ਪੋਲੈਂਡ (ਨਿਕਲੇਸ਼ ਜੈਨ)— ਭਾਰਤ ਦੇ ਨੰਬਰ-2 ਗ੍ਰੈਂਡ ਮਾਸਟਰ ਪੋਂਟਾਲਾ ਹਰਿਕ੍ਰਿਸ਼ਣਾ ਨੇ ਪੋਲਿਸ਼ ਸ਼ਤਰੰਜ ਲੀਗ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਆਪਣੀ ਵਿਸ਼ਵ ਰੈਂਕਿੰਗ ਵਿਚ 8 ਅੰਕ ਜੋੜਦੇ ਹੋਏ 2754 ਅੰਕਾਂ ਨਾਲ 3 ਸਥਾਨਾਂ ਦਾ ਸੁਧਾਰ ਕਰਦਿਆਂ ਵਿਸ਼ਵ ਵਿਚ 16ਵਾਂ ਸਥਾਨ ਹਾਸਲ ਕਰ ਲਿਆ। ਪਹਿਲੇ ਬੋਰਡ ’ਤੇ ਸਫੈਦ ਮੋਹਰਿਆਂ ਨਾਲ ਖੇਡਦੇ ਹੋਏ ਹਰਿਕ੍ਰਿਸ਼ਣਾ ਨੇ ਪੋਲੈਂਡ ਦੇ ਗ੍ਰੈਂਡ ਮਾਸਟਰ ਹੇਬੇਰੇਲਾ ਬਾਰਲਾਮੀਜ ਨੂੰ ਕਵੀਨ ਗੇਂਬਿਟ ਡਿਕਲਾਈਨ ਓਪਨਿੰਗ ਵਿਚ 50 ਚਾਲਾਂ ਵਿਚ ਹਰਾਇਆ ਅਤੇ ਪੋਲੈਂਡ ਦੇ ਹੀ ਇਕ ਹੋਰ ਗ੍ਰੈਂਡ ਮਾਸਟਰ ਅਲੈਗਜ਼ੈਂਡਰ ਮਿਸਟਾ ਨੂੰ ਕਾਲੇ ਮੋਹਰਿਆਂ ਨਾਲ ਮਾਰਸ਼ਲ ਓਪਨਿੰਗ ਵਿਚ 114 ਚਾਲਾਂ ਤੱਕ ਚੱਲੇ ਮੁਕਾਬਲੇ ਵਿਚ ਹਰਾਉਂਦਿਆਂ ਦੂਜੀ ਸ਼ਾਨਦਾਰ ਜਿੱਤ ਦਰਜ ਕੀਤੀ ਹੈ। ਅਜੇ ਉਸ ਨੇ 2 ਹੋਰ ਮੁਕਾਬਲੇ ਖੇਡਣੇ ਹਨ।
ਸ਼ਮੀ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਹੋਣ ਤੋਂ ਬਾਅਦ ਪਤਨੀ ਹਸੀਨ ਦਾ ਬਿਆਨ ਆਇਆ ਸਾਹਮਣੇ
NEXT STORY