ਨਵੀਂ ਦਿੱਲੀ– ਭਾਰਤ ਦੇ ਸਾਬਕਾ ਚੋਣਕਾਰ ਸਰਨਦੀਪ ਸਿੰਘ ਨੇ ਟੈਸਟ ਟੀਮ ’ਚੋਂ ਹਾਰਦਿਕ ਪੰਡਯਾ ਨੂੰ ਨਜ਼ਰਅੰਦਾਜ਼ ਕਰਨ ਦੇ ਮੌਜੂਦਾ ਕਮੇਟੀ ਦੇ ਫੈਸਲੇ ਦਾ ਸਮਰਥਨ ਕਰਦੇ ਹੋਏ ਕਿਹਾ ਕਿ ਇਹ ਆਲਰਾਊਂਡਰ ਜੇਕਰ ਗੇਂਦਬਾਜ਼ੀ ਵਿਚ ਯੋਗਦਾਨ ਨਹੀਂ ਦਿੰਦਾ ਤਾਂ ਉਹ ਛੋਟੇ ਸਵਰੂਪਾਂ ਦੀ ਟੀਮ ਵਿਚ ਵੀ ਜਗ੍ਹਾ ਦਾ ਹੱਕਦਾਰ ਨਹੀਂ ਹੈ। ਹਾਰਦਿਕ ਦੀ 2019 ਵਿਚ ਪਿੱਠ ਦੀ ਸਰਜਰੀ ਹੋਈ ਸੀ। ਇਸ ਤੋਂ ਬਾਅਦ ਤੋਂ ਉਹ ਨਿਯਮਤ ਰੂਪ ਨਾਲ ਗੇਂਦਬਾਜ਼ੀ ਨਹੀਂ ਕਰ ਰਿਹਾ ਹੈ ਤੇ ਟੀਮ ਨੂੰ ਉਸਦੀ ਆਲਰਾਊਂਡ ਕਲਾ ਦਾ ਫਾਇਦਾ ਨਹੀਂ ਮਿਲ ਰਿਹਾ ਹੈ। ਇਸੇ ਵਜ੍ਹਾ ਨਾਲ ਉਸ ਨੂੰ ਇੰਗਲੈਂਡ ਦੌਰੇ ’ਤੇ ਜਾਣ ਵਾਲੀ ਭਾਰਤੀ ਟੈਸਟ ਟੀਮ ਵਿਚ ਜਗ੍ਹਾ ਨਹੀਂ ਮਿਲੀ ਹੈ।
ਇਹ ਖ਼ਬਰ ਪੜ੍ਹੋ- 20 ਟੀਮਾਂ ਵਿਚਾਲੇ ਟੀ20 ਵਿਸ਼ਵ ਕੱਪ ਕਰਵਾਉਣ ’ਤੇ ਵਿਚਾਰ ਕਰ ਰਿਹੈ ICC
ਸਰਨਦੀਪ ਦਾ ਕਾਰਜਕਾਲ ਇਸ ਸਾਲ ਆਸਟਰੇਲੀਆ ਦੌਰੇ ਦੇ ਨਾਲ ਖਤਮ ਹੋਇਆ ਸੀ। ਉਸ ਨੇ ਇੰਗਲੈਂਡ ਦੌਰੇ ਲਈ ਪ੍ਰਤਿਭਾਸ਼ਾਲੀ ਪ੍ਰਿਥਵੀ ਸ਼ਾਹ ਨੂੰ ਟੀਮ ਵਿਚ ਜਗ੍ਹਾ ਨਾ ਮਿਲਣ ’ਤੇ ਹੈਰਾਨੀ ਜਤਾਈ ਹੈ। ਭਾਰਤੀ ਟੀਮ ਦੇ ਸਾਬਕਾ ਸਪਿਨਰ ਸਰਨਦੀਪ ਨੇ ਕਿਹਾ,‘‘ਹਾਰਦਿਕ ਨੂੰ ਟੈਸਟ ਲਈ ਨਜ਼ਰਅੰਦਾਜ਼ ਕਰਨ ਦਾ ਚੋਣਕਾਰਾਂ ਦਾ ਫੈਸਲਾ ਸਮਝ ਵਿਚ ਆਉਂਦਾ ਹੈ। ਉਹ ਆਪਣੀ ਸਰਜਰੀ ਤੋਂ ਬਾਅਦ ਨਿਯਮਤ ਰੂਪ ਨਾਲ ਗੇਂਦਬਾਜ਼ੀ ਨਹੀਂ ਕਰ ਸਕਿਆ ਹੈ। ਮੈਨੂੰ ਲੱਗਦਾ ਹੈ ਕਿ ਉਸ ਨੂੰ ਛੋਟੇ ਸਵਰੂਪ ਵਿਚ ਵੀ ਆਖਰੀ-11 ਵਿਚ ਹਿੱਸਾ ਬਣਾਉਣ ਲਈ ਵਨ ਡੇ ਵਿਚ 10 ਤੇ ਟੀ-10 ਵਿਚ ਚਾਰ ਓਵਰ ਕਰਨੇ ਪੈਣਗੇ। ਉਹ ਸਿਰਫ ਬੱਲੇਬਾਜ਼ ਦੇ ਰੂਪ ਵਿਚ ਨਹੀਂ ਖੇਡ ਸਕਦਾ।’’
ਇਹ ਖ਼ਬਰ ਪੜ੍ਹੋ-ਭਾਰਤ ਦੀ ਨੰਬਰ-1 ਟੈਸਟ ਰੈਂਕਿੰਗ ’ਤੇ ਸ਼ਾਸਤਰੀ ਨੇ ਕਿਹਾ-ਟੀਮ ਇਸ ਦੀ ਹੱਕਦਾਰ ਸੀ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਰੀਅਲ ਮੈਡ੍ਰਿਡ ਨੇ ਵੱਡੀ ਜਿੱਤ ਨਾਲ ਐਟਲੇਟਿਕੋ ’ਤੇ ਦਬਾਅ ਰੱਖਿਆ ਬਰਕਰਾਰ
NEXT STORY