ਨਵੀਂ ਦਿੱਲੀ (ਏਜੰਸੀ)- ਅਦਾਕਾਰ-ਨਿਰਦੇਸ਼ਕ ਰਿਸ਼ਭ ਸ਼ੈੱਟੀ ਦੀ ਫਿਲਮ "ਕਾਂਤਾਰਾ: ਚੈਪਟਰ 1" ਨੇ ਬਾਕਸ ਆਫਿਸ 'ਤੇ ਹਲਚਲ ਮਚਾ ਦਿੱਤੀ ਹੈ ਅਤੇ ਰਿਲੀਜ਼ ਹੋਣ ਦੇ 6 ਦਿਨਾਂ ਦੇ ਅੰਦਰ ਦੁਨੀਆ ਭਰ ਵਿੱਚ ₹427.5 ਕਰੋੜ ਦੀ ਕਮਾਈ ਕਰ ਲਈ ਹੈ। ਨਿਰਮਾਤਾਵਾਂ ਨੇ ਇੱਕ ਬਿਆਨ ਵਿੱਚ ਇਹ ਜਾਣਕਾਰੀ ਦਿੱਤੀ। 2 ਅਕਤੂਬਰ ਨੂੰ ਕੰਨੜ, ਹਿੰਦੀ, ਤੇਲਗੂ, ਮਲਿਆਲਮ, ਤਾਮਿਲ, ਬੰਗਾਲੀ ਅਤੇ ਅੰਗਰੇਜ਼ੀ ਵਿੱਚ ਰਿਲੀਜ਼ ਹੋਈ ਇਹ ਫਿਲਮ ਹੋਂਬਲੇ ਫਿਲਮਜ਼ ਦੁਆਰਾ ਬਣਾਈ ਗਈ ਹੈ। ਨਿਰਮਾਤਾਵਾਂ ਨੇ ਕਿਹਾ, "ਸਿਰਫ਼ 6 ਦਿਨਾਂ ਵਿੱਚ, 'ਕਾਂਤਾਰਾ: ਚੈਪਟਰ 1' ਨੇ ਦੁਨੀਆ ਭਰ ਵਿੱਚ ₹427.5 ਕਰੋੜ ਦੀ ਕਮਾਈ ਕਰ ਲਈ ਹੈ। ਇੰਨੀ ਬੇਮਿਸਾਲ ਗਤੀ ਨਾਲ, ਫਿਲਮ ਦੇ ਇੱਕ ਹਫ਼ਤੇ ਦੇ ਅੰਦਰ ₹500 ਕਰੋੜ ਦਾ ਅੰਕੜਾ ਪਾਰ ਕਰਨ ਦੀ ਉਮੀਦ ਹੈ ਅਤੇ ₹1,000 ਕਰੋੜ ਰੁਪਏ ਦੀ ਉਪਲੱਬਧੀ ਦੇ ਨੇੜੇ ਪਹੁੰਚ ਰਹੀ ਹੈ।"
ਇਹ ਫਿਲਮ ਸ਼ੈੱਟੀ ਦੀ 2022 ਦੀ ਬਲਾਕਬਸਟਰ 'ਕਾਂਤਾਰਾ' ਦਾ ਪ੍ਰੀਕੁਅਲ ਹੈ, ਜੋ ਆਪਣੀ ਜੜ੍ਹਾਂ ਨਾਲ ਜੁੜੀ ਕਹਾਣ, ਤੱਟਵਰਤੀ ਕਰਨਾਟਕ ਦੀਆਂ ਲੋਕ-ਕਥਾਵਾਂ ਨੂੰ ਦਰਸਾਉਂਦੀ ਹੈ। ਇਹ ਹੁਣ ਤੱਕ ਦੀਆਂ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਕੰਨੜ ਫਿਲਮਾਂ ਵਿੱਚੋਂ ਇੱਕ ਬਣ ਗਈ ਹੈ। ਫਿਲਮ ਦੀ ਸਫਲਤਾ ਤੋਂ ਉਤਸ਼ਾਹਿਤ, ਰਿਸ਼ਭ ਸ਼ੈੱਟੀ ਨੇ ਕਿਹਾ ਕਿ ਇਸਨੇ ਉਨ੍ਹਾਂ ਦੇ ਵਿਸ਼ਵਾਸ ਨੂੰ ਮਜ਼ਬੂਤ ਕੀਤਾ ਹੈ ਕਿ ਖੇਤਰੀ ਕਹਾਣੀਆਂ ਨੂੰ ਹਰ ਜਗ੍ਹਾ ਸਵੀਕਾਰ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ, "ਅਸੀਂ ਪਹਿਲੀ ਫਿਲਮ ਨਾਲ 'ਕਾਂਤਾਰਾ' ਦੀ ਦੁਨੀਆ ਨੂੰ ਪੇਸ਼ ਕੀਤਾ ਅਤੇ ਉਦੋਂ ਤੋਂ ਕੁਦਰਤ ਅਤੇ ਮਨੁੱਖਾਂ ਵਿਚਕਾਰ ਸਬੰਧਾਂ ਦੀ ਪੜਚੋਲ ਕਰ ਰਹੇ ਹਾਂ। ਇਹ ਕਹਾਣੀ ਤੱਟਵਰਤੀ ਕਰਨਾਟਕ ਦੇ ਸਾਡੇ ਲੋਕ-ਕਥਾਵਾਂ ਵਿੱਚ ਜੜ੍ਹੀ ਹੋਈ ਹੈ। ਅਸੀਂ ਆਪਣੀ ਫਿਲਮ ਵਿੱਚ ਕਬੀਲਿਆਂ, ਲੋਕ-ਕਥਾਵਾਂ ਅਤੇ ਦੇਵੀ-ਦੇਵਤਿਆਂ ਦੀ ਪੂਜਾ ਬਾਰੇ ਗੱਲ ਕਰਨਾ ਚਾਹੁੰਦੇ ਹਾਂ।"
ਸ਼ੈੱਟ ਨੇ ਅੱਗੇ ਕਿਹਾ, "ਉਦੋਂ ਤੋਂ, ਮੇਰਾ ਇਹ ਵਿਚਾਰ ਸੀ ਕਿ ਇੱਕ ਖੇਤਰੀ ਕਹਾਣੀ ਵੀ ਹਰ ਕਿਸੇ ਦੇ ਦਿਲ ਨੂੰ ਛੂਹ ਸਕਦੀ ਹੈ। ਇਸ ਵਾਰ ਇਸ ਸਫਲਤਾ ਨਾਲ, ਇਹ ਇੱਕ ਵਾਰ ਫਿਰ ਸਾਬਤ ਹੋ ਗਿਆ ਹੈ ਕਿ ਸਾਡੀ ਫਿਲਮ ਨੂੰ ਵਿਸ਼ਵ ਪੱਧਰ 'ਤੇ ਸਵੀਕਾਰ ਕੀਤਾ ਜਾ ਰਿਹਾ ਹੈ।" ਸ਼ੈੱਟੀ ਸਹਿ-ਕਲਾਕਾਰਾਂ ਜੈਰਾਮ, ਗੁਲਸ਼ਨ ਦੇਵਈਆ, ਸਿਨੇਮੈਟੋਗ੍ਰਾਫਰ ਅਰਵਿੰਦ ਐਸ ਕਸ਼ਯਪ, ਕਾਸਟਿਊਮ ਡਿਜ਼ਾਈਨਰ ਪ੍ਰਗਤੀ ਸ਼ੈੱਟੀ ਅਤੇ ਪ੍ਰੋਡਕਸ਼ਨ ਬੈਨਰ ਹੋਂਬਲੇ ਫਿਲਮਜ਼ ਦੇ ਚੌਲਵੇ ਗੌੜਾ ਦੇ ਨਾਲ ਇੱਕ ਪ੍ਰੈਸ ਕਾਨਫਰੰਸ ਵਿੱਚ ਬੋਲ ਰਹੇ ਸਨ।
ਇਕ ਹੋਰ ਮਸ਼ਹੂਰ Singer ਹੋਇਆ ਸੜਕ ਹਾਦਸੇ ਦਾ ਸ਼ਿਕਾਰ, ਖੜ੍ਹੀ ਗੱਡੀ 'ਚ ਜਾ ਵੱਜੀ ਕਾਰ
NEXT STORY