ ਵੱਡਾ ਫ਼ੈਸਲਾ, ਨੋਟੀਫਿਕੇਸ਼ਨ ਜਾਰੀ
ਭਵਿੱਖੀ ਯੋਜਨਾਵਾਂ ਬਾਰੇ ਗੱਲ ਕਰਦਿਆਂ ਪ੍ਰੋ. ਤਿਵਾਰੀ ਨੇ ਆਉਣ ਵਾਲੇ ਸਾਲਾਂ ਵਿੱਚ ਐੱਨ. ਆਈ. ਆਰ. ਐੱਫ਼. ਇੰਡੀਆ ਰੈਂਕਿੰਗਜ਼ ਦੇ ਸਾਰੇ ਮਾਪਦੰਡਾਂ ਵਿੱਚ ਯੂਨੀਵਰਸਿਟੀ ਦੇ ਪ੍ਰਦਰਸ਼ਨ ਵਿੱਚ ਸੁਧਾਰ ਕਰਨ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਯੂਨੀਵਰਸਿਟੀ ਪਰਿਵਾਰ ਨੂੰ ਨਵੇਂ ਜੋਸ਼ ਅਤੇ ਸਮਰਪਣ ਨਾਲ ਇਕੱਠੇ ਮਿਲ ਕੇ ਕੰਮ ਕਰਨ ਦੀ ਅਪੀਲ ਕੀਤੀ ਤਾਂ ਜੋ ਨੇੜਲੇ ਭਵਿੱਖ ਵਿੱਚ ਪੰਜਾਬ ਕੇਂਦਰੀ ਯੂਨੀਵਰਸਿਟੀ ਨੂੰ ਭਾਰਤ ਦੀਆਂ ਚੋਟੀ ਦੀਆਂ 50 ਯੂਨੀਵਰਸਿਟੀਆਂ ਵਿੱਚ ਸ਼ਾਮਲ ਕਰਨ ਦਾ ਟੀਚਾ ਹਾਸਲ ਕੀਤਾ ਜਾ ਸਕੇ।
ਇਹ ਵੀ ਪੜ੍ਹੋ: ਕਰ ਦਿਓ ਪਿੰਡਾਂ ਨੂੰ ਖਾਲੀ, DC ਵੱਲੋਂ ਹੁਕਮ ਜਾਰੀ, ਡਰਾਉਣ ਲੱਗਾ ਭਾਖੜਾ ਡੈਮ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਡਾ.ਧਰਮਵੀਰ ਗਾਂਧੀ ਨੇ ਕੀਤਾ ਘੱਗਰ ਦਰਿਆ ਦਾ ਦੌਰਾ
NEXT STORY