ਨਵੀਂ ਦਿੱਲੀ– ਭਾਰਤੀ ਟੀਮ ਵਿਚੋਂ ਬਾਹਰ ਚੱਲ ਰਿਹਾ ਆਲਰਾਊਂਡਰ ਹਾਰਦਿਕ ਪੰਡਯਾ ਨੇ ਬੁੱਧਵਾਰ ਤੋਂ ਸ਼ੁਰੂ ਹੋ ਰਹੀ ਵਿਜੇ ਹਜ਼ਾਰੇ ਟਰਾਫੀ (ਰਾਸ਼ਟਰੀ ਵਨ ਡੇ ਟੂਰਨਾਮੈਂਟ) ਵਿਚ ਹਿੱਸਾ ਨਾ ਲੈਣ ਦਾ ਫੈਸਲਾ ਕੀਤਾ ਹੈ ਕਿਉਂਕਿ ਉਹ ਗੇਂਦਬਾਜ਼ੀ ਫਿਟਨੈੱਸ ਹਾਸਲ ਕਰਨ ਲਈ ਸਖਤ ਰੀਹੈਬਿਲੀਟੇਸ਼ਨ ਪ੍ਰਕਿਰਿਆ ਵਿਚੋਂ ਲੰਘ ਰਿਹਾ ਹੈ।
ਬੀ. ਸੀ. ਏ. ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ, ‘‘ਬੜੌਦਾ ਕ੍ਰਿਕਟ ਸੰਘ (ਬੀ. ਸੀ. ਏ) ਨੇ ਵਿਜੇ ਹਜ਼ਾਰੇ ਟਰਾਫੀ ਲਈ ਉਪਲੱਬਧਤਾ ਦੇ ਬਾਰੇ ਵਿਚ ਪੁੱਛਦੇ ਹੋਏ ਹਾਰਦਿਕ ਨੂੰ ਈਮੇਲ ਭੇਜੀ ਸੀ। ਪਿਛਲੇ ਤਿੰਨ ਸਾਲ ਵਿਚ ਉਹ ਬਹੁਤ ਹੀ ਮੁਸ਼ਕਿਲ ਨਾਲ ਹੀ ਬੜੌਦਾ ਵਲੋਂ ਖੇਡਿਆ ਹੈ, ਹਾਲਾਂਕਿ ਉਸ ਨੇ ਇਕ ਲਾਈਨ ਵਿਚ ਜਵਾਬ ਦਿੱਤਾ ਹੈ ਕਿ ਉਹ ਅਜੇ ਮੁੰਬਈ ਵਿਚ ਰਿਹੈਬਿਲੀਟੇਸ਼ਨ ਵਿਚੋਂ ਲੰਘ ਰਿਹਾ ਹੈ।’’
ਸੰਕੇਤ ਨੇ ਰਾਸ਼ਟਰਮੰਡਲ ਵੇਟਲਿਫਟਿੰਗ ਚੈਂਪੀਅਨਸ਼ਿਪ 'ਚ ਜਿੱਤਿਆ ਸੋਨ ਤਗਮਾ
NEXT STORY