ਸਪੋਰਟਸ ਡੈਸਕ : ਭਾਰਤੀ ਕ੍ਰਿਕਟ ਟੀਮ ਦੇ ਸਟਾਰ ਆਲਰਾਊਂਡਰ ਹਰਦਿਕ ਪੰਡਯਾ ਦੀ ਇਨ੍ਹੀਂ ਦਿਨੀਂ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਕਾਫ਼ੀ ਚਰਚਾ ਵਿਚ ਹੈ ਅਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਵੀ ਇਸ ਤਸਵੀਰ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਦੱਸ ਦੇਈਏ ਕਿ ਇਸ ਸਮੇਂ ਹਰਦਿਕ ਪੰਡਯਾ ਆਈ.ਪੀ.ਐਲ. ਦੇ 13ਵੇਂ ਸੀਜ਼ਨ ਲਈ ਯੂ.ਏ.ਈ. ਵਿਚ ਮੌਜੂਦ ਹਨ।
ਇਹ ਵੀ ਪੜ੍ਹੋ: IPL 2020: ਟੀਮ ਲਈ ਧੋਨੀ ਨੇ ਲਿਆ 'ਬਹਾਦੁਰੀ' ਵਾਲਾ ਫ਼ੈਸਲਾ, ਹਰ ਪਾਸੇ ਹੋ ਰਹੀ ਹੈ ਤਾਰੀਫ਼

ਦਰਅਸਲ ਹਾਰਦਿਕ ਪੰਡਯਾ ਨੇ ਆਪਣੇ ਇੰਸਟਾ ਅਕਾਊਂਟ 'ਤੇ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ- 3 Musketeers । ਦੱਸ ਦੇਈਏ ਕਿ ਪੰਡਯਾ ਨੇ ਆਪਣੇ ਵੱਡੇ ਭਰਾ ਕਰੁਣਾਲ ਪੰਡਯਾ ਅਤੇ ਭਾਬੀ ਪੰਖੁੜੀ ਨਾਲ ਇਕ ਪਿਆਰੀ ਤਸੀਵਰ ਸਾਂਝੀ ਕੀਤੀ ਹੈ। ਹਾਰਦਿਕ ਦੀ ਇਸ ਪੋਸਟ 'ਤੇ ਪਤਨੀ ਨਤਾਸ਼ਾ ਸਟੇਨਕੋਵਿਕ ਨੇ ਵੀ ਕੁਮੈਂਟ ਕੀਤਾ। ਉਨ੍ਹਾਂ ਨੇ ਲਿਖਿਆ- ਮਿਸ ਯੂ ਗਾਈਜ਼। ਹਾਰਦਿਕ ਦੀ ਇਸ ਤਸਵੀਰ 'ਤੇ ਕੁੱਝ ਦੂਜੇ ਕ੍ਰਿਕਟਰਾਂ ਨੇ ਵੀ ਕੁਮੈਂਟ ਕੀਤੇ ਹਨ, ਜਿਸ ਤੋਂ ਬਾਅਦ ਪ੍ਰਸ਼ੰਸਕਾਂ ਨੇ ਉਨ੍ਹਾਂ ਦੀ ਇਸ ਤਸਵੀਰ 'ਤੇ ਜਮ ਕੇ ਆਪਣੀ ਪ੍ਰਤੀਕਿਰਿਆ ਦਿੱਤੀ।
ਇਹ ਵੀ ਪੜ੍ਹੋ: ਸੋਨਾ-ਚਾਂਦੀ ਦੀਆਂ ਕੀਮਤਾਂ 'ਚ ਫਿਰ ਆਈ ਗਿਰਾਵਟ, ਜਾਣੋ 10 ਗ੍ਰਾਮ ਸੋਨੇ ਦਾ ਭਾਅ

ਹਰਦਿਕ ਪੰਡਯਾ ਨੇ ਕ੍ਰਿਕਟ ਕਰੀਅਰ 'ਤੇ ਨਜ਼ਰ ਮਾਰੋ ਤਾਂ ਉਨ੍ਹਾਂ ਨੇ ਹੁਣ ਤੱਕ 11 ਟੈਸਟ ਮੈਚਾਂ ਦੀ 18 ਪਾਰੀਆਂ ਵਿਚ 532 ਦੌੜਾਂ ਬਣਾਈਆਂ ਹਨ, ਜਿਸ ਵਿਚ ਇਕ ਸੈਂਕੜਾ ਅਤੇ 4 ਅਰਧ-ਸੈਂਕੜੇ ਸ਼ਾਮਲ ਹਨ। ਵਨਡੇ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ 54 ਮੈਚਾਂ ਦੀਆਂ 38 ਪਾਰੀਆਂ ਵਿਚ ਬੱਲੇਬਾਜੀ ਕਰਦੇ ਹੋਏ 29.9 ਦੀ ਔਸਤ ਨਾਲ 957 ਦੌੜਾਂ ਬਣਾਈਆਂ।
ਇਹ ਵੀ ਪੜ੍ਹੋ: ਵਿਗਿਆਨੀ ਦਾ ਦਾਅਵਾ, ਕੋਰੋਨਾ ਤੋਂ ਬਚਾਅ ਸਕਦੇ ਹਨ ਸਰਦੀਆਂ 'ਚ ਪਾਏ ਜਾਣ ਵਾਲੇ ਕੱਪੜੇ

IPL 2020: ਟੀਮ ਲਈ ਧੋਨੀ ਨੇ ਲਿਆ 'ਬਹਾਦੁਰੀ' ਵਾਲਾ ਫ਼ੈਸਲਾ, ਹਰ ਪਾਸੇ ਹੋ ਰਹੀ ਹੈ ਤਾਰੀਫ਼
NEXT STORY