ਨਵੀਂ ਦਿੱਲੀ—24 ਸਾਲ ਦੇ ਹਾਰਦਿਕ ਪੰਡਯਾ ਦੀ ਲੋਕਪ੍ਰਿਯਤਾ ਦੇ ਗ੍ਰਾਫ 'ਚ ਜ਼ਬਰਦਸਤ ਉਛਾਲ ਆਇਆ ਹੈ। ਕੰਗਾਰੂਆਂ ਖਿਲਾਫ ਵਨ ਡੇ ਸੀਰੀਜ਼ ਦੇ ਸ਼ੁਰੂਆਤੀ ਤਿੰਨ ਮੈਚਾਂ 'ਚ ਦੋ ਵਾਰ 'ਮੈਨ ਆਫ ਦਾ ਮੈਚ' ਰਹਿ ਕੇ ਪੰਡਯਾ ' ਮੈਚ ਜਤਾਊ' ਪਲੇਅਰ ਬਣ ਚੁੱਕੇ ਹਨ। ਸੋਸ਼ਲ ਮੀਡੀਆ 'ਤੇ ਪੰਡਯਾ ਲਗਾਤਾਰ ਐਕਟਿਵ ਰਹਿੰਦੇ ਹਨ। ਫੈਨਜ਼ ਇਸ ਕ੍ਰਿਕਟਰ ਦੀਆਂ ਤਸਵੀਰਾਂ ਲਾਈਕ ਕਰਨ 'ਚ ਅੱਗੇ ਰਹਿੰਦੇ ਹਨ। ਪੰਡਯਾ ਆਪਣੀ ਸਟਾਈਲਿਸ਼ ਲੁਕ ਨੂੰ ਲੈ ਕੇ ਬਚਪਨ ਤੋਂ ਹੀ ਬਹੁਤ ਉਤਸਾਹਿਤ ਰਹੇ ਹਨ। ਉਨ੍ਹਾਂ ਦੇ ਪਹਿਰਾਵੇ ਦੀ ਗੱਲ ਕਰੀਏ ਜਾਂ ਹੇਅਰ ਸਟਾਈਲ ਦੀ, ਉਹ ਹਮੇਸ਼ਾ ਕੁਝ ਅਲੱਗ ਹੀ ਪਹਿਣਦੇ ਹਨ।

ਉਨ੍ਹਾਂ ਦਾ ਸਟਾਈਲਿਸ਼ ਲੁਕ ਤਾਂ ਉਨ੍ਹਾਂ ਦੀਆਂ ਬਚਪਨ ਦੀਆਂ ਤਸਵੀਰਾਂ 'ਚ ਵੀ ਦਿਖਾਈ ਦਿੰਦਾ ਹੈ। ਉਨ੍ਹਾਂ ਦਾ ਬਚਪਨ ਵੀ ਆਮ ਬੱਚਿਆਂ ਦੀ ਤਰ੍ਹਾਂ ਬੀਤਿਆ ਹੈ। ਡਾਇਮੰਡ ਸਿਟੀ ਦੇ ਨਾਂ ਨਾਲ ਮਸ਼ਹੂਰ ਗੁਜ਼ਰਾਤ ਦੇ ਸੂਰਤ 'ਚੋਂ ਨਿਕਲੇ ਪੰਡਯਾ ਦੀਆਂ ਤਸਵੀਰਾਂ ਦੇਖਣ ਨਾਲ ਇਸਦਾ ਪਤਾ ਚੱਲਦਾ ਹੈ। ਪੰਡਯਾ ਦੀ ਯੋਗ ਵਾਲੀ ਤਸਵੀਰ ਜੋ ਦੋਸਤਾਂ ਨਾਲ ਦਰਖਤ 'ਤੇ ਲਟਕਣ ਦੀ ਹੈ। ਪੰਡਯਾ ਨੇ ਉਹ ਸਾਰੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ ਨਾਲ ਉਨ੍ਹਾਂ ਦੇ ਬਚਪਨ ਦੇ ਦਿਨਾਂ ਦੀਆਂ ਯਾਦਾਂ ਤਾਜ਼ਾ ਹੋ ਜਾਂਦੀਆਂ ਹਨ।

ਹਾਰਦਿਕ ਪੰਡਯਾ ਆਪਣੇ ਵੱਡੇ ਭਰਾ ਕੁਣਾਲ ਨੂੰ ਨਹੀਂ ਭੁੱਲਦੇ, ਜਿਨਾਂ ਨਾਲ ਉਨ੍ਹਾਂ ਦਾ ਬਚਪਨ ਬੀਤਿਆ। ਮੈਦਾਨ 'ਤੇ ਵੀ ਇਕੱਠੇ ਖੇਡੇ ਅਤੇ ਪਿਤਾ ਦੇ ਸੁਪਨੇ ਨੂੰ ਪੂਰਾ ਕੀਤਾ। ਪੰਡਯਾ ਬਦਰਜ਼ ਦੇ ਕ੍ਰਿਕਟ ਕਰੀਅਰ 'ਚ ਉਨ੍ਹਾਂ ਦੇ ਪਿਤਾ ਹਿਮਾਂਸ਼ੂ ਪੰਡਯਾ ਦਾ ਬਹੁਤ ਯੋਗਦਾਨ ਰਿਹਾ ਹੈ। ਉਹ ਸੂਰਤ 'ਚ ਆਪਣਾ ਬਿਜ਼ਨੈੱਸ ਛੱਡ ਹਾਰਿਦਕ ਅਤੇ ਕੁਣਾਲ ਲਈ ਬੜੌਦਰਾ ਆ ਗਏ ਸਨ।

ਕੁਝ ਸਾਲ ਹਾਰਦਿਕ ਅਤੇ ਕੁਣਾਲ ਗੁਆਂਢੀ ਜ਼ਿਲਿਆਂ 'ਚ ਟੂਰਨਾਮੈਂਟ 'ਚ ਖੇਡਣ ਜਾਇਆ ਕਰਦੇ ਸਨ। 13 ਸਾਲ ਦੀ ਉਮਰ 'ਚ ਹਾਰਦਿਕ ਨੂੰ ਪਹਿਲੀ ਵਾਰ 1500 ਰੁ ਦਾ ਚੈੱਕ ਮਿਲਿਆ ਸੀ। ਆਖਿਰਕਾਰ ਹਾਰਦਿਕ ਪੰਡਯਾ ਨੂੰ ਪਹਿਚਾਣ ਮਿਲੀ ਹੀ ਗਈ, ਜਦੋਂ ਉਨ੍ਹਾਂ ਨੇ 2015 ਦੇ ਆਈ.ਪੀ.ਐੱਲ. 'ਚ ਮੁੰਬਈ ਇੰਡੀਅਜ਼ ਵੱਲੋਂ ਖੇਡਦੇ ਹੋਏ 31 ਗੇਂਦਾਂ 'ਚ ਆਜੇਤੂ 61 ਦੌੜਾਂ ਦੀ ਪਾਰੀ ਖੇਡੀ।

ਯੁਵਾ ਮੁੱਕੇਬਾਜ਼ ਚੁਣੌਤੀ, ਪਰ ਮੈਂ ਤਿਆਰ ਹਾਂ : ਮੈਰੀਕਾਮ
NEXT STORY