ਨਵੀਂ ਦਿੱਲੀ : ਭਾਰਤੀ ਟੀਮ ਨੇ ਐਤਵਾਰ ਨੂੰ ਵੇਸਟਪੈਕ ਵਿਚ ਖੇਡੇ ਗਏ 5 ਮੈਚਾਂ ਦੀ ਸੀਰੀਜ਼ ਦੇ ਆਖਰੀ ਵਨ ਡੇ ਵਿਚ ਨਿਊਜ਼ੀਲੈਂਡ ਨੂੰ 253 ਦੌੜਾਂ ਦਾ ਟੀਚਾ ਦਿੱਤਾ। ਮਿਹਮਾਨ ਟੀਮ ਨੇ ਆਪਣੀ ਪਾਰੀ ਵਿਚ 49.5 ਓਵਰ ਵਿਚ 252 ਦੌੜਾਂ ਬਣਾਈਆਂ। ਚੌਥੇ ਵਨ ਡੇ ਦੀ ਤਰ੍ਹਾਂ ਇਸ ਮੈਚ ਵਿਚ ਵੀ ਭਾਰਤ ਦੀ ਸ਼ੁਰੂਆਤ ਖਰਾਬ ਰਹੀ ਪਰ ਅੰਬਾਤੀ ਰਾਇਡੂ (90) ਨੇ 5ਵੇਂ ਵਿਕਟ ਲਈ ਵਿਜੇ ਸ਼ੰਕਰ (45) ਦੇ ਨਾਲ 98 ਦੌੜਾਂ ਦੀ ਮਹੱਤਵਪੂਰਨ ਸਾਂਝੇਦਾਰੀ ਕਰਦਿਆਂ ਮਿਹਮਾਨ ਟੀਮ ਨੂੰ ਸਨਮਾਨਜਨਕ ਸਕੋਰ ਤੱਕ ਪਹੁੰਚਾਇਆ।
ਹਾਰਦਿਕ ਨੇ ਕਮਾਲ ਦੀ ਬੱਲੇਬਾਜ਼ੀ ਕੀਤੀ ਅਤੇ 22 ਗੇਂਦਾਂ 'ਤੇ 45 ਦੌੜਾਂ ਦੀ ਪਾਰੀ ਖੇਡੀ। ਹਾਰਦਿਕ ਦੀ ਤੂਫਾਨੀ ੁਪਾਰੀ ਨੇ ਇਕ ਵਾਰ ਫਿਰ ਕ੍ਰਿਕਟ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ। ਦਸ ਦਈਏ ਕਿ ਹਾਰਦਿਕ ਨੂੰ ਹਾਲ ਹੀ 'ਚ ਇਕ ਟੀ. ਵੀ. ਪ੍ਰੋਗਰਾਮ 'ਕਾਫੀ ਵਿਦ ਕਰਨ' ਵਿਚ ਮਹਿਲਾਵਾਂ ਬਾਰੇ ਅਪਮਾਨਜਨਕ ਬਿਆਨ ਦੇਣ ਕਾਰਨ ਆਲੋਚਨਾਵਾਂ ਦਾ ਸਾਹਮਣਾ ਕਰਨਾ ਪਿਆ ਸੀ। ਇਸ ਬਿਆਨ ਕਾਰਨ ਉਸ ਨੂੰ ਟੀਮ ਤੋਂ ਬਾਹਰ ਦਾ ਰਾਹ ਵੀ ਦਿਖਾ ਦਿੱਤਾ ਗਿਆ ਸੀ। ਜਾਂਚ ਕਮੇਟੀ ਵਲੋਂ ਪੰਡਯਾ ਦੀ ਪਾਬੰਦੀ ਖਤਮ ਕਰਨ 'ਤੇ ਉਸ ਨੂੰ ਨਿਊਜ਼ੀਲੈਂਡ ਖਿਲਾਫ ਵਨ ਡੇ ਟੀਮ 'ਚ ਜਗ੍ਹਾ ਦਿੱਤੀ ਗਈ ਹੈ।
ਪੰਡਯਾ ਦੇ ਇਸ ਸ਼ਾਨਦਾਰ ਪ੍ਰਦਰਸ਼ਨ ਤੋਂ ਪ੍ਰਸ਼ੰਸਕ ਕਾਫੀ ਖੁਸ਼ ਦਿਸ ਰਹੇ ਹਨ ਅਤੇ ਕਈ ਤਰ੍ਹਾਂ ਦੇ Memes ਵੀ ਟਵਿੱਟਰ 'ਤੇ ਆ ਰਹੇ ਹਨ:
ਭਾਰਤ ਬਨਾਮ ਨਿਊਜ਼ੀਲੈਂਡ : ਰੁਕ ਗਿਆ ਰੋਹਿਤ ਦਾ ਵਨ ਡੇ ਕ੍ਰਿਕਟ 'ਚ ਸੁਨਹਿਰਾ ਸਫਰ
NEXT STORY