ਸਪੋਰਟਸ ਡੈਸਕ— ਘਰੇਲੂ ਮੈਦਾਨ 'ਤੇ ਐਤਵਾਰ ਨੂੰ ਮੁੰਬਈ ਇੰਡੀਅਨਜ਼ ਖਿਲਾਫ ਖੇਡੇ ਗਏ ਆਈ.ਪੀ.ਐੱਲ. 2019 ਦੇ ਮੈਚ 'ਚ ਕੋਲਕਾਤਾ ਨਾਈਟ ਰਾਈਡਰਜ਼ ਨੇ 34 ਦੌੜਾਂ ਜਿੱਤ ਦਰਜ ਕੀਤੀ ਹੈ। ਮੈਚ ਜਿੱਤਣ ਦੇ ਬਾਅਦ ਆਂਦਰੇ ਰਸੇਲ ਨੇ ਆਪਣੀ ਤੂਫਾਨੀ ਬੱਲੇਬਾਜ਼ੀ ਦਾ ਰਾਜ਼ ਦਸਦੇ ਹੋਏ ਕਿਹਾ ਕਿ ਮੈਂ ਗੇਂਦ ਨੂੰ ਚੰਗੀ ਤਰ੍ਹਾਂ ਦੇਖ ਕੇ ਮੋਢਿਆਂ ਦੀ ਤਾਕਤ ਨਾਲ ਤੇਜ਼ੀ ਨਾਲ ਬੱਲਾ ਘੁਮਾਉਣ ਦੀ ਕੋਸ਼ਿਸ਼ ਕਰਦਾ ਹਾਂ। ਆਪਣੀ ਬੱਲੇਬਾਜ਼ੀ ਬਾਰੇ 'ਚ ਗੱਲ ਕਰਦੇ ਹੋਏ ਰਸੇਲ ਨੇ ਕਿਹਾ ਕਿ ਤੁਹਾਨੂੰ ਧਿਆਨ 'ਚ ਰਖਣਾ ਹੁੰਦਾ ਹੈ ਕਿ ਤੁਸੀਂ ਫਿੱਟ ਅਤੇ ਤਾਕਤਵਰ ਹੋ ਤਾਂ ਜੋ ਤੁਸੀਂ ਇਸ ਤਰ੍ਹਾਂ ਦੇ ਸ਼ਾਟਸ ਖੇਡ ਸਕੋ। ਮੈਨੂੰ ਵਾਈਡ ਗੇਂਦਾਂ ਕਰਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਮੈਂ ਉਸ 'ਤੇ ਸ਼ਾਟਸ ਲਗਾਏ ਜੋ ਮੇਰੇ ਲਈ ਹੈਰਾਨੀ ਭਰਿਆ ਰਿਹਾ ਸੀ। ਲੋਕਾਂ ਵੱਲੋਂ ਸੁਪਰ ਹੀਰੋ ਕਹੇ ਜਾਣ 'ਤੇ ਉਨ੍ਹਾਂ ਕਿਹਾ ਕਿ ਮੈਂ ਐਵੇਂਜਰਸ ਦਾ ਫੈਨ ਹਾਂ ਅਤੇ ਜੇਕਰ ਫੈਨਜ਼ ਮੈਨੂੰ ਸੁਪਰਹੀਰੋ ਕਹਿ ਰਹੇ ਹਨ ਤਾਂ ਮੈਂ ਬਹੁਤ ਖੁਸ਼ ਹਾਂ।

ਰਸੇਲ ਨੇ ਅੱਗੇ ਕਿਹਾ ਕਿ ਅਸੀਂ ਇਸ ਪਿੱਚ 'ਤੇ 200 ਦੌੜਾਂ ਬਣਾਉਣਾ ਚਾਹੁੰਦੇ ਸੀ ਪਰ ਅਸੀਂ 232 ਦੌੜਾਂ ਬਣਾਈਆਂ ਜੋ ਚੰਗੀ ਗੱਲ ਹੈ। ਜੇਕਰ ਅਸੀਂ ਸਿਰਫ 200 ਦੌੜਾਂ ਹੀ ਬਣਾਉਂਦੇ ਤਾਂ ਅਸੀਂ ਮੈਚ ਹਾਰ ਵੀ ਸਕਦੇ ਸੀ। ਸਾਨੂੰ ਹੁਣ ਖੁਦ ਨੂੰ ਸ਼ਾਂਤ ਰਖਦੇ ਹੋਏ ਆਪਣੀਆਂ ਯੋਜਨਾਵਾਂ 'ਤੇ ਕੰਮ ਕਰਨਾ ਹੋਵੇਗਾ। ਜ਼ਿਕਰਯੋਗ ਹੈ ਕਿ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਕੋਲਕਾਤਾ ਦੇ ਬੱਲੇਬਾਜ਼ਾਂ ਨੇ ਬਿਹਤਰੀਨ ਪ੍ਰਦਰਸ਼ਨ ਕੀਤਾ ਜਿਸ ਕਾਰਨ ਟੀਮ ਨੇ 2 ਵਿਕਟਾਂ ਗੁਆ ਕੇ ਮੁੰਬਈ ਨੂੰ 233 ਦੌੜਾਂ ਦਾ ਟੀਚਾ ਦਿੱਤਾ। ਇਸ ਦੇ ਜਵਾਬ 'ਚ ਉਤਰੀ ਮੁੰਬਈ ਦੀ ਟੀਮ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਸੀ। ਪਰ ਹਾਰਦਿਕ ਪੰਡਯਾ ਨੇ ਲੜਖੜਾਉਂਦੀ ਟੀਮ ਨੂੰ ਸੰਭਾਲਿਆ ਅਤੇ ਤੂਫਾਨੀ ਬੱਲੇਬਾਜ਼ੀ (34 ਗੇਂਦਾਂ 'ਤੇ 91 ਦੌੜਾਂ) ਕੀਤੀ, ਹਾਲਾਂਕਿ ਉਹ ਆਪਣੀ ਟੀਮ ਨੂੰ ਜਿੱਤ ਦਿਵਾਉਣ 'ਚ ਕਾਮਯਾਬ ਨਹੀਂ ਹੋ ਸਕੇ ਅਤੇ ਮੁੰਬਈ 20 ਓਵਰਾਂ 'ਚ 7 ਵਿਕਟਾਂ ਗੁਆ ਕੇ 198 ਦੌੜਾਂ ਬਣਾਉਂਦੇ ਹੋਏ 34 ਦੌੜਾਂ ਨਾਲ ਹਾਰ ਗਈ।
ਰੋਹਿਤ ਨੂੰ ਬੱਲਾ ਵਿਕਟਾਂ 'ਤੇ ਮਾਰਨ ਲਈ ਜੁਰਮਾਨਾ
NEXT STORY