ਨਵੀਂ ਦਿੱਲੀ: ਪੰਜਾਬ ਵਿਧਾਨ ਸਭਾ ਚੋਣਾਂ ਨੂੰ ਹੁਣ ਕੁਝ ਮਹੀਨੇ ਬਾਕੀ ਹਨ। ਅਜਿਹੇ 'ਚ ਚੋਣਾਂ ਦਾ ਸਮਾਂ ਨੇੜੇ ਆਉਂਦੇ ਹੀ ਵੱਡੀਆਂ ਸ਼ਖਸੀਅਤਾਂ ਦੇ ਸਿਆਸੀ ਪਾਰਟੀਆਂ 'ਚ ਸ਼ਾਮਲ ਹੋਣ ਅਤੇ ਛੱਡਣ ਦੀਆਂ ਅਟਕਲਾਂ ਦਾ ਬਾਜ਼ਾਰ ਗਰਮ ਹੈ। ਅਜਿਹੇ ਵਿਚ ਇਕ ਅਫਵਾਹ ਇਹ ਵੀ ਸੀ ਭਾਰਤ ਦੇ 2 ਸਾਬਕਾ ਅੰਤਰਰਾਸ਼ਟਰੀ ਕ੍ਰਿਕਟਰ ਹਰਭਜਨ ਸਿੰਘ ਅਤੇ ਯੁਵਰਾਜ ਸਿੰਘ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋਣ ਜਾ ਰਹੇ ਹਨ। ਜਿਸ ਕਾਰਨ ਇਹ ਵੀ ਕਿਹਾ ਜਾਣ ਲੱਗਾ ਸੀ ਕਿ ਇਸ ਨਾਲ ਕਾਂਗਰਸ ਸ਼ਾਸਤ ਸੂਬੇ ਵਿਚ ਵੋਟਰਾਂ ਵਿਚ ਪਾਰਟੀ ਦੀ ਲੋਕਪ੍ਰਿਅਤਾ ਹੋਰ ਮਜ਼ਬੂਤ ਹੋਵੇਗੀ। ਉਥੇ ਹੀ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋਣ ਦੀਆਂ ਖ਼ਬਰਾਂ ਨੂੰ ਹਰਭਜਨ ਨੇ ਫਰਜ਼ੀ ਦੱਸਿਆ ਹੈ। ਹਾਲਾਂਕਿ, ਯੁਵਰਾਜ ਵੱਲੋਂ ਇਸ 'ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਪਾਕਿਸਤਾਨ ਦੇ ਕਰਾਚੀ ’ਚ ਬਜ਼ੁਰਗ ਦਾ ਬੇਰਹਿਮੀ ਨਾਲ ਕਤਲ, ਦੂਰ ਤੱਕ ਖਿੱਲਰੇ ਮਿਲੇ ਲਾਸ਼ ਦੇ ਟੁਕੜੇ
ਦਰਅਸਲ ਇਕ ਮੀਡੀਆ ਆਉਟਲੈੱਟ ਨੇ ਇਕ ਟਵੀਟ ਕਰਦੇ ਹੋਏ ਸੂਤਰਾਂ ਦੇ ਹਵਾਲੇ ਨਾਲ ਦਾਅਵਾ ਕੀਤਾ ਸੀ ਕਿ ਪੰਜਾਬ ਭਾਜਪਾ 2022 ਦੀਆਂ ਪੰਜਾਬ ਚੋਣਾਂ ਤੋਂ ਪਹਿਲਾਂ ਹਰਭਜਨ ਸਿੰਘ ਅਤੇ ਯੁਵਰਾਜ ਸਿੰਘ 'ਤੇ ਨਜ਼ਰ ਰੱਖ ਰਹੀ ਹੈ। ਇਹ ਜੋੜੀ ਜਲਦੀ ਹੀ ਭਾਜਪਾ ਵਿਚ ਸ਼ਾਮਲ ਹੋ ਸਕਦੀ ਹੈ।" ਉਥੇ ਹੀ ਜਿਵੇਂ ਹੀ ਇਹ ਖ਼ਬਰ ਸਾਹਮਣੇ ਆਈ ਤਾਂ ਅਟਕਲਾਂ ਦਾ ਬਾਜ਼ਾਰ ਗਰਮ ਹੋਣ ਲੱਗਾ ਪਰ ਹਰਭਜਨ ਸਿੰਘ ਨੇ ਇਨ੍ਹਾਂ ਅਟਕਲਾਂ 'ਤੇ ਜਲਦ ਹੀ ਰੋਕ ਲਗਾ ਦਿੱਤੀ। ਹਰਭਜਨ ਸਿੰਘ ਨੇ ਟਵਿਟਰ 'ਤੇ ਇਕ ਮੀਡੀਆ ਆਉਟਲੈੱਟ ਦੇ ਵਾਇਰਲ ਹੋਏ ਟਵੀਟ ਨੂੰ ਰੀਟਵੀਟ ਕਰਦੇ ਹੋਏ ਇਸ ਨੂੰ 'ਫੇਕ ਨਿਊਜ਼' ਕਰਾਰ ਦਿੱਤਾ।
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਏਸ਼ੀਅਨ ਚੈਂਪੀਅਨਸ ਹਾਕੀ ਟਰਾਫੀ : ਭਾਰਤ ਦਾ ਪਹਿਲਾ ਮੈਚ ਦੱਖਣੀ ਕੋਰੀਆ ਨਾਲ
NEXT STORY