ਤਾਸ਼ਕੰਦ (ਵਾਰਤਾ)- ਨੌਜਵਾਨ ਭਾਰਤੀ ਵੇਟਲਿਫਟਰ ਸੰਕੇਤ ਮਹਾਦੇਵ ਸਰਗਰ ਨੇ ਮੰਗਲਵਾਰ ਨੂੰ ਇੱਥੇ ਤਾਸ਼ਕੰਦ ਵਿਚ ਰਾਸ਼ਟਰਮੰਡਲ ਵੇਟਲਿਫਟਿੰਗ ਚੈਂਪੀਅਨਸ਼ਿਪ ਵਿਚ ਪੁਰਸ਼ਾਂ ਦੇ 55 ਕਿਲੋਗ੍ਰਾਮ ਸਨੈਚ ਵਰਗ ਵਿਚ ਸੋਨ ਤਗ਼ਮਾ ਜਿੱਤਿਆ। ਉਨ੍ਹਾਂ ਨੇ ਪੋਡੀਅਮ (ਟੌਪ ਤਿੰਨ) ਸਿਖ਼ਰ 'ਤੇ ਰਹਿਣ ਲਈ 113 ਕਿਲੋਗ੍ਰਾਮ ਭਾਰ ਚੁੱਕਿਆ। ਇਸ ਦੇ ਨਾਲ ਹੀ ਉਨ੍ਹਾਂ ਨੇ ਸਨੈਚ ਵਿਚ ਨਵਾਂ ਰਾਸ਼ਟਰੀ ਰਿਕਾਰਡ ਵੀ ਬਣਾਇਆ।
ਇਹ ਵੀ ਪੜ੍ਹੋ : ਭਾਰਤੀ ਮਹਿਲਾ ਹਾਕੀ ਖਿਡਾਰਨ ਕੋਵਿਡ ਪਾਜ਼ੇਟਿਵ, ਕੋਰੀਆ ਖਿਲਾਫ਼ ਮੈਚ ਰੱਦ
ਇਸ ਸਾਲ ਵਿਸ਼ਵ ਚੈਂਪੀਅਨਸ਼ਿਪ 'ਚ ਡੈਬਿਊ ਕਰਨ ਵਾਲੇ ਸੰਕੇਤ ਹਾਲਾਂਕਿ ਕਲੀਨ ਐਂਡ ਜਰਕ ਵਰਗ 'ਚ ਰਿਕਾਰਡ ਬਣਾਉਣ 'ਚ ਅਸਫ਼ਲ ਰਹੇ। ਉਨ੍ਹਾਂ ਨੇ ਕਲੀਨ ਐਂਡ ਜਰਕ ਵਿਚ 139 ਕਿਲੋਗ੍ਰਾਮ ਭਾਰ ਚੁੱਕਿਆ ਜੋ ਰਿਕਾਰਡ ਲਈ ਕਾਫ਼ੀ ਨਹੀਂ ਸੀ। ਵਰਣਨਯੋਗ ਹੈ ਕਿ ਇਹ ਟੂਰਨਾਮੈਂਟ 2022 ਵਿਚ ਬਰਮਿੰਘਮ ਵਿਚ ਹੋਣ ਵਾਲੀਆਂ ਰਾਸ਼ਟਰਮੰਡਲ ਖੇਡਾਂ ਲਈ ਕੁਆਲੀਫਾਈ ਕਰਨ ਦਾ ਰਸਤਾ ਵੀ ਹੈ। ਤਾਸ਼ਕੰਦ ਵਿਚ ਰਾਸ਼ਟਰਮੰਡਲ ਵੇਟਲਿਫਟਿੰਗ ਚੈਂਪੀਅਨਸ਼ਿਪ ਦੇ ਨਾਲ-ਨਾਲ ਵਿਸ਼ਵ ਵੇਟਲਿਫਟਿੰਗ ਚੈਂਪੀਅਨਸ਼ਿਪ ਵੀ ਜਾਰੀ ਹੈ, ਜੋ ਮੰਗਲਵਾਰ ਨੂੰ ਸ਼ੁਰੂ ਹੋਈ ਅਤੇ 17 ਦਸੰਬਰ ਤੱਕ ਚੱਲੇਗੀ। ਇਨ੍ਹਾਂ ਦੋਵਾਂ ਮੁਕਾਬਲਿਆਂ ਵਿਚ ਭਾਰਤੀ ਖਿਡਾਰੀ ਹਿੱਸਾ ਲੈ ਰਹੇ ਹਨ।
ਇਹ ਵੀ ਪੜ੍ਹੋ : ਪਾਕਿਸਤਾਨ ’ਚ ਡਰਾਈਵਰ ਨੇ ਦਹੀਂ ਖ਼ਰੀਦਣ ਲਈ ਰਸਤੇ ’ਚ ਰੋਕੀ ਟਰੇਨ, ਰੇਲ ਮੰਤਰੀ ਨੇ ਲਿਆ ਐਕਸ਼ਨ (ਵੀਡੀਓ)
ਭਾਰਤੀ ਟੀਮ ਵਿਚ ਸੰਕੇਤ ਸਰਗਰ (55 ਕਿਲੋਗ੍ਰਾਮ), ਜੇਰੇਮੀ ਲਾਲਰਿਨੁੰਗਾ (67 ਕਿਲੋਗ੍ਰਾਮ), ਗੁਰੂ ਰਾਜਾ (61 ਕਿਲੋਗ੍ਰਾਮ), ਅਚਿੰਤਾ ਸ਼ੂਲੀ (73 ਕਿਲੋਗ੍ਰਾਮ), ਅਜੈ ਸਿੰਘ (81 ਕਿਲੋਗ੍ਰਾਮ), ਵਿਕਾਸ ਠਾਕੁਰ (96 ਕਿਲੋਗ੍ਰਾਮ), ਜਗਦੀਸ਼ ਵਿਸ਼ਵਕਰਮਾ (96 ਕਿਲੋਗ੍ਰਾਮ), ਲਵਪ੍ਰੀਤ ਸਿੰਘ (109 ਕਿਲੋਗ੍ਰਾਮ) ਅਤੇ ਗੁਰਦੀਪ ਸਿੰਘ (109 ਕਿਲੋਗ੍ਰਾਮ ਤੋਂ ਉਪਰ), ਜਦਕਿ ਮਹਿਲਾ ਟੀਮ ਵਿਚ ਝਿਲੀ ਦਾਲਾਬੇਹੜਾ (49 ਕਿਲੋਗ੍ਰਾਮ), ਐੱਸ. ਬਿੰਦਿਆਰਾਣੀ ਦੇਵੀ (49 ਕਿਲੋਗ੍ਰਾਮ), ਪੋਪੀ ਹਜ਼ਾਰਿਕਾ (59 ਕਿਲੋਗ੍ਰਾਮ), ਕੋਮਲ ਖਾਨ (64 ਕਿਲੋਗ੍ਰਾਮ), ਹਰਜਿੰਦਰ ਕੌਰ (71 ਕਿਲੋਗ੍ਰਾਮ), ਲਾਲਛਾਨਹਿਮੀ (71 ਕਿਲੋਗ੍ਰਾਮ), ਪੂਨਮ ਯਾਦਵ (76 ਕਿਲੋਗ੍ਰਾਮ), ਆਰ. ਅਰੋਕੀਆ ਅਲੀਸ਼ (76 ਕਿਲੋਗ੍ਰਾਮ), ਅਨੁਰਾਧਾ ਪਵਨਰਾਜ (87 ਕਿਲੋਗ੍ਰਾਮ), ਪੂਰਨਿਮਾ ਪਾਂਡੇ (87 ਕਿਲੋਗ੍ਰਾਮ ਤੋਂ ਉੱਪਰ) ਸ਼ਾਮਲ ਹਨ।
ਇਹ ਵੀ ਪੜ੍ਹੋ : ਸਵਿਟਜ਼ਰਲੈਂਡ ’ਚ ਇੱਛਾ ਮੌਤ ਦੀ ਮਸ਼ੀਨ ਨੂੰ ਕਾਨੂੰਨੀ ਮਨਜ਼ੂਰੀ, 1 ਮਿੰਟ ’ਚ ਬਿਨਾਂ ਦਰਦ ਦੇ ਮਿਲੇਗੀ ਮੌਤ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਭਾਰਤੀ ਮਹਿਲਾ ਹਾਕੀ ਖਿਡਾਰਨ ਕੋਵਿਡ ਪਾਜ਼ੇਟਿਵ, ਕੋਰੀਆ ਖਿਲਾਫ਼ ਮੈਚ ਰੱਦ
NEXT STORY