ਨਵੀਂ ਦਿੱਲੀ— ਕੋਚ ਹਰਿੰਦਰ ਸਿੰਘ ਨੇ ਕਿਹਾ ਕਿ ਏਸ਼ੀਆਈ ਚੈਂਪੀਅਨਸ ਟਰਾਫੀ ਵਿਸ਼ਵ ਕੱਪ ਲਈ ਆਦਰਸ਼ ਤਿਆਰੀ ਹੈ ਅਤੇ ਟੀਮ ਨੂੰ ਅੰਤਿਮ ਰੂਪ ਦੇਣ ਤੋਂ ਪਹਿਲਾਂ ਭਾਰਤੀ ਕੈਂਪ ਸੰਭਾਵੀ ਖਿਡਾਰੀਆਂ ਲਈ ਆਪਣੀ ਸਮਰੱਥਾ ਦਿਖਾਉਣ ਦਾ ਅੰਤਿਮ ਮੌਕਾ ਹੋਵੇਗਾ। ਹਾਕੀ ਇੰਡੀਆ ਨੇ ਬੁੱਧਵਾਰ ਨੂੰ ਪੁਰਸ਼ ਵਿਸ਼ਵ ਕੱਪ ਤੋਂ ਪਹਿਲਾਂ ਅੰਤਿਮ ਰਾਸ਼ਟਰੀ ਕੈਂਪ ਲਈ 34 ਸੰਭਾਵੀ ਖਿਡਾਰੀਆਂ ਦਾ ਐਲਾਨ ਕੀਤਾ।

ਇਹ ਕੈਂਪ ਭੁਵਨੇਸ਼ਵਰ 'ਚ 28 ਨਵੰਬਰ ਤੋਂ 16 ਦਸੰਬਰ ਤੱਕ ਕਲਿੰਗਾ ਸਟੇਡੀਅਮ 'ਚ ਚਲੇਗਾ। ਇਸ ਕੈਂਪ 'ਚ ਹਰਿੰਦਰ ਨੂੰ ਮੁੱਖ ਖਿਡਾਰੀਆਂ ਦੇ ਨਾਲ ਕੰਮ ਕਰਨ ਅਤੇ ਅੰਤਿਮ 18 ਮੈਂਬਰੀ ਟੀਮ ਚੁਣਨ ਦਾ ਮੌਕਾ ਮਿਲੇਗਾ। ਹਰਿੰਦਰ ਨੇ ਕਿਹਾ, ''ਇਹ ਕੈਂਪ ਸਾਰੇ 34 ਖਿਡਾਰੀਆਂ ਨੂੰ ਸਖਤ ਮਿਹਨਤ ਕਰਨ ਅਤੇ ਇਹ ਦਿਖਾਉਣ ਦਾ ਮੌਕਾ ਦੇਵੇਗਾ ਕਿ ਉਹ ਟੀਮ ਨੂੰ ਕਿਹੜੀ ਮਜ਼ਬੂਤੀ ਦੇ ਸਕਦੇ ਹਨ। ਇਹ ਸਾਰੇ ਖਿਡਾਰੀਆਂ ਲਈ ਇਕ ਮੌਕਾ ਹੈ ਕਿ ਉਹ ਦਿਖਾਉਣ ਕੀ ਉਹ ਟੀਮ ਨੂੰ ਕੀ ਦੇ ਸਕਦੇ ਹਨ।''
2020 ਵਿਸ਼ਵ ਕੱਪ ਨੂੰ ਦੇਖਦੇ ਹੋਏ ਧੋਨੀ ਨੂੰ ਟੀਮ ਚੋਂ ਬਾਹਰ ਕਰਨ ਦਾ ਫੈਸਲਾ ਸਹੀ: ਅਜੀਤ ਅਗਰਕਰ
NEXT STORY