ਡੇਰਾਬੱਸੀ, (ਅਨਿਲ) :- ਡੇਰਾਬੱਸੀ ਦੇ ਪ੍ਰੀਤ ਨਗਰ ਕਲੋਨੀ ਦੀ ਵਸਨੀਕ ਗੁਰਮਨ ਕੌਰ ਨੇ ‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਅੰਡਰ-19 ਸੂਟਿੰਗ ਮੁਕਾਬਲੇ ‘ਚ ਜਿਲਾ ਪੱਧਰ ‘ਤੇ ਸੋਨ ਮੈਡਲ ਜਿੱਤ ਕੇ ਆਪਣੇ ਮਾਪਿਆਂ, ਸਕੂਲ ਅਤੇ ਹਲਕੇ ਦਾ ਨਾਂਅ ਰੌਸਨ ਕੀਤਾ ਹੈ । ਗੁਰਮਨ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਲਾਲੜੂ ਦੀ 12ਵੀਂ
ਜਮਾਤ ਦੀ ਵਿਦਿਆਰਥਣ ਹੈ। ਸਕੂਲ ਦੀ ਪ੍ਰਿੰਸੀਪਲ ਪਰਮਿੰਦਰ ਕੌਰ ਚਾਹਲ ਨੇ ਦੱਸਿਆ ਕਿ ਗੁਰਮਨ ਸੂਟਿੰਗ ਦੇ ਨਾਲ-ਨਾਲ ਪੜਾਈ ਵਿੱਚ ਵੀ ਹੋਣਹਾਰ ਵਿਦਿਆਰਥਣ ਹੈ।
ਇਹ ਵੀ ਪੜ੍ਹੋ : ਏਸ਼ੀਆਈ ਖੇਡਾਂ : ਭਾਰਤੀ ਪੁਰਸ਼ ਹਾਕੀ ਟੀਮ ਨੇ ਦੱਖਣੀ ਕੋਰੀਆ ਨੂੰ 5-3 ਨਾਲ ਹਰਾ ਕੇ ਫਾਈਨਲ 'ਚ ਕੀਤਾ ਪ੍ਰਵੇਸ਼
ਗੁਰਮਨ ਕੌਰ ਸਮੇਤ 10 ਮੀਟਰ ਏਅਰ ਰਾਈਫਲ ਸੂਟਿੰਗ ਵਿੱਚ ਜਿਲੇ ਭਰ ਵਿੱਚੋਂ ਕੁੱਲ 30 ਪ੍ਰਤੀਯੋਗੀਆਂ ਨੇ ਭਾਗ ਲਿਆ ਸੀ। ਇਸ ਵਿੱਚ ਗੁਰਮਨ ਨੇ ਸਭ ਤੋਂ ਵੱਧ ਸਕੋਰ ਹੋਣ ਕਰਕੇ ਸਭ ਤੋਂ ਉਪਰਲਾ ਸਥਾਨ ਹਾਸਲ ਕੀਤਾ। ਗੁਰਮਨ ਸਮੇਤ ਪਹਿਲੇ ਸਥਾਨ ‘ਤੇ ਰਹਿਣ ਵਾਲੇ ਤਿੰਨ ਪ੍ਰਤੀਯੋਗੀ ਹੁਣ ਰਾਜ ਪੱਧਰੀ ਮੁਕਾਬਲੇ ਲਈ ਕੁਆਲੀਫਾਈ ਕਰ ਚੁੱਕੇ ਹਨ। ਗੁਰਮਨ ਦੇ ਪਿਤਾ ਰਣਬੀਰ ਸੈਣੀ ਨੇ ਦੱਸਿਆ ਕਿ ਗੁਰਮਨ ਦਾ ਇਹ ਤੀਜਾ ਤਮਗਾ ਹੈ। ਇਸ ਤੋਂ ਪਹਿਲਾਂ ਉਹ ਕੇਰਲਾ ਵਿੱਚ ਹੋਏ ਨੈਸਨਲ ਪੱਧਰ ਦੇ ਅੰਡਰ 19 ਮੁਕਾਬਲਿਆਂ ਵਿੱਚ ਟਰਾਇਲ ਦੇ ਕੇ ਨੈਸਨਲ ਪੱਧਰ ਲਈ ਕੁਆਲੀਫਾਈ ਕਰ ਚੁੱਕੀ ਹੈ, ਜਦੋਂ ਕਿ ਉਹ ਪਿਛਲੇ ਮਹੀਨੇ ਮੋਹਾਲੀ ਦੇ ਦੂਨ ਇੰਟਰਨੈਸਨਲ ਸਕੂਲ ਵਿੱਚ ਹੋਏ ਅੰਡਰ 19 ਮੁਕਾਬਲਿਆਂ ਵਿੱਚ ਵੀ ਸੋਨ ਤਗਮਾ ਜਿੱਤ ਚੁੱਕੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਏਸ਼ੀਆਈ ਖੇਡਾਂ : ਭਾਰਤੀ ਪੁਰਸ਼ ਹਾਕੀ ਟੀਮ ਨੇ ਦੱਖਣੀ ਕੋਰੀਆ ਨੂੰ 5-3 ਨਾਲ ਹਰਾ ਕੇ ਫਾਈਨਲ 'ਚ ਕੀਤਾ ਪ੍ਰਵੇਸ਼
NEXT STORY