ਨਵੀਂ ਦਿੱਲੀ : ਆਈ.ਪੀ.ਐੱਲ. 2020 ਦੀ ਸਭ ਤੋਂ ਸਫ਼ਲ ਟੀਮਾਂ ਵਿਚੋਂ ਇਕ ਚੇਨੱਈ ਸੁਪਰ ਕਿੰਗਜ਼ ਦੇ ਕਪਤਾਨ ਐੱਮ.ਐੱਸ .ਧੋਨੀ ਨੇ ਆਪਣੀ ਟੀਮ ਲਈ ਇਕ ਵੱਡਾ ਅਤੇ ਕਾਫ਼ੀ ਬਹਾਦਰੀ ਵਾਲਾ ਫ਼ੈਸਲਾ ਲਿਆ ਹੈ। ਉਨ੍ਹਾਂ ਦੇ ਇਸ ਫ਼ੈਸਲੇ ਦੀ ਹਰ ਪਾਸੇ ਤਾਰੀਫ਼ ਹੋ ਰਹੀ ਹੈ। ਦਰਅਸਲ ਧੋਨੀ ਦੀ ਟੀਮ ਨੂੰ ਆਈ.ਪੀ.ਐੱਲ. 2020 ਵਿਚ 19 ਸਤੰਬਰ ਨੂੰ ਓਪਨਿੰਗ ਮੈਚ ਦੀ ਜਗ੍ਹਾ 23 ਸਤੰਬਰ ਨੂੰ ਆਪਣੇ ਅਭਿਆਨ ਦਾ ਆਗਾਜ਼ ਕਰਣ ਦਾ ਬਦਲ ਮਿਲਿਆ ਸੀ। ਇਨਸਾਈਡ ਸਪੋਰਟ ਦੀ ਰਿਪੋਰਟ ਮੁਤਾਬਕ ਆਈ.ਪੀ.ਐੱਲ. ਦੇ ਚੇਅਰਮੈਨ ਬ੍ਰਿਜੇਸ਼ ਪਟੇਲ ਨੇ ਸੀ.ਐੱਸ.ਕੇ. ਨੂੰ ਆਈ.ਪੀ.ਐੱਲ. ਦੇ ਇਸ ਸੀਜ਼ਨ ਦਾ 5ਵਾਂ ਮੈਚ ਖੇਡਣ ਦਾ ਬਦਲ ਦਿੱਤਾ ਸੀ, ਜਿਸ ਨਾਲ ਸੀ.ਐੱਸ.ਕੇ. ਨੂੰ ਤਿਆਰੀਆਂ ਲਈ ਹੋਰ ਜ਼ਿਆਦਾ ਸਮਾਂ ਮਿਲਣਾ ਸੀ ਮਗਰ ਕਪਤਾਨ ਧੋਨੀ ਨੇ ਇਸ ਆਫ਼ਰ ਲਈ ਇਨਕਾਰ ਕਰ ਦਿੱਤਾ ਅਤੇ ਪਹਿਲਾ ਮੈਚ ਖੇਡਣ ਦਾ ਫ਼ੈਸਲਾ ਲਿਆ।
ਇਹ ਵੀ ਪੜ੍ਹੋ: ਸੋਨਾ-ਚਾਂਦੀ ਦੀਆਂ ਕੀਮਤਾਂ 'ਚ ਫਿਰ ਆਈ ਗਿਰਾਵਟ, ਜਾਣੋ 10 ਗ੍ਰਾਮ ਸੋਨੇ ਦਾ ਭਾਅ
ਖ਼ਬਰ ਅਨੁਸਾਰ ਆਈ.ਪੀ.ਐੱਲ. ਗਵਰਨਿੰਗ ਕਾਊਂਸਲ ਦੇ ਇਕ ਮੈਂਬਰ ਨੇ ਕਿਹਾ ਕਿ ਸ਼ੈਡਿਊਲ ਰਿਲੀਜ਼ ਕਰਨ ਤੋਂ ਪਹਿਲਾਂ ਅਸੀਂ ਸੀ.ਐੱਸ.ਕੇ. ਨਾਲ ਗੱਲਬਾਤ ਕੀਤੀ ਸੀ। ਅਸੀਂ ਬਾਅਦ ਵਿਚ ਸੀ.ਐੱਸ.ਕੇ. ਦਾ ਪਹਿਲਾ ਮੈਚ ਸ਼ੈਡਿਊਲ ਕਰ ਸਕਦੇ ਸੀ ਪਰ ਉਹ ਓਪਨਿੰਗ ਮੈਚ ਹੀ ਖੇਡਣਾ ਚਾਹੁੰਦੇ ਸਨ। ਸਿਰਫ਼ ਇਹੀ ਨਹੀਂ, ਸਾਰੀਆਂ ਅਟਕਲਾਂ ਦੇ ਉਲਟ ਧੋਨੀ ਅਤੇ ਸੀ.ਐੱਸ.ਕੇ. ਨੇ ਉਸ ਸ਼ੈਡਿਊਲ ਦਾ ਬਦਲ ਚੁਣਿਆ, ਜਿਸ ਵਿਚ ਉਨ੍ਹਾਂ ਨੂੰ ਲੀਗ ਦੇ ਸ਼ੁਰੂਆਤੀ 6 ਦਿਨਾਂ ਵਿਚ ਹੀ 3 ਮੈਚ ਖੇਡਣੇ ਹਨ। ਸੀ.ਐੱਸ.ਕੇ. ਇਕ ਅਜਿਹੀ ਟੀਮ ਹੈ, ਜੋ ਪਹਿਲੇ ਹਫ਼ਤੇ ਵਿਚ ਹੀ 3 ਮੈਚ ਖੇਡੇਗੀ। ਪਹਿਲੇ ਹਫ਼ਤੇ ਸੀ.ਐੱਸ.ਕੇ. ਮੁੰਬਈ ਇੰਡੀਅਨਜ਼, ਰਾਜਸਥਾਨ ਰਾਇਲਜ਼ ਅਤੇ ਦਿੱਲੀ ਕੈਪੀਟਲਸ ਖ਼ਿਲਾਫ ਉਤਰੇਗੀ। ਸੀ.ਐਸ.ਕੇ. ਨੂੰ ਪੂਰਾ ਭਰੋਸਾ ਹੈ ਕਿ ਉਹ ਓਪਨਿੰਗ ਮੈਚ ਤੋਂ ਪਹਿਲਾਂ ਹੀ ਸਾਰੀਆਂ ਪਰੇਸ਼ਾਨੀਆਂ ਤੋਂ ਬਾਹਰ ਨਿਕਲ ਜਾਵੇਗੀ।
ਇਹ ਵੀ ਪੜ੍ਹੋ: ਚੰਗੀ ਖ਼ਬਰ: ਇਸ ਮਹੀਨੇ ਭਾਰਤ 'ਚ ਸ਼ੁਰੂ ਹੋਵੇਗਾ ਰੂਸੀ ਕੋਰੋਨਾ ਵੈਕਸੀਨ ਦਾ ਟ੍ਰਾਇਲ
BBL 'ਚ ਖੇਡਣਾ ਚਾਹੁੰਦੇ ਹਨ ਯੁਵਰਾਜ, ਸੀ.ਏ. ਕਰ ਰਿਹੈ ਮਦਦ
NEXT STORY