ਨਵੀਂ ਦਿੱਲੀ— ਚੈਂਪੀਅਨਜ਼ ਟਰਾਫੀ 'ਚ ਚਾਂਦੀ ਦਾ ਤਮਗਾ ਜਿੱਤਣ ਦੇ ਬਾਅਦ ਭਾਰਤੀ ਪੁਰਸ਼ ਹਾਕੀ ਟੀਮ ਦੇ ਕੋਚ ਹਰਿੰਦਰ ਸਿੰਘ ਦੀਆਂ ਨਜ਼ਰਾਂ ਏਸ਼ੀਆਈ ਖੇਡਾਂ 'ਚ ਸੋਨ ਤਮਗਾ ਜਿੱਤਣ 'ਤੇ ਲਗੀਆਂ ਹਨ ਅਤੇ ਉਨ੍ਹਾਂ ਦਾ ਮੰਨਣਾ ਹੈ ਕਿ ਇਸ ਨਾਲ ਟੋਕੀਓ ਓਲੰਪਿਕ 'ਚ ਤਮਗੇ ਦੀ ਦਾਅਵੇਦਾਰੀ ਪੱਕੀ ਕਰਨ ਦੇ ਲਈ ਕਾਫੀ ਸਮਾਂ ਮਿਲ ਜਾਵੇਗਾ। ਹਰਿੰਦਰ ਨੇ ਪੱਤਰਕਾਰਾਂ ਨੂੰ ਕਿਹਾ, ''ਬਤੌਰ ਕੋਚ ਮੈਂ ਟੀਮ ਦੇ ਪ੍ਰਦਰਸ਼ਨ ਤੋਂ ਖੁਸ਼ ਹਾਂ ਪਰ ਤਮਗੇ ਦੇ ਰੰਗ ਤੋਂ ਨਹੀਂ ਕਿਉਂਕਿ ਮੈਂ ਤਮਗੇ ਦਾ ਰੰਗ ਬਦਲਣਾ ਚਾਹੁੰਦਾ ਸੀ ਅਤੇ ਸਾਡੇ ਕੋਲ ਇਸ ਦਾ ਮੌਕਾ ਵੀ ਸੀ।''
ਉਨ੍ਹਾਂ ਕਿਹਾ, ''ਹੁਣ ਚੈਂਪੀਅਨਜ਼ ਟਰਾਫੀ ਬੀਤੇ ਸਮੇਂ ਦੀ ਗੱਲ ਹੋ ਚੁੱਕੀ ਹੈ ਅਤੇ ਸਾਡਾ ਫੋਕਸ ਜਕਾਰਤਾ 'ਚ ਹੋਣ ਵਾਲੀਆਂ ਏਸ਼ੀਆਈ ਖੇਡਾਂ 'ਤੇ ਹੈ ਜਿੱਥੇ ਮੈਨੂੰ ਸੋਨ ਤਮਗੇ ਤੋਂ ਘੱਟ ਸਬਰ ਨਹੀਂ ਹੋਵੇਗਾ।'' ਉਨ੍ਹਾਂ ਕਿਹਾ, ''ਏਸ਼ੀਆਈ ਖੇਡਾਂ 'ਚ ਆਪਣਾ ਖਿਤਾਬ ਬਰਕਰਾਰ ਰੱਖਣ ਨਾਲ ਅਸੀਂ ਓਲੰਪਿਕ ਦੇ ਲਈ ਕੁਆਲੀਫਾਈ ਕਰ ਸਕਾਂਗੇ। ਇਸ ਨਾਲ ਸਾਨੂੰ ਓਲੰਪਿਕ ਦੀ ਤਿਆਰੀ ਦੇ ਲਈ ਦੋ ਸਾਲ ਦਾ ਸਮਾਂ ਮਿਲ ਜਾਵੇਗਾ ਅਤੇ ਮੇਰਾ ਮੰਨਣਾ ਹੈ ਕਿ ਟੋਕੀਓ 'ਚ ਤਮਗਾ ਜਿੱਤਣ ਦੇ ਲਈ ਇਹ ਕਾਫੀ ਹੈ।''
ਹਰਿੰਦਰ ਬ੍ਰੇਡਾ 'ਚ ਚੈਂਪੀਅਨਜ਼ ਟਰਾਫੀ ਦੇ ਤਮਗੇ ਦਾ ਰੰਗ ਨਹੀਂ ਬਦਲ ਸਕੇ ਪਰ ਖਿਡਾਰੀਆਂ ਦੇ ਪ੍ਰਦਰਸ਼ਨ ਅਤੇ ਰਵਈਏ ਤੋਂ ਉਹ ਖੁਸ਼ ਹਨ। ਉਨ੍ਹਾਂ ਕਿਹਾ, ''ਟੀਮ ਦਾ ਪ੍ਰਦਰਸ਼ਨ ਸੰਤੋਖਜਨਕ ਰਿਹਾ। ਇਕ ਟੀਮ ਦੇ ਰੂਪ 'ਚ ਅਸੀਂ ਹਾਂ ਪੱਖੀ ਕਦਮ ਚੁੱਕੇ ਜੋ ਅਹਿਮ ਹੈ। ਆਸਟਰੇਲੀਆ ਦੇ ਖਿਲਾਫ ਫਾਈਨਲ 'ਚ ਤੀਜੇ ਅਤੇ ਚੌਥੇ ਕੁਆਰਟਰ 'ਚ ਸਾਡੇ ਕੋਲ ਮੌਕੇ ਸਨ ਪਰ ਅਸੀਂ ਉਨ੍ਹਾਂ ਦਾ ਲਾਹਾ ਨਾ ਲੈ ਸਕੇ ਜਿਸ ਦਾ ਖਾਮਿਆਜ਼ਾ ਭੁਗਤਨਾ ਪਿਆ।'' ਉਨ੍ਹਾਂ ਕਿਹਾ, ''ਸਾਨੂੰ ਸਰਕਲ ਦੇ ਅੰਦਰ ਪੋਜ਼ੀਸ਼ਨਿੰਗ ਅਤੇ ਪੈਨਲਟੀ ਕਾਰਨਰ ਤਬਦੀਲੀ 'ਤੇ ਮਿਹਨਤ ਕਰਨੀ ਹੋਵੇਗੀ।'' ਕੋਚ ਨੇ ਕਿਹਾ ਕਿ ਏਸ਼ੀਆਈ ਖੇਡਾਂ ਲਈ ਭਾਰਤੀ ਟੀਮ ਦੀ ਚੋਣ ਮੰਗਲਵਾਰ ਤੱਕ ਹੋ ਜਾਵੇਗੀ ਪਰ ਐਲਾਨ ਬਾਅਦ 'ਚ ਕੀਤਾ ਜਾਵੇਗਾ।
ਭਾਰਤ ਤੋਂ ਹਾਰਨ ਦੇ ਬਾਅਦ ਵੀ ਇੰਗਲੈਂਡ ਦੇ ਖਿਡਾਰੀਆਂ ਨੇ ਮਨਾਇਆ ਜਸ਼ਨ (ਦੇਖੋ ਵੀਡੀਓ)
NEXT STORY