ਨਵੀਂ ਦਿੱਲੀ (ਭਾਸ਼ਾ)- ਆਲ ਇੰਡੀਆ ਫੁਟਬਾਲ ਫੈਡਰੇਸ਼ਨ (ਏ.ਆਈ.ਐੱਫ.ਐੱਫ.) ਦੀ ਅਨੁਸ਼ਾਸਨੀ ਕਮੇਟੀ ਨੇ ਕੇਰਲ ਬਲਾਸਟਰਜ਼ ਐੱਫ.ਸੀ. ਦੇ ਮਿਡਫੀਲਡਰ ਹਰਮਨਜੋਤ ਸਿੰਘ ਖਾਬਰਾ 'ਤੇ ਬੁੱਧਵਾਰ ਨੂੰ 2 ਮੈਚਾਂ ਦੀ ਪਾਬੰਦੀ ਅਤੇ ਡੇਢ ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ।
ਖਾਬਰਾ 'ਤੇ ਪਿਛਲੇ ਮਹੀਨੇ ਹੈਦਰਾਬਾਦ ਐੱਫ.ਸੀ. ਵਿਰੁੱਧ ਇੰਡੀਅਨ ਸੁਪਰ ਲੀਗ (ਆਈ.ਐੱਸ.ਐੱਲ.) ਮੈਚ ਦੌਰਾਨ 'ਹਿੰਸਕ ਵਿਵਹਾਰ' ਦਾ ਦੋਸ਼ ਲਗਾਇਆ ਗਿਆ ਹੈ। ਉਸ ਨੂੰ ਵਿਰੋਧੀ ਟੀਮ ਦੇ ਖਿਡਾਰੀ ਨੂੰ ਜਾਣਬੁੱਝ ਕੇ ਸੱਟ ਪਹੁੰਚਾਉਣ ਦਾ ਦੋਸ਼ੀ ਪਾਇਆ ਗਿਆ ਸੀ। ਘਟਨਾ ਦੀ ਵੀਡੀਓ ਦੇਖਣ ਤੋਂ ਬਾਅਦ ਏ.ਆਈ.ਐੱਫ.ਐੱਫ. ਅਨੁਸ਼ਾਸਨੀ ਕਮੇਟੀ ਨੇ ਇਸ ਖਿਡਾਰੀ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਸੀ।
ਆਪਣੇ ਜਵਾਬ ਵਿਚ ਖਾਬਰਾ ਨੇ ਆਪਣੀ ਗਲਤੀ ਮੰਨ ਲਈ ਸੀ। ਖਾਬਰਾ ਇਸ ਤਰ੍ਹਾਂ ਕੇਰਲਾ ਬਲਾਸਟਰਜ਼ ਦੇ ਲੀਗ ਪੜਾਅ ਵਿਚ ਮੁੰਬਈ ਸਿਟੀ ਐੱਫ.ਸੀ. ਅਤੇ ਐੱਫ.ਸੀ. ਗੋਆ ਵਿਰੁੱਧ ਹੋਣ ਵਾਲੇ ਆਖ਼ਰੀ ਦੋ ਮੈਚਾਂ ਵਿਚ ਨਹੀਂ ਖੇਡ ਸਕਣਗੇ।
ਭਾਰਤੀ ਕ੍ਰਿਕਟ ਟੀਮ ਨੂੰ ਮਿਲਣਗੇ ਨਵੇਂ ਫਿਜ਼ੀਓ ਤੇ ਟ੍ਰੇਨਰ, ਮਾਹਰ ਵੀ ਹੋਣਗੇ ਸ਼ਾਮਲ
NEXT STORY