ਸਾਓ ਪਾਓਲੋ- ਮਰਸੀਡੀਜ਼ ਦੇ ਡਰਾਈਵਰ ਲੂਈਸ ਹੈਮਿਲਟਨ ਨੇ ਮਾੜੇ ਹਾਲਾਤਾ ਦੇ ਬਾਵਜੂਦ ਬ੍ਰਾਜ਼ੀਲ ਗ੍ਰਾਂ. ਪ੍ਰੀ. ਵਿਚ ਜਿੱਤ ਦਰਜ ਕਰਕੇ ਰੈੱਡ ਬੁੱਲ ਦੇ ਡਰਾਈਵਰ ਮੈਕਸ ਵਰਸਟਾਪਨ ਦੇ ਨਾਲ ਫਾਰਮੂਲਾ-1 ਖਿਤਾਬ ਦੀ ਆਪਣੀ ਜੰਗ ਨੂੰ ਜਿਉਂਦਾ ਬਣਾਏ ਰੱਖਿਆ। ਸੱਤ ਵਾਰ ਦੇ ਵਿਸ਼ਵ ਚੈਂਪੀਅਨ ਹੈਮਿਲਟਨ ਨੇ ਜ਼ੁਰਮਾਨਾ ਲੱਗਣ ਦੇ ਕਾਰਨ ਗ੍ਰਿਡ ਵਿਚ 10ਵੇਂ ਸਥਾਨ ਤੋਂ ਸ਼ੁਰੂਆਤ ਕੀਤੀ ਪਰ ਇਸ ਦੇ ਬਾਵਜੂਦ ਉਹ ਵਰਸਟਾਪਨ ਨੂੰ ਹਰਾਉਣ ਵਿਚ ਸਫਲ ਰਹੇ।
ਇਹ ਖ਼ਬਰ ਪੜ੍ਹੋ- ਕ੍ਰਿਕਟ ਵਿਸ਼ਵ ਕੱਪ ਤੋਂ ਬਾਅਦ ਸੰਨਿਆਸ ਲੈਣ ਦੀ ਸੋਚ ਰਿਹਾ ਹੈ ਇਹ ਪਾਕਿ ਗੇਂਦਬਾਜ਼
ਪਿਛਲੀ ਵਾਰ 2019 ਵਿਚ ਆਯੋਜਿਤ ਇਸ ਰੇਸ ਦੇ ਜੇਤੂ ਵਰਸਟਾਪਨ ਦੂਜੇ ਸਥਾਨ 'ਤੇ ਰਹੇ। ਵਰਸਟਾਪਨ ਦੀ ਡਰਾਈਵਰ ਚੈਂਪੀਅਨਸ਼ਿਪ ਵਿਚ ਹੈਮਿਲਟਨ 'ਤੇ ਬੜ੍ਹਤ ਹੁਣ ਕੇਵਲ 14 ਅੰਕ ਦੀ ਰਹਿ ਗਈ ਹੈ। ਹੁਣ ਤਿੰਨ ਰੇਸ ਹੋਣੀ ਬਾਕੀ ਹੈ। ਰੇਸ ਦੇ ਜੇਤੂ ਨੂੰ 25 ਅੰਕ ਮਿਲਦੇ ਹਨ। ਹੈਮਿਲਟਨ ਦੇ ਸਾਥੀ ਵਲਟੇਰੀ ਬੋਟਸ ਤੀਜੇ ਜਦਕਿ ਰੈੱਡ ਬੁੱਲ ਦੇ ਸਰਜੀਓ ਪੇਰੇਜ ਚੌਥੇ ਸਥਾਨ 'ਤੇ ਰਹੇ। ਫੇਰਾਰੀ ਦੇ ਚਾਲਰਸ ਲੇਕਰੇਕ ਨੇ 5ਵਾਂ ਤੇ ਕਾਰਲੋਸ ਸੇਂਜ ਨੇ 6ਵਾਂ ਸਥਾਨ ਹਾਸਲ ਕੀਤਾ। ਹੈਮਿਲਟਨ ਦੀ ਜਿੱਤ ਨਾਲ ਮਰਸੀਡੀਜ਼ ਨੇ ਟੀਮ ਸੂਚੀ ਵਿਚ ਰੈੱਡ ਬੁੱਲ 'ਤੇ 11 ਅੰਕ ਦੀ ਬੜ੍ਹਤ ਬਣਾ ਲਈ ਹੈ। ਅਗਲੀ ਰੇਸ 21 ਨਵੰਬਰ ਨੂੰ ਕਤਰ ਵਿਚ ਹੋਵੇਗੀ। ਜਿਸ ਤੋਂ ਬਾਅਦ ਸਾਊਦੀ ਅਰਬ ਤੇ ਆਬੂ ਧਾਬੀ ਵਿਚ ਰੇਸ ਦਾ ਆਯੋਜਨ ਕੀਤਾ ਜਾਵੇਗਾ।
ਇਹ ਖ਼ਬਰ ਪੜ੍ਹੋ- ਬੰਗਲਾਦੇਸ਼ ਟੈਸਟ ਸੀਰੀਜ਼ ਲਈ ਪਾਕਿ ਟੀਮ ਦਾ ਐਲਾਨ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਸਰਬੀਆ ਨੇ ਪੁਰਤਗਾਲ ਨੂੰ ਦਿੱਤਾ ਝਟਕਾ, ਸਪੇਨ ਤੇ ਕ੍ਰੋਏਸ਼ੀਆ ਦੇ ਨਾਲ ਵਿਸ਼ਵ ਕੱਪ 'ਚ ਪਹੁੰਚਿਆ
NEXT STORY