ਸਪੋਰਟਸ ਡੈਸਕ— ਕੋਲਕਾਤਾ ਨਾਈਟ ਰਾਈਡਰਜ਼ ਖਿਲਾਫ ਹਾਰਦਿਕ ਪੰਡਯਾ ਨੇ 34 ਗੇਂਦਾਂ 'ਚ 91 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਇਸ ਪਾਰੀ ਦੇ ਦੌਰਾਨ ਹਾਰਦਿਕ ਨੇ ਸਿਰਫ 17 ਗੇਂਦਾਂ 'ਚ ਅਰਧ ਸੈਂਕੜਾ ਪੂਰਾ ਕੀਤਾ। 17 ਗੇਂਦਾਂ 'ਚ 50 ਦੌੜਾਂ ਜੜ ਕੇ ਪੰਡਯਾ ਇਸ ਸੀਜ਼ਨ 'ਚ ਸਭ ਤੋਂ ਤੇਜ਼ ਅਰਧ ਸੈਂਕੜਾ ਜੜਨ ਵਾਲੇ ਬੱਲੇਬਾਜ਼ ਬਣ ਗਏ। ਹਾਰਦਿਕ ਪੰਡਯਾ ਨੇ ਆਪਣੀ ਪਾਰੀ ਦੇ ਦੌਰਾਨ ਮਹਿੰਦਰ ਸਿੰਘ ਧੋਨੀ ਦੇ ਨਾਂ ਦਰਜ ਮਸ਼ਹੂਰ ਹੋਏ ਸ਼ਾਨਦਾਰ ਹੈਲੀਕਾਪਟਰ ਸ਼ਾਟਸ ਵੀ ਲਗਾਏ। ਹੈਰੀ ਗੁਰਨੀ ਦੀ ਗੇਂਦ 'ਤੇ ਪੰਡਯਾ ਦਾ ਇਹ ਸ਼ਾਟ ਦੇਖ ਮੈਦਾਨ 'ਤੇ ਮੌਜੂਦ ਕ੍ਰਿਕਟ ਪ੍ਰਸ਼ੰਸਕ ਖੁਸ਼ੀ ਨਾਲ ਝੂਮ ਉੱਠੇ। ਇਸ ਸੀਜ਼ਨ 'ਚ ਮਹਿੰਦਰ ਸਿੰਘ ਧੋਨੀ ਤੋਂ ਜ਼ਿਆਦਾ ਪੰਡਯਾ ਦੇ ਬੱਲੇ ਤੋਂ ਦਰਸ਼ਕਾਂ ਨੂੰ 'ਹੈਲੀਕਾਪਟਰ ਸ਼ਾਟਸ' ਦੇਖਣ ਨੂੰ ਮਿਲ ਰਹੇ ਹਨ। ਮੁੰਬਈ ਭਾਵੇਂ ਹੀ ਇਹ ਮੈਚ ਹਾਰ ਗਈ ਪਰ ਪੰਡਯਾ ਨੇ ਆਪਣੀ ਬੱਲੇਬਾਜ਼ੀ ਨਾਲ ਸਾਰਿਆਂ ਦਾ ਦਿਲ ਜਿੱਤ ਲਿਆ।
ਪਹਿਲੇ ਦੋ ਵਿਕਟ ਛੇਤੀ ਡਿੱਗਣ ਦੇ ਬਾਅਦ ਇਵਿਨ ਲੁਈਸ (15) ਅਤੇ ਸੂਰਯਕੁਮਾਰ ਯਾਦਵ (26) ਨੇ ਪਾਵਰ ਪਲੇਅ 'ਚ ਟੀਮ ਦਾ ਸਕੋਰ ਦੋ ਵਿਕਟਾਂ 'ਤੇ 41 ਦੌੜਾਂ ਤਕ ਪਹੁੰਚਾਇਆ। ਰਸੇਲ ਨੇ ਲੁਈਸ ਨੂੰ ਵਿਕਟਕੀਪਰ ਦਿਨੇਸ਼ ਕਾਰਤਿਕ ਦੇ ਹੱਥੋਂ ਕੈਚ ਕਰਾ ਕੇ ਮੁੰਬਈ ਨੂੰ ਤੀਜਾ ਝਟਕਾ ਦਿੱਤਾ ਅਤੇ ਅਗਲੇ ਹੀ ਓਵਰ 'ਚ ਸੂਰਯਕੁਮਾਰ ਨੂੰ ਵੀ ਕਾਰਤਿਕ ਦੇ ਹੱਥੋਂ ਕੈਚ ਕਰਕੇ ਮੁੰਬਈ ਦਾ ਸਕੋਰ ਚਾਰ ਵਿਕਟ 'ਤੇ 58 ਦੌੜਾਂ ਕੀਤਾ। ਕੀਰੋਨ ਪੋਲਾਰਡ ਅਤੇ ਹਾਰਦਿਕ ਪੰਡਯਾ ਨੇ ਇਸ ਤੋਂ ਬਾਅਦ ਪਾਰੀ ਨੂੰ ਸੰਭਾਲਿਆ। ਹਾਰਦਿਕ ਨੇ ਹਮਲਾਵਰ ਰੁਖ਼ ਅਪਣਾਉਂਦੇ ਹੋਏ ਪਿਊਸ਼ ਚਾਵਲਾ ਦੇ ਲਗਾਤਾਰ ਓਵਰਾਂ 'ਚ ਦੋ-ਦੋ ਛੱਕੇ ਜੜ ਕੇ 12 ਓਵਰਾਂ 'ਚ ਟੀਮ ਦਾ ਸਕੋਰ 100 ਦੌੜਾਂ ਦੇ ਪਾਰ ਪਹੁੰਚਾਇਆ। ਨਾਰਾਇਣ ਨੇ ਪੋਲਾਰਡ ਨੂੰ ਨਿਤੀਸ਼ ਰਾਣਾ ਦੇ ਹੱਥੋਂ ਕੈਚ ਕਰਾ ਕੇ ਹਾਰਦਿਕ ਦੇ ਨਾਲ ਉਨ੍ਹਾਂ ਦੀ 63 ਦੌੜਾਂ ਦੀ ਸਾਂਝੇਦਾਰੀ ਦਾ ਅੰਤ ਕੀਤਾ। ਪੋਲਾਰਡ ਨੇ 21 ਗੇਂਦਾਂ 'ਚ 20 ਦੌੜਾਂ ਬਣਾਈਆਂ।
ਹਾਰਦਿਕ ਨੇ ਨਾਰਾਇਣ ਦੀ ਅਗਲੀ ਗੇਂਦ 'ਤੇ ਛੱਕੇ ਨਾਲ ਸਿਰਫ 17 ਗੇਂਦਾਂ 'ਚ ਅਰਧ ਸੈਂਕੜਾ ਪੂਰਾ ਕੀਤਾ ਜੋ ਮੌਜੂਦਾ ਟੂਰਨਾਮੈਂਟ ਦਾ ਸਭ ਤੋਂ ਤੇਜ਼ ਅਰਧ ਸੈਂਕੜਾ ਹੈ। ਮੁੰਬਈ ਇੰਡੀਅਨਜ਼ ਨੂੰ ਅੰਤਿਮ ਪੰਜ ਓਵਰਾਂ 'ਚ ਜਿੱਤ ਲਈ 93 ਦੌੜਾਂ ਦੀ ਲੋੜ ਸੀ। ਹਾਰਦਿਕ ਨੇ 16ਵੇਂ ਓਵਰ 'ਚ ਚਾਵਲਾ 'ਤੇ ਇਕ ਛੱਕੇ ਅਤੇ ਦੋ ਚੌਕਿਆਂ ਨਾਲ 20 ਦੌੜਾਂ ਬਣਾਈਆਂ। ਉਨ੍ਹਾਂ ਨੇ ਨਾਰਾਇਣ ਦੇ ਅਗਲੇ ਓਵਰ 'ਚ ਵੀ ਲਗਾਤਾਰ ਗੇਂਦਾਂ 'ਤੇ ਚੌਕਾ ਅਤੇ ਛੱਕਾ ਮਾਰਿਆ। ਹਾਰਦਿਕ ਨੇ ਗੁਰਨੀ ਦੀ ਲਗਾਤਾਰ ਗੇਂਦਾਂ 'ਤੇ ਵੀ ਛੱਕਾ ਅਤੇ ਚੌਕਾ ਮਾਰਿਆ ਪਰ ਇਸੇ ਓਵਰ 'ਚ ਰਸੇਲ ਨੂੰ ਕੈਚ ਦੇ ਬੈਠੇ। ਮੁੰਬਈ ਨੂੰ ਅੰਤਿਮ ਦੋ ਓਵਰ 'ਚ ਜਿੱਤ ਲਈ 48 ਦੌੜਾਂ ਦੀ ਜ਼ਰੂਰਤ ਸੀ ਅਤੇ ਹਾਰਦਿਕ ਤੋਂ ਬਾਅਦ ਇਹ ਸਕੋਰ ਪਹਾੜ ਵਰਗਾ ਸਾਬਤ ਹੋਇਆ।
IPL 2019 : ਮੈਚ ਜਿੱਤਣ ਦੇ ਬਾਅਦ ਰਸੇਲ ਨੇ ਦੱਸਿਆ ਆਪਣੀ ਤੂਫਾਨੀ ਬੱਲੇਬਾਜ਼ੀ ਦਾ ਰਾਜ਼
NEXT STORY