ਸਪੋਰਟਸ ਡੈਸਕ— ਭਾਰਤ ਅਤੇ ਆਸਟਰੇਲੀਆ ਵਿਚਾਲੇ ਖੇਡੀ ਜਾਣ ਵਾਲੀ ਟੈਸਟ ਸੀਰੀਜ਼ ਦੇ ਪਹਿਲੇ ਮੈਚ ਦੇ ਬਾਅਦ ਕਪਤਾਨ ਵਿਰਾਟ ਕੋਹਲੀ ਪੈਟਰਨਿਟੀ ਲੀਵ ’ਤੇ ਚਲੇ ਜਾਣਗੇ। ਅਜਿਹੇ ’ਚ ਸਵਾਲ ਖੜ੍ਹਾ ਹੁੰਦਾ ਹੈ ਕਿ ਉਨ੍ਹਾਂ ਦੇ ਬਾਅਦ ਟੀਮ ਦੀ ਅਗਵਾਈ ਕੌਣ ਕਰੇਗਾ। ਕੁਝ ਸਾਬਕਾ ਖਿਡਾਰੀਆਂ ਦਾ ਮੰਨਣਾ ਹੈ ਕਿ ਰੋਹਿਤ ਸ਼ਰਮਾ ਨੂੰ ਕਪਤਾਨੀ ਕਰਨੀ ਚਾਹੀਦੀ ਹੈ। ਭਾਰਤੀ ਸਪਿਨਰ ਹਰਭਜਨ ਸਿੰਘ ਦੇ ਮੁਤਾਬਕ ਆਸਟਰੇਲੀਆ ’ਚ ਰੋਹਿਤ ਨਹੀਂ ਅਜਿੰਕਯ ਰਾਹਨੇ ਨੂੰ ਭਾਰਤੀ ਟੀਮ ਦੀ ਕਪਤਾਨੀ ਸੰਭਾਲਣੀ ਚਾਹੀਦੀ ਹੈ।
ਇਹ ਵੀ ਪੜ੍ਹੋ : ਜਦੋਂ ਸਚਿਨ ਨੇ ਆਸਟਰੇਲੀਆਈ ਖਿਡਾਰੀ ਨੂੰ ਆਟੋਗ੍ਰਾਫ ’ਚ ਲਿਖਿਆ- ਅਜਿਹਾ ਫਿਰ ਦੁਬਾਰਾ ਨਾ ਕਰਨਾ
ਇਸ 40 ਸਾਲਾ ਤਜਰਬੇਕਾਰ ਸਪਿਨਰ ਨੇ ਇਕ ਮੀਡੀਆ ਹਾਊਸ ਨਾਲ ਗੱਲਬਾਤ ਦੇ ਦੌਰਾਨ ਕਿਹਾ, ਕਪਤਾਨੀ ਅਜਿੰਕਯ ਰਹਾਨੇ ਲਈ ਵੱਡਾ ਚੈਲੰਜ ਹੈ ਕਿਉਂਕਿ ਉਹ ਪੂਰੀ ਸੀਰੀਜ਼ ’ਚ ਕਪਤਾਨ ਨਹੀਂ ਰਿਹਾ ਹੈ। ਇਸ ਦੇ ਨਾਲ ਹੀ ਉਹ ਬਹੁਤ ਸ਼ਾਂਤ ਹੈ। ਉਹ ਵਿਰਾਟ ਕੋਹਲੀ ਤੋਂ ਬਹੁਤ ਅਲਗ ਹੈ। ਇਹ ਉਸ ਲਈ ਇਕ ਨਵਾਂ ਤਜਰਬਾ ਤੇ ਨਵੀਂ ਇਨਿੰਗ ਹੋਵੇਗੀ। ਮੈਂ ਉਸ ਨੂੰ ਸ਼ੁੱਭਕਾਮਨਾਵਾਂ ਦਿੰਦਾ ਹਾਂ ਤੇ ਮੈਨੂੰ ਉਮੀਦ ਹੈ ਕਿ ਉਹ ਟੀਮ ਨੂੰ ਅੱਗੇ ਲੈ ਕੇ ਜਾਣਗੇ ਤੇ ਨਾਲ ਦੌੜਾਂ ਵੀ ਬਣਾਉਣਗੇ।
ਇਹ ਵੀ ਪੜ੍ਹੋ : ਵਿਰਾਟ ਕੋਹਲੀ ਦੇ ਘਰ ਜਨਮ ਲਵੇਗਾ ਮੁੰਡਾ ਜਾਂ ਕੁੜੀ, ਇਸ ਖਿਡਾਰੀ ਦਾ ਟਵੀਟ ਹੋਇਆ ਵਾਇਰਲ
ਹਰਭਜਨ ਨੇ ਕਿਹਾ, ‘‘ਮੈਂ ਰਹਾਨੇ ਨੂੰ ਇਹ ਵੀ ਯਾਦ ਦਿਵਾਉਣਾ ਚਾਹਾਂਗਾ ਕਿ ਉਨ੍ਹਾਂ ਨੂੰ ਆਪਣੀ ਸ਼ੈਲੀ ਨੂੰ ਬਦਲਣ ਦੀ ਜ਼ਰੂਰਤ ਨਹੀਂ ਹੈ। ਵਿਰਾਟ ਜਿਹੀ ਸ਼ਖਸੀਅਤ ਨੂੰ ਦੇਖਦੇ ਹੋਏ ਰਹਾਨੇ ਸੋਚ ਸਕਦੇ ਹਨ ਕਿ ਆਸਟਰੇਲੀਆ ਨੂੰ ਹਰਾਉਣ ਲਈ ਉਨ੍ਹਾਂ ਨੂੰ ਇਸ ਵਿਚੋਂ ਕੁਝ ਅਪਣਾਉਣਾ ਹੋਵੇਗਾ। ਪਰ ਮੈਨੂੰ ਨਹੀਂ ਲਗਦਾ ਕਿ ਇਹ ਜ਼ਰੂਰੀ ਹੈ। ਰਹਾਨੇ ਨੂੰ ਜ਼ਰੂਰਤ ਹੈ ਕਿ ਉਹ ਜਿਸ ਤਰ੍ਹਾਂ ਦੇ ਹਨ ਉਸੇ ਤਰ੍ਹਾਂ ਬਣੇ ਰਹਿਣ ਤੇ ਯਕੀਨੀ ਕਰਨ ਕਿ ਉਹ ਆਪਣੀ ਟੀਮ ਨੂੰ ਬੈਸਟ ਦੇਣਗੇ। ਰਹਾਨੇ ਨੇ ਆਸਟਰੇਲੀਆ ਖਿਲਾਫ 2017 ’ਚ ਭਾਰਤੀ ਟੀਮ ਦੀ ਅਗਵਾਈ ਕੀਤੀ ਸੀ।
ਜ਼ਿਕਰਯੋਗ ਹੈ ਕਿ ਭਾਰਤ ਅਤੇ ਆਸਟਰੇਲੀਆ ਵਿਚਾਲੇ ਐਡੀਲੇਡ ’ਚ 17 ਦਸੰਬਰ ਤੋਂ ਬਾਰਡਰ-ਗਾਵਸਕਰ ਸੀਰੀਜ਼ ਖੇਡੀ ਜਾਵੇਗੀ। ਪਹਿਲਾ ਟੈਸਟ ਮੈਚ ਡੇ-ਨਾਈਟ ਹੋਵੇਗਾ। ਇਹ ਸੀਰੀਜ਼ ਇਸ ਲਈ ਵੀ ਅਹਿਮ ਹੈ ਕਿਉਂਕਿ ਇਹ ਟੈਸਟ ਚੈਂਪੀਅਨਸ਼ਿਪ ਦਾ ਹਿੱਸਾ ਹੋਵੇਗੀ।
ਵਿਰਾਟ ਕੋਹਲੀ ਦੇ ਘਰ ਜਨਮ ਲਵੇਗਾ ਮੁੰਡਾ ਜਾਂ ਕੁੜੀ, ਇਸ ਖਿਡਾਰੀ ਦਾ ਟਵੀਟ ਹੋਇਆ ਵਾਇਰਲ
NEXT STORY