ਚੰਡੀਗੜ੍ਹ- ਰਾਊਂਡਗਲਾਸ ਗੋਲਫ ਅਕੈਡਮੀ ਦੀ 14 ਸਾਲਾ ਗੋਲਫਰ ਗੁੰਤਾਸ ਕੌਰ ਸੰਧੂ ਨਵੀਂ ਇੰਡੀਅਨ ਗੋਲਫ ਯੂਨੀਅਨ (ਆਈ. ਜੀ. ਯੂ.) ਲੇਡੀਜ਼ ਏਮੇਚਿਓਰ ਮੈਰਿਟ ਸੂਚੀ ’ਚ ਟਾਪ ਸਥਾਨ ਹਾਸਲ ਕਰ ਕੇ ਭਾਰਤ ਦੀ ਨੰਬਰ-1 ਰੈਂਕ ਵਾਲੀ ਮਹਿਲਾ ਏਮੇਚਿਓਰ ਗੋਲਫਰ ਬਣ ਗਈ ਹੈ। ਇਹ ਉਪਲੱਬਧੀ ਉਸ ਨੂੰ ਤਾਮਿਲਨਾਡੂ ਲੇਡੀਜ਼ ਐਂਡ ਗਰਲਜ਼ ਚੈਂਪੀਅਨਸ਼ਿਪ ’ਚ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਮਿਲੀ।
ਇਹ ਪ੍ਰਤੀਯੋਗਿਤਾ 22 ਤੋਂ 25 ਸਤੰਬਰ, 2025 ਤੱਕ ਕੋਇੰਬਟੂਰ ਗੋਲਫ ਕਲੱਬ ’ਚ ਆਯੋਜਿਤ ਹੋਈ, ਜਿਸ ’ਚ ਚੰਡੀਗੜ੍ਹ ਦੀ ਗੁੰਤਾਸ ਕੌਰ ਸੰਧੂ ਨੇ ਏ ਐਂਡ ਬੀ ਸੰਯੁਕਤ ਸ਼੍ਰੇਣੀ ਅਤੇ ਬੀ ਗਰਲਜ਼ ਸ਼੍ਰੇਣੀ, ਦੋਨੋਂ ’ਚ ਖਿਤਾਬ ਆਪਣੇ ਨਾਂ ਕੀਤਾ। ਗੁੰਤਾਸ ਨੇ ਪ੍ਰਤੀਯੋਗਿਤਾ ਦੌਰਾਨ ਆਤਮ-ਵਿਸ਼ਵਾਸ ਦਿਖਾਇਆ। ਉਸ ਨੇ ਏ ਐਂਡ ਬੀ. ਗਰਲਜ਼ ਸਾਂਝੀ ਸ਼੍ਰੇਣੀ ਤੇ ਬੀ. ਗਰਲਜ਼ ਸ਼੍ਰੇਣੀ ਦੋਵਾਂ ’ਚ ਜਿੱਤ ਦਰਜ ਕੀਤੀ। ਉਸ ਦਾ ਸਕੋਰ 77-79-74 ਰਿਹਾ, ਜਿਸ ਨਾਲ ਕੁੱਲ ਸਕੋਰ 230 ਰਿਹਾ। ਇਨ੍ਹਾਂ ਜਿੱਤਾਂ ਤੋਂ ਇਲਾਵਾ ਉਸ ਨੇ ਲੇਡੀਜ਼ ਤੇ ਏ ਐਂਡ ਬੀ ਗਰਲਜ਼ ਸੰਯੁਕਤ ਸ਼੍ਰੇਣੀ ’ਚ ਉੱਪ-ਜੇਤੂ ਦਾ ਸਥਾਨ ਵੀ ਪ੍ਰਾਪਤ ਕੀਤਾ।
ਸਿਰਫ 28 ਸਤੰਬਰ ਦਾ ਨਤੀਜਾ ਮਾਇਨੇ ਰੱਖੇਗਾ : ਹੇਸਨ
NEXT STORY